ਪਠਾਨਕੋਟ ‘ਚ ਦੇਸ਼ ਵਿਰੋਧੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਤਹਿਤ ਪੁਲਿਸ ਨੇ ਸ਼ੱਕੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਨੈਸ਼ਨਲ ਹਾਈਵੇ ‘ਤੇ CCTV ਕੈਮਰੇ ਲਗਾ ਕੇ ਪਾਕਿਸਤਾਨ ਨੂੰ ਲਾਈਵ ਫੁਟੇਜ ਭੇਜਦਾ ਸੀ ਤੇ ਹੁਣ ਉਹ ਪੰਜਾਬ ਪੁਲਿਸ ਦੇ ਹੱਥੇ ਚੜ੍ਹ ਚੁੱਕਾ ਹੈ।
ਗ੍ਰਿਫਤਾਰ ਕੀਤੇ ਨੌਜਵਾਨ ਵੱਲੋਂ ਪੰਜਾਬ-ਜੰਮੂ-ਨੈਸ਼ਨਲ ਹਾਈਵੇ ਦੀ ਪਲ-ਪਲ ਦੀ ਖਬਰ ਸਰਹੱਦ ਪਾਰ ਪਹੁੰਚਾਈ ਜਾਂਦੀ ਸੀ। ਨਸ਼ੇ ਦੀ ਪੂਰਤੀ ਲਈ ਇਹ ਦੇਸ਼ ਧ੍ਰੋਹ ਦਾ ਕੰਮ ਕਰਦਾ ਸੀ। ਗੁਪਤ ਸੂਚਨਾ ਦੇ ਆਧਾਰ ‘ਤੇ ਸੁਜਾਨਪੁਰ ਇਲਾਕੇ ਵਿਚ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ‘ਤੇ ਇਲਜ਼ਾਮ ਹਨ ਕਿ ਇਹ ਭਾਰਤ ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜਦਾ ਹੈ।
ਇਹ ਵੀ ਪੜ੍ਹੋ : ਪੁਲਵਾਮਾ ਹ.ਮਲੇ ਦੇ ਮਾਸਟਰਮਾਈਂਡ ਦਾ POK ‘ਚ ਖਾਤਮਾ, ਅਣਪਛਾਤੇ ਹਮ.ਲਾਵਰਾਂ ਨੇ ਹਮਜ਼ਾ ਬੁਰਹਾਨ ਨੂੰ ਮਾਰੀ ਗੋ/ਲੀ
ਪਠਾਨਕੋਟ ਦੇ ਸੁਜਾਨਪੁਰ ਵਿਚ ਜੋ ਇਹ ਗੁਪਤ ਸੂਚਨਾ ਮਿਲੀ ਸੀ ਜਿਸ ਮਗਰੋਂ ਸੁਰੱਖਿਆ ਏਜੰਸੀ ਚੌਕੰਨੀਆਂ ਹੋ ਗਈਆਂ ਤੇ ਉਨ੍ਹਾਂ ਵੱਲੋਂ ਜਾਲ ਵਿਛਾਇਆ ਗਿਆ ਤੇ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੜੇ ਗਏ ਬੰਦੇ ਵੱਲੋਂ ਪੰਜਾਬ-ਜੰਮੂ ਨੈਸ਼ਨਲ ਹਾਈਵੇ ‘ਤੇ ਸੀਸੀਟੀਵੀ ਕੈਮਰੇ ਲਗਾ ਕੇ ਲਾਈਵ ਫੁਟੇਜ ਪਾਕਿਸਤਾਨ ਨੂੰ ਭੇਜੀ ਜਾ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










