ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਅੱਤਵਾਦੀ ਹਮਜਾ ਬੁਰਹਾਨ ਨੂੰ POK ਵਿਚ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਸੂਤਰਾਂ ਮੁਤਾਬਕ ਹਮਲੇ ਵਿਚ ਇਸ ਅੱਤਵਾਦੀ ਦੀ ਮੌਤ ਹੋ ਗਈ ਹੈ। ਅੱਤਵਾਦੀ ਹਮਜਾ ਬੁਰਹਾਨ ਨੂੰ POK ਦੇ ਮੁਜ਼ੱਫਰਾਬਾਦ ਵਿਚ ਗੋਲੀ ਮਾਰੀ ਗਈ ਹੈ। ਅੱਤਵਾਦੀ ਹਮਜਾ ਬੁਰਹਾਨ 2019 ਵਿਚ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਵਿਚੋਂ ਇਕ ਸੀ। ਇਹ ਸ਼ਖਸ ਪਾਕਿਸਤਾਨ ਵਿਚ ਖੁਦ ਨੂੰ ਟੀਚਰ ਦੱਸਦਾ ਸੀ। ਦਰਅਸਲ ਹਮਜਾ ਆਪਣੀ ਪਛਾਣ ਲੁਕਾਉਣ ਲਈ ਇਕ ਸਕੂਲ ਦਾ ਪ੍ਰਿੰਸੀਪਲ ਬਣਿਆ ਹੋਇਆ ਸੀ।
ਦੱਸ ਦੇਈਏ ਕਿ ਪੁਲਵਾਮਾ ਹਮਲਾ 14 ਫਰਵਰੀ 2019 ਨੂੰ ਹੋਇਆ ਸੀ ਜਦੋਂ ਅੱਤਵਾਦੀਆਂ ਨੇ CRPF ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ। ਇਸ ਅੱਤਵਾਦੀ ਹਮਲੇ ਵਿਚ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਜਾਣਕਾਰੀ ਮੁਤਾਬਕ ਅੱਤਵਾਦੀ ਹਮਜਾ ਬੁਰਹਾਨ ਨੂੰ ਅਣਪਛਾਤੇ ਵਿਅਕਤੀ ਨੇ ਗੋਲੀ ਮਾਰੀ। ਘਟਨਾ ਉਦੋਂ ਵਾਪਰੀ ਜਦੋਂ ਇਹ ਅੱਤਵਾਦੀ POK ਸਥਿਤ ਆਪਣੇ ਆਫਿਸ ਵਿਚ ਬੈਠਾ ਹੋਇਆ ਸੀ। ਇਸ ਦੌਰਾਨ ਕੁਝ ਲੋਕ ਉਥੇ ਪਹੁੰਚੀ ਤੇ ਅਤਵਾਦੀ ਹਮਜਾ ਨੂੰ ਕਈ ਗੋਲੀਆਂ ਮਾਰੀਆਂ। ਹਮਲੇ ਵਿਚ ਉਸ ਦੀ ਮੌਤ ਹੋ ਗਈ।
ਹਮਜਾ ਬੁਰਹਾਨ ਪੁਲਵਾਮਾ ਹਮਲੇ ਦੇ ਸਾਜਿਸ਼ਕਰਤਾਵਾਂ ਵਿਚ ਸ਼ਾਮਲ ਸੀ। ਉਹ ਖੁਦ ਨੂੰ ਪਾਕਿਸਤਾਨ ਵਿਚ ਟੀਚਰ ਦੱਸਦਾ ਸੀ। ਨਾਲ ਹੀ 2019 ਦੇ ਬਾਅਦ ਤੋਂ ਕਈ ਅੱਤਵਾਦੀ ਘਟਨਾਵਾਂ ਵਿਚ ਸ਼ਾਮਲ ਰਿਹਾ ਸੀ।ਉਹ ਪੀਓਕੇ ਦੇ ਇਲਾਕੇ ਵਿਚ ਕਈ ਅੱਤਵਾਦੀ ਸੰਗਠਨਾਂ ਨੂੰ ਟ੍ਰੇਨਿੰਗ ਦੇ ਰਿਹਾ ਸੀ। ਨਾਲ ਹੀ ਬਾਰਡਰ ਇਲਾਕੇ ਵਿਚ ਉਹ ਅੱਤਵਾਦੀ ਨੂੰ ਘੁਸਪੈਠ ਕਰਾਉਣ ਵਿਚ ਮਦਦ ਕਰਦਾ ਸੀ।
ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਤੋਂ ਆਈ ਮੰਦਭਾਗੀ ਖ਼ਬਰ, ਹੋਸਟਲ ਦੇ ਕਮਰੇ ’ਚੋਂ ਮਿਲੀ ਵਿਦਿਆਰਥੀ ਦੀ ਲਾ/ਸ਼
ਹਮਜਾ ਬੁਰਹਾਨ ਦਾ ਪੂਰਾ ਨਾਂ ਅਰਜੁਮੰਦ ਗੁਲਜਾਰ ਡਾਰ ਹੈ। ਇਸ ਨੂੰ ਹਮਜਾ ਬੁਰਹਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਪਣੇ ਸਰਕਲ ਵਿਚ ਇਹ ਅੱਤਵਾਦੀ ਡਾਕਟਰ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। 27 ਸਾਲ ਦਾ ਹਮਜਾ ਬੁਰਹਾਨ ਪੁਲਵਾਮਾ ਦੇ ਰਤਨੀਪੋਰਾ ਦਾ ਰਹਿਣ ਵਾਲਾ ਹੈ। ਹਮਜਾ 2017 ਵਿਚ ਪਾਕਿਸਤਾਨ ਗਿਆ ਤੇ ਉਥੇ ਜਾ ਕੇ ਅੱਤਵਾਦੀ ਸੰਗਠਨ ‘ਅਲ ਬਦਰ’ ਵਿਚ ਸ਼ਾਮਲ ਹੋ ਗਿਆ। ਹਮਲਾ ‘ਅਲ ਬਦਰ’ ਦੇ ਕਮਾਂਡਰ ਵਜੋਂ ਕੰਮ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










