ਪੰਜਾਬ ਤੇ ਚੰਡੀਗੜ੍ਹ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਵਾਧਾ ਹੋਇਆ ਹੈ। ਪੈਟਰੋਲ ਦੇ ਰੇਟ 2.60 ਰੁਪਏ ਤੇ ਡੀਜ਼ਲ ਵਿਚ 2.70 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਚੰਡੀਗੜ੍ਹ ਵਿਚ ਪਹਿਲੀ ਵਾਰ ਪੈਟਰੋਲ 100 ਰੁਪਏ ਪ੍ਰਤੀ ਲੀਟਰ ਦੇ ਪਾਰ ਚਲਾ ਗਿਆ ਹੈ। ਇਥੇ 2.5 ਰੁਪਏ ਵਧਣ ਦੇ ਬਾਅਦ ਪੈਟਰੋਲ ਹੁਣ 101.53 ਰੁਪਏ ਪ੍ਰਤੀ ਲੀਟਰ ਤੇ 2.53 ਰੁਪਏ ਵਧਣ ਦੇ ਬਾਅਦ ਡੀਜ਼ਲ 89.63 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਦੂਜੇ ਪਾਸੇ ਪੰਜਾਬ ਵਿਚ ਪੈਟਰੋਲ ਹੁਣ 105.44 ਰੁਪਏ ਤੇ ਡੀਜ਼ਲ 95.38 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਮੋਹਾਲੀ ਵਿਚ ਪੈਟਰੋਲ ਦਾ ਰੇਟ ਸਭ ਤੋਂ ਵਧ 105.99 ਰੁਪਏ ਪ੍ਰੀਤ ਲੀਟਰ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 15 ਮਈ, 19 ਮਈ ਤੇ 23 ਮਈ ਨੂੰ ਰੇਟ ਵਧਾਏ ਗਏ ਸਨ। ਬੀਤੇ 10 ਦਿਨਾਂ ਵਿਚ ਪੰਜਾਬ ਵਿਚ ਪੈਟਰੋਲ ਦੇ ਰੇਟਾਂ ਵਿਚ ਕੁੱਲ 7.25 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੇ ਰੇਟਾਂ ਵਿਚ ਕੁੱਲ 7.55 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਪਟਿਆਲਾ : ਮਾਪਿਆਂ ਨੇ 3 ਬੱਚਿਆਂ ਨਹਿਰ ‘ਚ ਦਿੱਤਾ ਧੱ/ਕਾ, ਫਿਰ ਮਗਰੋਂ ਖੁਦ ਵੀ ਮਾ/ਰ ਦਿੱਤੀ ਛਾਲ
ਪੈਟਰੋਲ-ਡੀਜ਼ਲ ਮਹਿੰਗਾ ਹੋਣ ਦਾ ਸਿੱਧਾ ਅਸਰ ਟਰਾਂਸਪੋਰਟ ਸੈਕਟਰ ‘ਤੇ ਪੈਂਦਾ ਹੈ। ਈਂਧਣ ਕੀਮਤਾਂ ਵਧਣ ਦੇ ਬਾਅਦ ਟੈਕਸੀ, ਆਟੋ ਤੇ ਮਾਲ ਢੁਆਈ ਦੇ ਕਿਰਾਏ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਬਜ਼ੀਆਂ, ਰਾਸ਼ਨ ਤੇ ਰੋਜ਼ਮੱਰਾ ਦੀਆਂ ਚੀਜ਼ਾਂ ਦੇ ਰੇਟ ਵੀ ਵਧ ਸਕਦੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਲਗਾਤਾਰ ਵਧਦੇ ਫਿਊਲ ਰੇਟ ਨਾਲ ਮਾਲ ਢੁਆਈ ਦੀ ਲਾਗਤ ਵਧ ਰਹੀ ਹੈ। ਇਸ ਨਾਲ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਰੇਟ ਵਧਣਗੇ।
ਇਸ ਵਾਧੇ ਦੀ ਮੁੱਖ ਵਜ੍ਹਾ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜ੍ਹਾਅ ਹੈ। ਈਰਾਨ ਤੇ ਅਮਰੀਕਾ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕਰੂਡ ਆਇਲ ਦੇ ਰੇਟ 70 ਡਾਲਰ ਸਨ ਜੋ ਹੁਣ ਵਧ ਕੇ 100 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਏ ਹਨ। ਕਰੂਡ ਦੀਆਂ ਕੀਮਤਾਂ ਵਧਣ ਨਾਲ ਤੇਲ ਕੰਪਨੀਆਂ ਦਬਾਅ ਵਿਚ ਸੀ। ਇਸ ਲਈ ਕੰਪਨੀਆਂ ਨੇ ਘਾਟੇ ਦੀ ਭਰਪਾਈ ਲਈ ਇਹ ਕਦਮ ਚੁੱਕਿਆ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਬਣੀ ਰਹੀ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਰ ਵੀ ਵਧਾਈ ਜਾ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










