ਪਾਕਿਸਤਾਨ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਤੇ 22 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕੀਤਾ ਗਿਆ। ਉਨ੍ਹਾਂ ਵੱਲੋਂ ਤੀਜੀ ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਪੈਟਰੋਲ ‘ਤੇ 22 ਰੁਪਏ ਤੇ ਹਾਈ ਸਪੀਡ ਡੀਜ਼ਲ ‘ਤੇ 22 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਹੁਣ ਪੈਟਰੋਲ ਦੀ ਕੀਮਤ 380 ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ ਤੇ ਡੀਜ਼ਲ ਦੇ ਰੇਟ 381 ਰੁਪਏ ਪ੍ਰਤੀ ਲੀਟਰ ਹੈ। ਇਹ ਕਟੌਤੀ ਗਲੋਬਲ ਪੱਧਰ ‘ਤੇ ਕੱਚੇ ਤੇਲ ਦੇ ਰੇਟ ਵਿਚ ਗਿਰਾਵਟ ਦੇ ਬਾਅਦ ਆਈ ਹੈ।
ਬ੍ਰੇਂਟ ਕਰੂਡ ਆਇਲ ਦੀਆਂ ਕੀਮਤਾਂ ਵਿਚ ਇਕ ਹਫਤੇ ਦੌਰਾਨ 11 ਫੀਸਦੀ ਦੀ ਗਿਰਾਵਟ ਆਈ ਹੈ ਕਿਉਂਕਿ ਈਰਾਨ-ਅਮਰੀਕਾ ਵਿਚ ਸ਼ਾਂਤੀ ਸਮਝੌਤਾ ਹੋਣ ਦੀ ਚਰਚਾ ਹੋ ਰਹੀ ਹੈ ਤੇ ਪ੍ਰਸਤਾਵ ‘ਤੇ ਅਮਰੀਕਾ ਵਿਚਾਰ ਕਰ ਰਹੀ ਹੈ। ਪਾਕਿਸਤਾਨ ਦੇ ਪੈਟਰੋਲੀਅਮ ਡਵੀਜ਼ਨ ਨੇ ਕਿਹਾ ਕਿ ਨਵੀਆਂ ਕੀਮਤਾਂ ਅੱਜ ਤੋਂ ਸ਼ੁਰੂ ਹੋਣ ਵਾਲੇ ਹਫਤੇ ਵਿਚ ਲਾਗੂ ਰਹਿਣਗੀਆਂ।
ਇਸ ਵਿਚ ਆਇਲ ਐਂਡ ਗੈਸ ਰੈਗੂਲੇਟਰੀ ਅਥਾਰਟੀ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿਚ ਕਿਹਾ ਗਿਆ ਕਿ ਕੈਰੋਸੀਨ ਦੀ ਕੀਮਤ 313.44 ਤੋਂ ਘੱਟ ਕੇ 272 ਰੁਪਏ ਕੀਤੀ ਜਾ ਰਹੀ ਹੈ। ਇਹ ਕੀਮਤਾਂ ਪਾਕਿਸਤਾਨੀ ਰੁਪਏ ਦੇ ਹਿਸਾਬ ਨਾਲ ਹਨ।
ਇਹ ਵੀ ਪੜ੍ਹੋ : ‘ਅਜੇ ਖਤਮ ਨਹੀਂ ਹੋਇਆ ਹੈ ਆਪ੍ਰੇਸ਼ਨ ਸਿੰਦੂਰ’-ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦਾ ਵੱਡਾ ਬਿਆਨ
ਇਸ ਦੇ ਉਲਟ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 25 ਮਈ ਨੂੰ ਭਾਰਤ ਵਿਚ ਪੈਟਰੋਲ 2.61 ਰੁਪਏ ਤੇ ਡੀਜ਼ਲ 2.71 ਰੁਪਏ ਮਹਿੰਗਾ ਹੋਇਆ ਸੀ ਜਦੋਂ ਕਿ 15 ਮਈ ਤੋਂ ਹੁਣ ਤੱਕ ਭਾਰਤ ਵਿਚ ਤੇਲ ਦੀਆਂ ਕੀਮਤਾਂ 7.5 ਰੁਪਏ ਪ੍ਰਤੀ ਲੀਟਰ ਵਧ ਚੁੱਕੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










