ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਅਜੇ ਖਤਮ ਨਹੀਂ ਹੋਇਆ ਹੈ। ਫਿਲਹਾਲ ਜੰਗਬੰਦੀ ਵਰਗੀ ਸਥਿਤੀ ਹੈ। ਫੌਜ, ਹਵਾਈ ਸੈਨਾ ਤੇ ਜਲ ਸੈਨਾ ਅਲਰਟ ‘ਤੇ ਹਨ ਤੇ ਲੋੜ ਪਈ ਤਾਂ ਤਿੰਨੋਂ ਫੌਜਾਂ ‘ਆਪ੍ਰੇਸ਼ਨ ਸਿੰਦੂਰ 2.0’ ਲਈ ਪੂਰੀ ਤਰ੍ਹਾਂ ਤਿਆਰ ਹਨ।
ਆਰਮੀ ਚੀਫ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਨੇ ਇਕ ਬੈਂਚਮਾਰਕ ਸੈੱਟ ਕਰ ਦਿੱਤਾ ਹੈ ਕਿ ਭਾਰਤ ਕਿਸੇ ਵੀ ਉਕਸਾਵੇ ‘ਤੇ ਕਿਵੇਂ ਜਵਾਬ ਦਿੰਦਾ ਹੈ। ਅੱਜ ਪਾਸ ਹੋਣ ਵਾਲੇ ਅਫਸਰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਇਸ ਬੈਂਚਮਾਰਕ ਨੂੰ ਬਣਾਏ ਰੱਖਣ। ਆਰਮੀ ਚੀਫ ਪੁਣੇ ਦੇ ਖੜਕਵਾਸਲਾ ਵਿਚ ਸ਼ਨੀਵਾਰ ਨੂੰ NDA ਦਾ 150ਵੀਂ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਹੋਏ। ਉਨ੍ਹਾਂ ਨੇ 355 ਕੈਡੇਟ ਅਫਸਰਾਂ ਦੀ ਪਰੇਡ ਦੀ ਸਲਾਮੀ ਲਈ। ਇਸ ਦੌਰਾਨ ਕੈਡੇਟਸ ਨੇ ਮਾਰਚ ਪਾਸਟ ਕੀਤਾ। ਏਅਰਫੋਰਸ ਦੇ ਫਲਾਈਪਾਸਟ ਵਿਚ ਸੁਖੋਈ, ਚੇਤਕ ਹੈਲੀਕਾਪਟਰ, ਸਾਰੰਗ ਹੈਲੀਕਾਪਟਰ ਐਰੋਬੇਟਿਕਸ ਟੀਮ ਤੇ ਆਕਾਸ਼ਗੰਗਾ ਸਕਾਈਡਾਈਵਿੰਗ ਟੀਮ ਨੇ ਹਿੱਸਾ ਲਿਆ।
ਫੌਜ ਮੁਖੀ ਨੇ ਕਿਹਾ ਕਿ ਆਧੁਨਿਕ ਯੁੱਧ ਪਾਰਦਰਸ਼ੀ ਹੋ ਗਿਆ ਹੈ। 24 ਘੰਟੇ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾਂਦੀ ਹੈ। ਅਜਿਹੇ ਵਿਚ ਸੈਨਿਕਾਂ ਦੀ ਤਾਇਨਾਤੀ, ਆਪ੍ਰੇਸ਼ਨ ਤੇ ਬਾਰਡਰ ਕੋਲ ਵਸੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬੇਹੱਦ ਅਲਰਟ ਰਹਿਣ ਦੀ ਲੋੜ ਹੈ। ਜਿੱਤ ਹਮੇਸ਼ਾ ਦਿਮਾਗ ਵਿਚ ਹੁੰਦੀ ਹੈ। ਇਹ ਜ਼ਮੀਨ ‘ਤੇ ਨਹੀਂ ਹੁੰਦੀ। ਇਨਫਰਮੇਸ਼ਨ ਵਾਰਫੇਅਰ ਉਦੋਂ ਸਫਲ ਹੁੰਦਾ ਹੈ ਜਦੋਂ ਪੂਰਾ ਦੇਸ਼ ਇਕੱਠੇ ਆਏ ਤੇ ਸੂਚਨਾ ਦੇਣ ਵਾਲੇ ਲੋਕਾਂ ‘ਤੇ ਭਰੋਸਾ ਕਰੇ ਜਿਸ ਦੇਸ਼ ਦੇ ਨਾਗਰਿਕ ਤੇ ਸੰਸਥਾਵਾਂ ਇਕ-ਦੂਜੇ ‘ਤੇ ਵਿਸ਼ਵਾਸ ਕਰਦੀਆਂ ਹਨ,ਉਹ ਦੇਸ਼ ਹਮੇਸ਼ਾ ਮਜ਼ਬੂਤ ਸਥਿਤੀ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ : ‘ਗਰੁੱਪ C-D ‘ਚ ਠੇਕੇਦਾਰੀ ਸਿਸਟਮ ਹੋਵੇਗਾ ਖ਼ਤਮ’ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਅਹਿਮ ਫੈਸਲੇ ‘ਤੇ ਲੱਗੀ ਮੋਹਰ
ਜਦੋਂ ਯੁੱਧ ਦੀ ਰਫਤਾਰ ਬਹੁਤ ਤੇਜ਼ ਹੋ ਰਹੀ ਹੋਵੇ ਉਦੋਂ ਸਾਧਨਾਂ ਦੇ ਦਾਇਰੇ ਵਿਚ ਰਹਿ ਕੇ ਮਦਦ ਦੀ ਲੋੜ ਪੈਂਦੀ ਹੈ ਤਾਂ ਕਿ ਤੇਜ਼ੀ ਨਾਲ ਫੈਸਲੇ ਲੈ ਸਕਣ। ਬਹੁਤ ਸਾਰੀਆਂ ਤਕਨੀਕਾਂ ਤੇ ਸਾਧਨਾਂ ਨੂੰ ਸੰਭਾਲਣ ਲਈ ਆਟੋਮੇਸ਼ਨ ਦੀ ਲੋੜ ਹੁੰਦੀ ਹੈ ਤੇ AI ਇਸ ਵਿਚ ਬਹੁਤ ਅਹਿਮ ਰੋਲ ਨਿਭਾਉਂਦਾ ਹੈ। ਭਵਿੱਖ ਦੀਆਂ ਲੜਾਈਆਂ ਸਿਰਫ ਰਵਾਇਤੀ ਤਰੀਕੇ ਨਾਲ ਨਹੀਂ ਲੜੀਆਂ ਜਾਣਗੀਆਂ ਸਗੋਂ ਇਹ ਕਈ ਮੋਰਚਿਆਂ ‘ਤੇ ਹੋਣਗੀਆਂ। ਇਨ੍ਹਾਂ ਵਿਚ ਜਮ਼ੀਨ, ਹਵਾ, ਸਮੁੰਦਰ, ਪੁਲਾੜ, ਸਾਈਬਰ, ਇਲੈਕਟ੍ਰੋਮੈਗਨੈਟਿਕ, ਲੋਕਾਂ ਦੇ ਗਿਮਾਗ ਤੇ ਸੋਚ ‘ਤੇ ਅਸਰ ਪਾਉਣਾ ਸ਼ਾਮਲ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










