ਕਾਕਰੋਚ ਜਨਤਾ ਪਾਰਟੀ (CJP) ਦੇ ਫਾਊਂਡਰ ਅਭਿਜੀਤ ਦੀਪਕੇ ਅੱਜ ਸਵੇਰੇ ਅਮਰੀਕਾ ਤੋਂ ਦਿੱਲੀ ਪਹੁੰਚੇ ਹਨ। ਇਥੋਂ ਉਹ ਸਿੱਧੇ ਪੁਲਿਸ ਸਟੇਸ਼ਨ ਜਾਣਗੇ ਤੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਦੀ ਇਜਾਜ਼ਤ ਲੈਣਗੇ। ਅਭਿਜੀਤ ਨੇ ਸਮਰਥਕਾਂ ਤੋਂ ਪੁਲਿਸ ਸਟੇਸ਼ਨ ਪਹੁੰਚਣ ਦੀ ਅਪੀਲ ਕੀਤੀ ਹੈ। CJP ਦਿੱਲੀ ਦੇ ਜੰਤਰ-ਮੰਤਰ ‘ਤੇ ਆਪਣਾ ਪਹਿਲਾ ਪ੍ਰਦਰਸ਼ਨ ਕਰੇਗੀ। ਇਹ ਪ੍ਰਦਰਸ਼ਨ NEET-UG ਪੇਪਰ ਲੀਕ ਤੇ CBSE, CUET, SSC-GD ਵਰਗੀਆਂ ਪ੍ਰੀਖਿਆਵਾਂ ਵਿਚ ਹੋਈਆਂ ਗੜਬੜੀਆਂ ਦੇ ਖਿਲਾਫ ਹੈ।
ਪਾਰਟੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ। CJP ਨੇ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਵਾਲੇ ਸਮਰਥਕਾਂ ਲਈ ਇਕ ਗਾਈਡਲਾਈਨ ਵੀ ਜਾਰੀ ਕੀਤੀ ਹੈ।ਇਸ ਵਿਚ ਸਮਰਥਕਾਂ ਤੋਂ ਸਨਸਕ੍ਰੀਨ ਲਗਾ ਕੇ, ਨਾਸ਼ਤਾ ਕਰਕੇ ਆਉਣ, ਹੱਥ ਵਿਚ ਤਿਰੰਗਾ, ਫੁੱਲ ਤੇ ਕਿਤਾਬ ਲਿਆਉਣ ਵਰਗੀਆਂ ਅਪੀਲਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਨਿਰਮਾਣ ‘ਤੇ ਦਿੱਲੀ ਸਰਕਾਰ ਸਖਤ, ਅਧਿਕਾਰੀਆਂ ਦੀ ਸੈਲਰੀ-ਪੈਨਸ਼ਨ-ਜਾਇਦਾਦ ਤੋਂ ਹੋਵੇਗੀ ਵਸੂਲੀ
ਦਿੱਲੀ ਪੁਲਿਸ ਨੇ ਕਿਹਾ ਕਿ 6 ਜੂਨ ਨੂੰ ਜੰਤਰ-ਮੰਤਰ ਪ੍ਰਦਰਸ਼ਨ ਲਈ ਅਜੇ ਤੱਕ ਕੋਈ ਕਾਲ ਨਹੀਂ ਆਈ ਹੈ। ਇਸ ਦੇ ਬਾਵਜੂਦ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ 1000 ਤੋਂ ਵਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਦਿੱਲੀ ਹਾਈਕੋਰਟ ਨੇ 6 ਜੂਨ ਨੂੰ CJP ਦੇ ਪ੍ਰਸਤਾਵਿਤ ਪ੍ਰਦਰਸ਼ਨ ਨੂੰ ਲੈ ਕੇ ਦਾਖਲ ਜਨਤਿਹਤ ਪਟੀਸ਼ਨ ‘ਤੇ ਤਤਕਾਲ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਸੀ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਸੋਸ਼ਲ ਮੀਡੀਆ ‘ਤੇ ਪ੍ਰਦਰਸ਼ਨਕਾਰੀਆਂ ਨੂੰ ਏਅਰਪੋਰਟ ‘ਤੇ ਰੁਕਾਵਟ ਪਾਉਣ ਤੇ ਪੇਪਰ ਸਪਰੇਅ ਤੇ ਡੰਡੇ ਰੱਖਣ ਲਈ ਉਕਸਾਇਆ ਜਾ ਰਿਹਾ ਹੈ। ਨਾਲ ਹੀ ਜੰਤਰ-ਮੰਤਰ ‘ਤੇ ਹੋਣ ਵਾਲੀ ਸਭਾ ਨੂੰ ਕੰਟਰੋਲ ਕਰਨ, ਰੋਕਣ ਜਾਂ ਕਿਸੇ ਦੂਜੀ ਜਗ੍ਹਾ ਕਰਾਉਣ ‘ਤੇ ਵਿਚਾਰ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










