ਲੁਧਿਆਣਾ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਥਾਣਾ ਸਲੇਮ ਟਾਵਰੀ ਅਧੀਨ ਪੈਂਦੇ ਅਸ਼ੋਕ ਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਬਾਈਕ ਸਵਾਰ ਬਦਮਾਸ਼ ਇੱਕ ਮਹਿਲਾ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਇੱਕ ਮਹਿਲਾ ਆਪਣੀ ਧੀ ਦੇ ਨਾਲ ਦਵਾਈ ਲੈਣ ਜਾ ਰਹੀ ਸੀ। ਮਹਿਲਾ ਆਪਣੇ ਮੋਬਾਈਲ ਫੋਨ ‘ਤੇ ਕਿਸੇ ਨਾਲ ਗੱਲ ਕਰ ਰਹੀ ਸੀ, ਇਸ ਦੌਰਾਨ ਅਚਾਨਕ ਬਾਈਕ ‘ਤੇ ਸਵਾਰ ਹੋ ਕੇ ਅਤੇ 2 ਬਦਮਾਸ਼ਾਂ ਨੇ ਮਹਿਲਾ ਕੋਲੋਂ ਮੋਬਾਈਲ ਖੋਹਿਆ ਅਤੇ ਰਫੂਚੱਕਰ ਹੋ ਗਏ। ਉਧਰ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਇਹਨਾਂ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਮਹਿੰਗਾਈ ਦਾ ਇੱਕ ਹੋਰ ਵੱਡਾ ਝ/ਟਕਾ ! ਘਰੇਲੂ LPG ਸਿਲੰਡਰ ਮਹਿੰਗਾ ਹੋਇਆ, ਜਾਣੋ ਨਵੇਂ ਰੇਟ
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










