ਖੰਨਾ ਵਿਖੇ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਨਵ-ਵਿਆਹੇ ਜੋੜੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਖੰਨਾ ਦੇ ਪਿੰਡ ਬੂਥਗੜ੍ਹ ਵਿਖੇ ਇਹ ਸਾਰੀ ਵਾਰਦਾਤ ਵਾਪਰੀ ਜਿਥੇ ਪਹਿਲਾਂ ਮੁੰਡੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੇ ਸਾਹ ਮੁਕਾ ਲਏ ਤੇ ਇਸ ਮਗਰੋਂ ਪਤੀ ਦੀ ਮੌਤ ਦਾ ਸਦਮਾ ਪਤਨੀ ਬਰਦਾਸ਼ਤ ਨਹੀਂ ਕਰ ਸਕੀ ਤੇ ਉਸ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ
ਮ੍ਰਿਤਕਾਂ ਦੀ ਪਛਾਣ ਗੁਰਕਰਮਦੀਪ ਸਿੰਘ ਤੇ ਜੈਸਮੀਨ ਨਾਗਰਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਦੀ ਹੀ ਮਹਿਲਾ ‘ਤੇ ਲੱਗੇ ਮੁੰਡੇ ਨੂੰ ਬਲੈਕਮੇਲ ਕਰਨ ਦੇ ਇਲਜ਼ਾਮ ਲੱਗੇ ਹਨ ਜਿਸ ਤੋਂ ਪਰੇਸ਼ਾਨ ਹੋ ਕੇ ਨੌਜਵਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜਾਨ ਦੇ ਦਿੱਤੀ ਤੇ ਪਤੀ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਤਨੀ ਨੇ ਵੀ ਜਾਨ ਦੇ ਦਿੱਤੀ। ਇਹ ਵੀ ਖਬਰ ਹੈ ਕਿ ਅਜੇ ਚਾਰ ਮਹੀਨੇ ਪਹਿਲਾਂ ਹੀ ਦੋਵਾਂ ਦੀ ਲਵਮੈਰਿਜ ਹੋਈ ਸੀ ਤੇ ਗੁਰਕਰਮਦੀਪ ਸਿੰਘ ਆਰਕੀਟੈਕਟ ਦਾ ਕੰਮ ਕਰਦਾ ਸੀ।
ਇਹ ਵੀ ਪੜ੍ਹੋ : ਬਟਾਲਾ : ਸਨਕੀ ਮੁੰਡੇ ਨੇ ਜ਼ਮੀਨੀ ਵਿਵਾ/ਦ ‘ਚ ਚਾਚੀ, ਨਾਬਾਲਗ ਭਤੀਜੇ ਤੇ ਦੋਸਤ ਦਾ ਕੀਤਾ ਕਤਲ, ਮਗਰੋਂ ਖੁਦ ਨੂੰ ਵੀ ਮਾਰੀ ਗੋ/ਲੀ
ਮ੍ਰਿਤਕ ਮੁੰਡੇ ਦੀ ਮਾਂ ਨੇ ਦੱਸਿਆ ਕਿ ਪਿੰਡ ਦੀ ਹੀ ਇਕ ਮਹਿਲਾ ਦੀ ਉਨ੍ਹਾਂ ਦੇ ਪੁੱਤਰ ਨਾਲ ਦੋਸਤੀ ਸੀ ਜੋ ਵਿਆਹ ਮਗਰੋਂ ਉਸ ਨੂੰ ਬਲੈਕਮੇਲ ਕਰਨ ਲੱਗੀ ਤੇ ਪੈਸੇ ਮੰਗਣ ਲੱਗੀ। ਉਹ ਵਾਰ-ਵਾਰ ਪੈਸਿਆਂ ਦੀ ਮੰਗ ਕਰਦੀ ਸੀ ਤੇ ਨਾਲ ਘਰ ਵਿਚ ਆ ਕੇ ਲੜਾਈ ਵੀ ਕਰਦੀ ਸੀ ਜਿਸ ਤੋਂ ਹਰਕਰਮਦੀਪ ਬਹੁਤ ਪ੍ਰੇਸ਼ਾਨ ਸੀ ਜਿਸ ਕਰਕੇ ਉਸ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









