ਪੰਜਾਬ ਵਿਚ ਅੱਜ 18 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਦੇ ਕਾਤੇ ਵਿਚ 1100 ਰੁਪਏ ਟਰਾਂਸਫਰ ਕੀਤੇ ਗਏ। ਇਸ ਦੀ ਸ਼ੁਰੂਆਤ ਸੀਐੱਮ ਭਗਵੰਤ ਮਾਨ ਵੱਲੋਂ ਆਪਣੇ ਗ੍ਰਹਿ ਜ਼ਿਲ੍ਹੇ ਸੰਗਰੂਰ ਦੇ ਧੂਰੀ ਤੋਂ ਕੀਤੀ। ਇਸ ਵਿਚ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਤੇ ਦਲਿਤ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਮਹੀਨਾ ਮਿਲਿਆ।
ਇਸ ‘ਤੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਮਹਿਲਾਵਾਂ-ਭੈਣਾਂ ਲਈ ਅੱਜ ਦਾ ਦਿਨ ਬਹੁਤ ਖਾਸ ਹੈ। ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਮਹਿਲਾਵਾਂ-ਭੈਣਾਂ ਦੀ ਆਰਥਿਕ ਮਜ਼ਬੂਤੀ ਵੱਲ ਵੱਡਾ ਕਦਮ ਹੈ ਤੇ CM ਭਗਵੰਤ ਮਾਨ ਦਾ ਇਹ ਕਦਮ ਬਹੁਤ ਪ੍ਰਭਾਵਸ਼ਾਲੀ ਅਸਰ ਦਿਖਾਵੇਗਾ।
ਇਹ ਵੀ ਪੜ੍ਹੋ : ਬਟਾਲਾ : ਕਰਜ਼ੇ ‘ਚ ਡੁੱਬੇ ਨੌਜਵਾਨ ਦੀ ਰਾਤੋਂ-ਰਾਤ ਚਮਕੀ ਕਿਸਮਤ, ਮਾਂ ਦੇ ਨਾਂ ‘ਤੇ ਖਰੀਦੀ 7 ਰੁ. ਦੀ ਟਿਕਟ ਨੇ ਬਣਾਇਆ ਕਰੋੜਪਤੀ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ 2022 ਵਿਚ ਚੋਣਾਂ ਸਮੇਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਪੰਜਾਬ ਵਿਚ 18 ਸਾਲ ਤੋਂ ਵਧ ਉਮਰ ਦੀ ਹਰ ਮਹਿਲਾ ਨੂੰ 1-1 ਹਜ਼ਾਰ ਰੁਪਏ ਮਹੀਨਾ ਦਿੱਤੇ ਜਾਣਗੇ। ਹੁਣ 2027 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਤੇ ਉਸ ਤੋਂ ਲਗਭਗ 8 ਮਹੀਨੇ ਪਹਿਲਾਂ ਸਰਕਾਰ ਇਹ ਵਾਅਦਾ ਪੂਰਾ ਕਰ ਰਹੀ ਹੈ। ਇਸੇ ਸਾਲ ਸਰਕਾਰ ਨੇ ਬਜਟ ਵਿਚ 9300 ਕਰੋੜ ਰੁਪਏ ਇਸ ਯੋਜਨਾ ਲਈ ਰੱਖੇ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ





