CM ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ SIR ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਫਾਰਮ ਲਈ ਫੋਟੋ ਲਾਜ਼ਮੀ ਹੋਵੇਗੀ ਤੇ ਇਸ ਤੋਂ ਇਲਾਵਾ ਹੋਰ ਨਹੀਂ ਕੋਈ ਦਸਤਾਵੇਜ਼ ਲਿਆ ਜਾਵੇਗਾ ਤੇ 3 ਅਗਸਤ ਨੂੰ ਵੋਟਰ ਸੂਚੀ ਪ੍ਰਕਾਸ਼ਿਤ ਹੋ ਜਾਵੇਗੀ। ਜੇ ਸੂਚੀ ‘ਚ ਨਾਮ ਤਾਂ ਨਹੀਂ ਆਇਆ 3 ਸਤੰਬਰ ਤੱਕ ਦੁਬਾਰਾ ਫਾਰਮ ਜਮ੍ਹਾਂ ਕਰਵਾ ਸਕਦੇ ਹੋ ਤੇ ਅਕਤੂਬਰ ਦੇ ਪਹਿਲੇ ਹਫ਼ਤੇ ਫਾਈਨਲ ਸੂਚੀ ਜਾਰੀ ਹੋ ਜਾਵੇਗੀ ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਹ.ਥਿਆ/ਰਾਂ ਦੀ ਤ/ਸਕਰੀ ਦਾ ਕੀਤਾ ਪਰਦਾਫਾਸ਼, 7 ਆਧੁਨਿਕ ਪਿ/ਸਤੌਲਾਂ ਸਣੇ 2 ਕਾਬੂ
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਮੂਹ BLO ਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਕਿ ਸਾਰੇ ਆਪਣਾ-ਆਪਣਾ ਫਾਰਮ ਜ਼ਰੂਰ ਭਰਨ। ਪੰਜਾਬ ‘ਚ ਅਸਲੀ ਵੋਟ ਹੀ ਬਣਨੀ ਚਾਹੀਦੀ ਹੈ। ਕਿਸੇ ਯੋਗ ਵੋਟਰ ਦੀ ਅਸਲ ਵੋਟ ਨਾ ਕੱਟੀ ਜਾਵੇ ਤੇ ਪੰਜਾਬ ‘ਚ ਨਕਲੀ ਵੋਟ ਨਾ ਬਣਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਵਿਚ 90 ਫੀਸਦੀ ਵੋਟਰਾਂ ਦੀ ਮੈਪਿੰਗ ਦਾ ਕੰਮ ਪੂਰਾ ਹੋ ਚੁੱਕਾ ਹੈ ਤੇ ਬਾਕੀ ਕੰਮ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਕਰੇਗੀ ਕਿ ਕੋਈ ਵੀ ਵੋਟਰ ਆਪਣੇ ਲੋਕਤਾਂਤ੍ਰਿਕ ਅਧਿਕਾਰ ਤੋਂ ਵਾਂਝਿਆ ਨਾ ਰਹੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ





