ਹੁਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਸਸਪੈਂਡ ਕਰ ਦਿੱਤਾ ਹੈ। ਅਮਰੀਕੀ ਏਜੰਸੀ FBI ਨੇ ਆਪ੍ਰੇਸ਼ਨ ਹਾਰਡ ਬਾਲ ਤਹਿਤ ਨਾਗਰਾ ਨੂੰ ਇਕ ਪਰਿਵਾਰ ਤੋਂ 4 ਕਰੋੜ ਰੁਪਏ ਮੰਗਣ ਦੇ ਦੋਸ਼ ਵਿਚ ਵਾਂਟੇਡ ਬਣਾਇਆ ਸੀ। ਕੇਸ ਵਿਚ ਨਾਂ ਆਉਣ ਦੇ ਬਾਅਦ SHO ਨੂੰ ਲਾਈਨ ਹਾਜ਼ਰ ਵੀ ਕੀਤਾ ਗਿਆ ਸੀ।
ਅੱਜ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਨੇ ਸਾਬਕਾ SHO ਨੂੰ 3 ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਹੈ ਤੇ ਹੁਣ ਉਨ੍ਹਾਂ ਨੂੰ 21 ਜੁਲਾਈ ਨੂੰ ਮੁੜ ਕੋਰਟ ‘ਚ ਪੇਸ਼ ਕੀਤਾ ਜਾਵੇਗਾ। FBI ਵੱਲੋਂ ਜ਼ਬਰੀ ਵਸੂਲੀ ਮਾਮਲੇ ‘ਚ ਨਾਗਰਾ ਨੂੰ ਨਾਮਜ਼ਦ ਕੀਤਾ ਗਿਆ ਹੈ। DIG ਨਵੀਨ ਸਿੰਗਲਾ ਨੇ ਨਾਗਰਾ ਨੂੰ ਲਾਈਨ ਹਾਜ਼ਰ ਕਰਕੇ SP ਵਿਨੀਤ ਅਹਲਾਵਤ ਨੂੰ ਜਾਂਚ ਸੌਂਪੀ ਸੀ।
ਇਹ ਵੀ ਪੜ੍ਹੋ : ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾ/ਨੋਂ ਮਾ.ਰ/ਨ ਦੀ ਧ.ਮ/ਕੀ, ਲਵ ਜਿਹਾਦ ਦਾ ਜ਼ਿਕਰ
ਦੱਸ ਦੇਈਏ ਕਿ 10 ਜੁਲਾਈ ਨੂੰ ਅਮਰੀਕਾ ਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਜੁਆਇੰਟ ਆਪ੍ਰੇਸ਼ਨ ਵਿਚ ਅਮਰੀਕਾ, ਕੈਨੇਡਾ ਤੇ ਯੂਰਪ ਵਿਚ ਗੈਂਗਸਟਰ ਨੈਟਵਰਕ ਦੀ ਜਾਂਚ ਕੀਤੀ।ਇਸ ਦੌਰਾਨ ਜਦੋਂ ਨਾਮੀ ਗੈਂਗਸਟਰ ਦੇ ਨੈਟਵਰਕ ਖਿਲਾਫ ਚੱਲ ਰਹੀ ਜਾਂਚ ਦੌਰਾਨ ਨਾਗਰਾ ਦੇ ਨਾਂ ਦਾ ਜ਼ਿਕਰ ਸਾਹਮਣੇ ਆਇਆ। ਅਮਰੀਕੀ ਏਜੰਸੀਆਂ ਨੇ ਦੋਸ਼ ਲਗਾਇਆ ਸੀ ਕਿ ਪੰਜਾਬ ਦੇ ਇਕ SHO ਨੇ ਗੈਂਗ ਨੈਟਵਰਕ ਨਾਲ ਮਿਲ ਕੇ ਇਕ ਅਮਰੀਕੀ ਪਰਿਵਾਰ ਤੋਂ 4 ਲੱਖ ਡਾਲਰ ਦੀ ਕਥਿਤ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ।
ਵੀਡੀਓ ਲਈ ਕਲਿੱਕ ਕਰੋ -:










