ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਰਿਪੋਰਟਾਂ ਮੁਤਾਬਕ ਗੈਂਗ ਨੇ 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਆਮਿਰ ਖਾਨ ਦੇ ਵਿਆਹ ਨੂੰ ਲਵ ਜਿਹਾਦ ਦੱਸਿਆ ਹੈ।
ਇੱਕ ਰਿਪੋਰਟ ਮੁਤਾਬਕ ਗੈਂਗ ਵੱਲੋਂ ਸ਼ਨੀਵਾਰ ਨੂੰ ਇੱਕ ਲੈਟਰ ਅਤੇ ਆਡੀਓ ਨੋਟ ਜਾਰੀ ਕੀਤਾ ਗਿਆ ਸੀ। ਇਸ ਪੱਤਰ ਵਿੱਚ ਕਿਹਾ ਗਿਆ ਹੈ, “ਅਸੀਂ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਲਵ ਜਿਹਾਦ ਦੇ ਨਾਮ ‘ਤੇ ਆਮਿਰ ਖਾਨ ਵਰਗੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ, ਜੋ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਦੇ ਵਿਰੁੱਧ ਹੈ।” ਗੈਂਗ ਨੇ ਕਿਹਾ ਹੈ ਕਿ ਜਲਦੀ ਹੀ ਜਵਾਬ ਦਿੱਤਾ ਜਾਵੇਗਾ। ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਦੇਸ਼ ਅਤੇ ਸੱਭਿਆਚਾਰ ਦੇ ਵਿਰੁੱਧ ਹੈ, ਅਤੇ ਜੋ ਵੀ ਇਸ ਦਾ ਸਮਰਥਨ ਕਰਦਾ ਹੈ ਉਸਨੂੰ ਜਲਦੀ ਹੀ ਗੈਂਗ ਵੱਲੋਂ ਜਵਾਬ ਦਾ ਸਾਹਮਣਾ ਕਰਨਾ ਪਵੇਗਾ।

ਹਾਈਕੋਰਟ ਦੇ ਵਕੀਲ ਅਜੇ ਪੰਚੋਲੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਵਿੱਚ ਇਸ ਖ਼ਬਰ ਦੀ ਪੁਸ਼ਟੀ ਕੀਤੀ। ਹਾਲਾਂਕਿ ਮੁੰਬਈ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਆਮਿਰ ਦੀ ਟੀਮ ਨੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਦੱਸ ਦੇਈਏ ਕਿ ਆਪਣੇ ਤੀਜੇ ਵਿਆਹ ਤੋਂ ਬਾਅਦ ਅਦਾਕਾਰ ਆਮਿਰ ਖਾਨ ਨੂੰ ਸੋਸ਼ਲ ਮੀਡੀਆ ‘ਤੇ ਲਵ ਜਿਹਾਦ ਦਾ ਬ੍ਰਾਂਡ ਅੰਬੈਸਡਰ ਕਿਹਾ ਜਾ ਰਿਹਾ ਹੈ। ਰੈਡਿਫ ਨਾਲ ਗੱਲ ਕਰਦੇ ਹੋਏ ਆਮਿਰ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ, “ਮੇਰੇ ਤਿੰਨਾਂ ਵਿਆਹਾਂ ਵਿੱਚੋਂ ਕਿਸੇ ਵਿੱਚ ਵੀ ਮੇਰੀ ਪਤਨੀ ਨੇ ਧਰਮ ਪਰਿਵਰਤਨ ਨਹੀਂ ਕੀਤਾ, ਕਿਉਂਕਿ ਉਹ ਸਿਵਲ ਮੈਰਿਜ ਸਨ। ਮੇਰੀ ਤੀਜੀ ਪਤਨੀ, ਗੌਰੀ ਹਿੰਦੂ ਨਹੀਂ, ਸਗੋਂ ਇੱਕ ਈਸਾਈ ਹੈ।”
ਆਮਿਰ ਨੇ ਕਿਹਾ ਕਿ “ਮੇਰੀ ਧੀ ਈਰਾ ਦਾ ਵਿਆਹ ਇੱਕ ਹਿੰਦੂ ਨਾਲ ਹੋਇਆ ਹੈ। ਮੇਰੀਆਂ ਦੋਵੇਂ ਭੈਣਾਂ, ਨਿਖਤ ਖਾਨ ਅਤੇ ਫਰਹਤ ਖਾਨ ਦੇ ਪਤੀ ਵੀ ਹਿੰਦੂ ਹਨ। ਮੇਰੀ ਚਚੇਰੀ ਭੈਣ ਮਨਸੂਰ, ਇੱਕ ਈਸਾਈ ਨਾਲ ਵਿਆਹੀ ਹੋਈ ਹੈ।”
ਇਹ ਵੀ ਪੜ੍ਹੋ : ਸੋਨਮ ਵਾਂਗਚੁਕ ਨੂੰ ਹਟਾਏ ਜਾਣ ਮਗਰੋਂ ਭੁੱਖ ਹੜਤਾਲ ‘ਤੇ ਬੈਠੇ ਅਭਿਜੀਤ ਦੀਪਕੇ, ਮੰਚ ‘ਤੇ ਹੀ ਰੋ ਪਏ CJP ਮੁਖੀ
ਦੱਸ ਦੇਈਏ ਕਿ ਅਦਾਕਾਰ ਆਮਿਰ ਖਾਨ ਅਤੇ ਉਸਦੀ ਸਾਥੀ, ਗੌਰੀ ਸਪ੍ਰੈਟ ਦਾ ਵਿਆਹ 5 ਜੁਲਾਈ ਨੂੰ ਹੋਇਆ। ਉਨ੍ਹਾਂ ਨੇ ਮੁੰਬਈ ਦੇ ਪਾਲੀ ਹਿੱਲ (ਬਾਂਦਰਾ) ਵਿੱਚ ਆਮਿਰ ਦੇ ਘਰ ਵਿਆਹ ਦੇ ਕਾਗਜ਼ਾਂ ‘ਤੇ ਦਸਤਖਤ ਕੀਤੇ। ਇਹ ਇੱਕ ਨਿੱਜੀ ਸਮਾਰੋਹ ਸੀ ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਬਹੁਤ ਹੀ ਨਜ਼ਦੀਕੀ ਦੋਸਤ ਸ਼ਾਮਲ ਹੋਏ ਸਨ। ਵਿਆਹ ਨੂੰ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਕੋਰਟ ਮੈਰਿਜ ਵਜੋਂ ਰਜਿਸਟਰ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:










