ਭਾਜਪਾ ਸਾਬਕਾ ਸੰਸਦ ਬ੍ਰਿਜ ਭੂਸ਼ਣ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੂੰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਜਿਣਸੀ ਸੋਸ਼ਣ ਮਾਮਲੇ ‘ਚ ਬ੍ਰਜਭੂਸ਼ਣ ਸਿੰਘ ਬਰੀ ਹੋ ਗਏ ਹਨ ਤੇ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। ਸਬੂਤਾਂ ਦੀ ਘਾਟ ਕਾਰਨ ਬ੍ਰਿਜ ਭੂਸ਼ਣ ਨੂੰ ਬਰੀ ਕੀਤਾ ਗਿਆ ਹੈ।
ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਹੈ। ਮਹਿਲਾ ਪਹਿਲਵਾਨਾਂ ਨਾਲ ਜਿਣਸੀ ਸ਼ੋਸ਼ਣ ਮਾਮਲੇ ਵਿਚ ਬ੍ਰਿਜ ਭੂਸ਼ਣ ਨੂੰ ਵੱਡੀ ਰਾਹਤ ਮਿਲੀ ਹੈ। 20 ਜੁਲਾਈ 2023 ਤੋਂ ਲਗਾਤਾਰ ਜ਼ਮਾਨਤ ‘ਤੇ ਸਨ ਤੇ 2024 ਨੂੰ ਕੋਰਟ ਨੇ ਦਿੱਲੀ ਪੁਲਿਸ ਦੀ ਚਾਰਜਸ਼ੀਟ ਦੇ ਆਧਾਰ ‘ਤੇ ਦੋਸ਼ ਤੈਅ ਕੀਤੇ ਗਏ ਸਨ ਜਿਸ ਮਗਰੋਂ ਉਨ੍ਹਾਂ ਖਿਲਾਫ ਟ੍ਰਾਇਲ ਸ਼ੁਰੂ ਕੀਤਾ ਗਿਆ ਸੀ। ਹੁਣ ਕੋਰਟ ਨੇ ਇਸ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜ੍ਹੋ : ਭਾਰਤ ਨੂੰ ਸੌਂਪੀ ਗਈ ਕਾਮਨਵੈਲਥ ਖੇਡਾਂ ਦੀ ਮਸ਼ਾਲ ਤੇ ਝੰਡਾ, ਅਹਿਮਦਾਬਾਦ ਕਰੇਗਾ CWG 2030 ਦੀ ਮੇਜ਼ਬਾਨੀ
ਜਮ਼ਾਨਤ ਨੂੰ ਲੈ ਕੇ ਬ੍ਰਿਜ ਭੂਸ਼ਣ ਦਾ ਕਹਿਣਾ ਹੈ ਕਿ ਉਹ ਜੋ ਕਹਿ ਰਹੇ ਸਨ ਉਹ ਸਹੀ ਸਾਬਤ ਹੋਇਆ ਹੈ। ਵਕੀਲ ਨੇ ਕਿਹਾ ਕਿ ਕੋਰਟ ਦੇ ਡਿਟੇਲ ਵਿਚ ਜੋ ਆਦੇਸ਼ ਹਨ, ਉਸ ਦਾ ਸਾਡੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸ਼ੁਰੂਆਤ ਤੋਂ ਹੀ ਉਹ ਉਨ੍ਹਾਂ ਦੇ ਪੱਖ ਵਿਚ ਕਹਿ ਰਹੇ ਸਨ ਕਿ ਬ੍ਰਿਜ ਭੂਸ਼ਣ ਬੇਕਸੂਰ ਹਨ। ਕੋਰਟ ਵੱਲੋਂ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਜਿਸ ਮਗਰੋਂ ਜਮ਼ਾਨਤ ਦੇ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








