ਅੱਜ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਪੰਜਵਾਂ ਦਿਨ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਹੁਤ ਸਾਰੀਆਂ ਥਾਵਾਂ ‘ਤੇ ਜ਼ਮੀਨੀ ਰਿਕਾਰਡ ਨਹੀਂ ਹਨ। ਪਿਛਲੇ 60 ਕੁ ਸਾਲਾਂ ਤੋਂ ਜ਼ਮੀਨਾਂ ਪੰਚਾਇਤ ਦੇ ਨਾਮ ‘ਤੇ ਵੀ ਨਹੀਂ ਹਨ, ਪਰ ਲੋਕ ਇਨ੍ਹਾਂ ‘ਤੇ ਖੇਤੀ ਕਰ ਰਹੇ ਹਨ। ਪੁਰਾਣੀਆਂ ਰਿਆਸਤਾਂ ਵੇਲੇ ਲੋਕਾਂ ਨੂੰ ਦਿੱਤੀਆਂ ਹੋਈਆਂ ਜ਼ਮੀਨਾਂ ਦੀ ਕਿਤੇ ਵੀ ਪੰਚਾਇਤ ਦੀ ਐਂਟਰੀ ਨਹੀਂ, ਪੰਜਾਬ ਵਿਚ ਬਹੁਤ ਥਾਵਾਂ ‘ਤੇ ਜ਼ਮੀਨਾਂ ਪਈਆਂ ਹਨ, ਇਸ ਲਈ ਇਨ੍ਹਾਂ ਨੂੰ ਉਨ੍ਹਾਂ ਲੋਕਾਂ ਦੇ ਨਾਂ ਕੀਤੀ ਜਾਣੀ ਚਾਹੀਦੀ ਹੈ ਜੋ ਇਨ੍ਹਾਂ ‘ਤੇ ਖੇਤੀ ਕਰਦੇ ਹਨ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਇਸ ‘ਤੇ ਵਿਚਾਰ ਕਰੇਗੀ, ਡਿਪਾਰਟਮੈਂਟ ਤੋਂ ਸਾਰਾ ਉਸ ਦਾ ਡਾਟਾ ਲੈ ਕੇ ਲੋਕ ਪੱਖੀ ਫੈਸਲਾ ਕਰੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਵਿਧਾਇਕਾਂ ਨੇ ਸੜਕਾਂ ਦਾ ਮੁੱਦਾ ਉਠਾਇਆ ਹੈ। “ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਬਰਸਾਤ ਦੇ ਮੌਸਮ ਦੌਰਾਨ ਸੜਕਾਂ ਦਾ ਕੰਮ ਬੰਦ ਹੁੰਦਾ ਹੈ ਅਤੇ ਫਿਰ ਠੰਡ ਦੌਰਾਨ ਬੰਦ ਹੋ ਜਾਂਦਾ ਹੈ। ਕੰਮ ਸਤੰਬਰ, ਅਕਤੂਬਰ ਅਤੇ ਦਸੰਬਰ ਤੱਕ ਹੋ ਸਕਦਾ ਹੈ। ਵਿਭਾਗ ਨੂੰ ਕਾਫੀ ਧਿਆਨ ਨਾਲ ਵੇਖਣਾ ਪੈਂਦਾ ਹੈ ਤਾਂਕਿ ਸੜਕਾਂ ਨੂੰ ਸਹੀ ਤੌਰ ‘ਤੇ ਪੂਰਾ ਕੀਤਾ ਜਾਵੇ। ਮਟੀਰੀਅਲ ਵਿਚ ਕੋਈ ਕਮੀ ਸਰਕਾਰ ਨਹੀਂ ਰਖੇਗੀ, ਇਹ ਯਕੀਨੀ ਬਣਾਇਆ ਜਾਵੇਗਾ। ਸੜਕਾਂ ਦੇ ਮਹਿਕਮੇ ਨੂੰ ਧਿਆਨ ਨਾਲ ਦੇਖਣਾ ਪੈਂਦਾ, ਜੇ ਟੈਂਡਰ ਹੋ ਗਿਆ ਹੈ ਤਾਂ ਨਿਯਮਿਤ ਸਮੇਂ ‘ਤੇ ਸੜਕਾਂ ਬਣਨਗੀਆਂ ਤੇ ਸੜਕਾਂ ਦੇ ਮਟੀਰੀਅਲ ‘ਚ ਅਸੀਂ ਕੋਈ ਕਮੀ ਨਹੀਂ ਰੱਖਾਂਗੇ।

ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਪਿੰਡਾਂ ਵਿੱਚ ਜ਼ਮੀਨ ਦੀ ਵੰਡ ਵਿੱਚ ਸਮੱਸਿਆਵਾਂ ਹਨ। ਇੱਕ ਵਾਰ ਬੈਂਕ ਨੇ ਇੱਕ ਲੋਨ ਲਿਆ ਤਾਂ ਉਸ ਦੀ ਤਕਸੀਮ ਨਹੀਂ ਕੀਤੀ ਜਾਂਦੀ। ਇੱਕ SOP ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂਕਿ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਏ।
ਵਿਧਾਇਕ ਅਨਮੋਲ ਗਗਨ ਮਾਨ ਨੇ ਧਿਆਨ ਦਿਵਾਉਂਦੇ ਹੋਏ ਕੁਰਾਲੀ ਹਸਪਤਾਲ ਨੂੰ ਅਪਗ੍ਰੇਡ ਕਰਨ ਦਾ ਮੁੱਦਾ ਉਠਾਇਆ। ਜਵਾਬ ਵਿੱਚ, ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਕੁਰਾਲੀ ਵਿੱਚ ਟਰਾਮਾ ਸੈਂਟਰ ਸਥਾਪਤ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੀਜੀਆਈ ਚੰਡੀਗੜ੍ਹ ਵਿੱਚ ਪਹਿਲਾਂ ਹੀ ਇੱਕ ਟਰੌਮਾ ਸੈਂਟਰ ਹੈ, ਜੋ ਕੁਰਾਲੀ ਤੋਂ ਲਗਭਗ 25 ਕਿਲੋਮੀਟਰ ਦੂਰ ਸਥਿਤ ਹੈ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਦੋ ਟਰੌਮਾ ਸੈਂਟਰਾਂ ਵਿਚਕਾਰ 100 ਕਿਲੋਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਟੀਮ ਇੰਡੀਆ ਦੀ ਫਿਟਨੈੱਸ ਸੁਧਾਰਨ ਲਈ BCCI ਦਾ ਨਵਾਂ ਨਿਯਮ, 10 ਮਿੰਟ ‘ਚ 2 km ਦੌੜਨਾ ਜ਼ਰੂਰੀ
ਮੰਤਰੀ ਨੇ ਕਿਹਾ ਕਿ ਕੁਰਾਲੀ ਹਸਪਤਾਲ ਵਿੱਚ ਮਾਹਰ ਡਾਕਟਰਾਂ ਅਤੇ ਐਂਬੂਲੈਂਸਾਂ ਲਈ 24 ਘੰਟੇ ਪਹੁੰਚ ਹੈ। ਹਸਪਤਾਲ ਦੀ ਇਮਾਰਤ ਨੂੰ ਅਪਗ੍ਰੇਡ ਕਰਨ ਦਾ ਪ੍ਰਸਤਾਵ ਤਿਆਰ ਕਰਕੇ ਪ੍ਰਵਾਨਗੀ ਲਈ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਮਾਂ ਅਤੇ ਬੱਚੇ ਦੀ ਦੇਖਭਾਲ ਯੂਨਿਟ ਸਥਾਪਤ ਕਰਨ ਦਾ ਕੋਈ ਪ੍ਰਸਤਾਵ ਇਸ ਸਮੇਂ ਵਿਚਾਰ ਅਧੀਨ ਨਹੀਂ ਹੈ। ਕੁਰਾਲੀ ਨੂੰ ਸਬ-ਡਿਵੀਜ਼ਨ ਦਾ ਦਰਜਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .







