ਉਤਰਾਖੰਡ ਦੇ ਚਮੋਲੀ ਦੇ ਪੀਪਲਕੋਟੀ ਵਿਚ ਨਿਰਮਾਣ ਅਧੀਨ 3 ਕਿਲੋਮੀਟਰ ਟਨਲ ਵਿਚ ਬੀਤੀ ਸ਼ਾਮ ਲੈਂਡਸਲਾਈਡ ਦੇ ਬਾਅਦ ਪਾਣੀ ਰਿਸਣ ਲੱਗਾ। ਮਲਬਾ ਤੇ ਪਾਣੀ ਭਰਨ ਨਾਲ ਅੰਦਰ ਕੰਮ ਕਰ ਰਹੇ 22 ਮਜ਼ਦੂਰ ਫਸ ਗਏ ਸਨ। ਰੈਸਕਿਊ ਆਪ੍ਰੇਸ਼ਨ ਦੇਰ ਰਾਤ ਤੱਕ ਚੱਲਦਾ ਰਿਹਾ।
ਹਾਦਸੇ ਵਿਚ 7 ਮੌਤਾਂ ਦੀ ਅਧਿਕਾਰਕ ਪੁਸ਼ਟੀ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਆਣ ਮੁਕੇਸ਼, ਪ੍ਰਦੀਪ ਪਵਾਰ, ਦੁਰਲਭ ਸ਼ਰਮਾ, ਵਿਜੇ, ਜੀਤੇਂਦਰ, ਲਕੇਸ਼ਵਰ ਤੇ ਘੁਨੇਸ਼ਵਰ ਸ਼ਾਮਲ ਹਨ। ਬਾਹਰ ਕੱਢੇ ਗਏ ਮਜ਼ੂਦਰਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਪੀਪਲਕੋਟੀ ਦੇ ਮਾਇਆਪੁਰ ਵਿਚ ਟੀਐੱਚਡੀਸੀ ਦੀ ਨਿਰਮਾਣਅਧੀਨ ਟਨਲ ਵਿਚ ਪਾਣੀ ਦਾ ਰਿਸਾਵ ਹੋਇਆ। ਉਥੇ ਕੰਮ ਕਰ ਰਹੇ ਮਜ਼ਦੂਰ ਫਸ ਗਏ। ਟਨਲ ਅੰਦਰ ਪਾਣੀਤ ਮਲਬਾ ਭਰਨ ਕਾਰਨ ਉਥੇ ਫਸੇ ਮਜ਼ਦੂਰਾਂ ਤੱਕ ਪਹੁੰਚਣਾ ਚੁਣੌਤੀਪੂਰਨ ਰਿਹਾ। ਬਚਾਅ ਦਲ ਲਗਾਤਾਰ ਅੰਦਰ ਪਹੁੰਚ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ‘ਤੇ ਹੋਏ ਹ/ਮਲੇ ‘ਚ ਇਸਤੇਮਾਲ ਖੰ.ਜ/ਰ ਦੀ ਤਸਵੀਰ ਆਈ ਸਾਹਮਣੇ, ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਪੁਲਿਸ
ਜ਼ਿਲਾ ਅਧਿਕਾਰੀ ਗੌਰਵ ਕੁਾਰ ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਰਾਤ 9 ਵਜੇ ਤੱਕ 22 ਪੁਲਿਸ ਮੁਲਾਜ਼ਮ NDRF ਦੇ 27, SDRF ਦੇ 42, DRF ਦੇ 4 ਤੇ ਫਾਇਰ ਸਰਵਿਸ ਦੇ 9 ਲੋਕ ਮੌਕੇ ‘ਤੇ ਤਾਇਨਾਤ ਸਨ। ਫੌਜ, ITBP, NDRF, SDRF ਦੀਆਂ ਵਾਧੂ ਟੀਮਾਂ ਘਟਨਾ ਵਾਲੀ ਥਾਂ ਲਈ ਰਵਾਨਾ ਕੀਤੀਆਂ ਗਈਆਂ। ਉਤਰਾਖੰਡ ਦੇ ਸੀਐੱਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰੈਸਕਿਊ ਟੀਮਾਂ ਨੂੰ ਤਤਕਾਲ ਮੌਕੇ ‘ਤੇ ਭੇਜਿਆ ਗਿਆ ਹੈ। ਸਾਡੀ ਪਹਿਲ ਟਨਲ ਵਿਚ ਫਸੇ ਹਰੇਕ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








