ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿਘ ਚੰਨੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਚਰਨਜੀਤ ਸਿੰਘ ਚੰਨੀ PU ‘ਚ ਪੇਪਰ ਦੇਣ ਪਹੁੰਚੇ ਹਨ। ਉਹ Public Administration ਦੀ MA ਕਰ ਰਹੇ ਹਨ। ਪੇਪਰ ਦੀ ਤਿਆਰੀ ਕਾਰਨ ਹੀ ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ CWC ਦੀ ਮੀਟਿੰਗ ‘ਚ ਨਹੀਂ ਪਹੁੰਚੇ ਸੀ। ਇਸ ਮੌਕੇ ਸਾਬਕਾ CM ਚਰਨਜੀਤ ਚੰਨੀ ਨੇ ਕਿਹਾ ਕਿ ਮੈਂ ਦਹੀਂ ਤੇ ਮਿੱਠਾ ਖਾ ਕੇ ਪੇਪਰ ਦੇਣ ਪਹੁੰਚਿਆ ਹਾਂ। ਅਗਲੇ ਮਹੀਨੇ ਤੋਂ ਮੈਂ PhD ਦੀ ਤਿਆਰੀ ਸ਼ੁਰੂ ਕਰਾਂਗਾ ਪਾਰਲੀਮੈਂਟ ਸੈਸ਼ਨ ਕਰ ਕੇ ਮੈਂ 3 ਪੇਪਰ ਨਹੀਂ ਦੇ ਸਕਿਆ ਸੀ। ਅੱਜ ਮੇਰਾ M.A ਦਾ ਆਖਰੀ ਪੇਪਰ ਸੀ ਤੇ ਇਸ ਤੋਂ ਬਾਅਦ ਮੈਂ ਇੱਕ ਹੋਰ PhD ਦਾ ਪੇਪਰ ਦੇਣਾ ਹੈ।
ਦੱਸ ਦੇਈਏ ਕਿ ਚੰਨੀ ਪਹਿਲਾਂ ਹੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਰਾਜਨੀਤੀ ਵਿਗਿਆਨ ਵਿਚ Ph.D. ਕਰ ਚੁੱਕੇ ਹਨ। ਹੁਣ ਉਨ੍ਹਾਂ ਦਾ ਅਕਾਦਮਿਕ ਤੇ ਸੋਧ ਫੋਕਸ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਤੇ ਨੀਤੀਗਤ ਸੁਧਾਰਾਂ ‘ਤੇ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਵਹਾਰਕ ਤੇ ਪ੍ਰਭਾਵੀ ਸੁਧਾਰਾਂ ‘ਤੇ ਕੰਮ ਕਰਨਾ ਚਾਹੁੰਦੇ ਹਨ, ਜਿਨ੍ਹਾਂ ਨਾਲ ਪੰਜਾਬ ਵਿਚ ਪ੍ਰਸ਼ਾਸਨਿਕ ਕੁਸ਼ਲਤਾ, ਚੰਗੇ ਸ਼ਾਸਨ, ਬਿਹਤਰ ਨੀਤੀਗਤ ਅਤੇ ਜਨਤਕ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ‘ਵੰਦੇ ਮਾਤਰਮ ਦੇ ਸ਼ੁਰੂਆਤੀ 2 ਪੈਰੇ ਹੀ ਗਾਏਗੀ ਕਾਂਗਰਸ’, CWC ਮੀਟਿੰਗ ‘ਚ ਕਾਂਗਰਸ ਨੇ ਲਿਆ ਫ਼ੈਸਲਾ
ਚੰਨੀ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਪੰਜਾਬ ਨੂੰ ਫਿਰ ਤੋਂ ਵਿਕਾਸ ਤੇ ਤਰੱਕੀ ਦੀ ਮਜ਼ਬੂਤ ਪਟੜੀ ‘ਤੇ ਲਿਆਉਣ ਲਈ ਨੀਤੀਗਤ ਪੱਧਰ ‘ਤੇ ਕੰਮ ਕਰਨਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਮਜ਼ਬੂਤ ਸੰਸਥਾਗਤ ਵਿਵਸਥਾ, ਜਵਾਬਦੇਹ ਪ੍ਰਸ਼ਾਸਨ ਤੇ ਤੱਥ ਆਧਾਰਿਤ ਨੀਤੀਆਂ ਜ਼ਰੀਏ ਪੰਜਾਬ ਦੇ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








