ਵੰਦੇ ਮਾਤਰਮ ‘ਤੇ ਜਾਰੀ ਵਿਵਾਦ ਦੇ ਵਿਚ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ। ਇਸ ਬੈਠਕ ਵਿਚ ਵੰਦੇ ਮਾਤਰਮ ਦੇ ਗਾਇਨ ਨੂੰ ਲੈ ਕੇ ਵੀ ਚਰਚਾ ਕੀਤੀ ਗਈ ਜਿਸ ਵਿਚ ਸਿੱਟਾ ਕੱਢਿਆ ਗਿਆ ਕਿ ਕਾਂਗਰਸ ਦੇ ਵਰਕਰ ਵੰਦੇ ਮਾਤਰਮ ਨੂੰ ਲੈ ਕੇ 1937 ਪ੍ਰਸਤਾਵ ਨੂੰ ਹੀ ਮੰਨਣਗੇ ਯਾਨੀ ਕਾਂਗਰਸ ਦੇ ਪ੍ਰੋਗਰਾਮਾਂ ਵਿਚ ਵੰਦੇ ਮਾਤਰਮ ਦੇ ਸ਼ੁਰੂਆਤੀ 2 ਪੈਰੇ ਹੀ ਗਾਏ ਜਾਣਗੇ।
CWC ਦੀ ਬੈਠਕ ਦੇ ਬਾਅਦ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰੈੱਸ ਕਾਨਫਰੰਸ ਵਿਚ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ 1937 ਵਿਚ ਕਾਂਗਰਸ ਦੇ ਚੋਟੀ ਦੀ ਲੀਡਰਸ਼ਿਪ ਦੀ ਸਹਿਮਤੀ ਨਾਲ ਜੋ ਪ੍ਰਸਤਾਵ ਪਾਸ ਹੋਏ ਸਨ, ਪਾਰਟੀ ਉਸੇ ਦਾ ਪਾਲਣ ਕਰੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਸਮੇਂ ਮਹਾਤਮਾ ਗਾਂਧੀ,ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਰਵਿੰਦਰ ਨਾਥ ਟੈਗਰੋ ਤੇ ਸੁਭਾਸ਼ ਚੰਦਰ ਬੋਸ ਸਣੇ ਚੋਟੀ ਦੇ ਨੇਤਾਵਾਂ ਦੀ ਸਹਿਮਤੀ ਸੀ।
ਇਹ ਵੀ ਪੜ੍ਹੋ : ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ‘ਤੇ ਕਾਰਵਾਈ, ਭਾਰਤੀ ਅਧਿਕਾਰੀਆਂ ਨੇ ਹਟਾਇਆ ਸੁਰੱਖਿਆ ਘੇਰਾ
ਕਾਂਗਰਸ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਨੇ ਕਿਹਾ ਕਿ ਅੱਜ ਅਸੀਂ ਕਾਂਗਰਸ ਵਰਕਿੰਗ ਕਮੇਟੀ ਦੀ ਇਕ ਵਿਸਤ੍ਰਿਤ ਬੈਠਕ ਕੀਤੀ, ਜਿਸ ਵਿਚ CWC ਮੈਂਬਰ, ਸਥਾਈ ਮੈਂਬਰ, ਵਿਸ਼ੇਸ਼ ਸੱਦੇ ਹੋਏ ਮੈਂਬਰ ਤੇ ਸਾਡੇ 4 ਮੁੱਖ ਮੰਤਰੀ ਸ਼ਾਮਲ ਹੋਏ। ਬੈਠਕ ਵਿਚ 88 ਤੋਂ ਵਧ ਲੋਕ ਮੌਜੂਦ ਸਨ। ਮੁੱਖ ਮੰਤਰੀਆਂ ਤੇ ਵਰਕਿੰਗ ਕਮੇਟੀ ਦੇ ਸੀਨੀਅਰ ਮੈਂਬਰਾਂ ਸਣੇ 33 ਲੋਕਾਂ ਨੇ ਚਰਚਾ ਵਿਚ ਹਿੱਸਾ ਲਿਆ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








