ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਦੇ ਰਹਿਣ ਵਾਲੇ ਸਰਪੰਚ ਕੁਲਦੀਪ ਭੁੱਲਰ ਨੇ ਇਨਸਾਨੀਅਤ ਦੀ ਅਨੂਠੀ ਮਿਸਾਲ ਕੀਤੀ। ਉਸ ਨੇ ਆਪਣੀ ਸਾਰੀ ਉਮਰ ਦੀ ਕਮਾਈ ‘ਚੋਂ ਇੱਕ ਵੱਡਾ ਹਿੱਸਾ ਸਕੂਲੀ ਬੱਚਿਆਂ ਅਤੇ ਗੁਰਦੁਆਰਾ ਸਾਹਿਬ ਸਣੇ ਅੰਮ੍ਰਿਤਸਰ ਵਿਖੇ ਚੱਲ ਰਹੀ ਸਮਾਜ ਭਲਾਈ ਦੇ ਕੰਮਾਂ ਲਈ ਸੰਸਥਾ ਪਿੰਗਲਵਾੜਾ ਨੂੰ ਕਰੋੜਾਂ ਰੁਪਏ ਦੇ ਸੋਨੇ ਸਣੇ ਬਾਂਡ ਦਾਨ ਕੀਤੇ, ਉਸ ਨੇ ਆਪਣੀ ਵਸੀਅਤ ਪਿੰਗਲਵਾੜਾ ਸੰਸਥਾ ਨੂੰ ਸੌਂਪੀ, ਪਿੰਡ ਦੇ ਸਕੂਲ ਅਤੇ ਗੁਰਦੁਆਰਾ ਸਾਹਿਬ ਨੂੰ ਵੀ 10-10 ਲੱਖ ਰੁਪਏ ਦੀ FD ਕੀਤੀ ਡੋਨੇਟ, ਸਰਪੰਚ ਦੇ ਪਰਿਵਾਰ ਨੇ ਵੀ ਉਸਦੇ ਇਸ ਫੈਸਲੇ ਵਿੱਚ ਦਿੱਤਾ ਖੁੱਲ ਕੇ ਸਾਥ, ਪਰਿਵਾਰ ਨੇ ਕਿਹਾ ਉਨਾਂ ਨੂੰ ਆਪਣੇ ਪਿਤਾ ਤੇ ਹੈ ਮਾਨ ਕੀ ਉਹਨਾਂ ਨੇ ਸਮਾਜ ਭਲਾਈ ਵਿੱਚ ਆਪਣਾ ਸਾਰੀ ਉਮਰ ਦਾ ਯੋਗਦਾਨ ਪਾਇਆ
ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਤੋਂ ਇਨਸਾਨੀਅਤ ਨੂੰ ਸਲਾਮ ਕਰਨ ਵਾਲੀ ਅਨੂਠੀ ਮਿਸਾਲ ਸਾਹਮਣੇ ਆਈ ਹੈ, ਜੋ ਨਾ ਸਿਰਫ਼ ਭਾਵੁਕ ਕਰਦੀ ਹੈ, ਸਗੋਂ ਸਮਾਜ ਲਈ ਇੱਕ ਵੱਡਾ ਸੁਨੇਹਾ ਵੀ ਦਿੰਦੀ ਹੈ। ਪਿੰਡ ਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਨੇ ਆਪਣੀ ਸਾਰੀ ਉਮਰ ਦੀ ਕਮਾਈ ਦਾ ਵੱਡਾ ਹਿੱਸਾ ਲੋਕ ਭਲਾਈ ਦੇ ਨਾਮ ਕਰ ਦਿੱਤਾ ਹੈ। ਕਰੋੜਾਂ ਦੀ ਕੀਮਤ ਦਾ ਸੋਨਾ ਅਤੇ ਬਾਂਡ ਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਆਪਣੀ ਵਸੀਅਤ ਵੀ ਪਿੰਗਲਵਾੜਾ ਸੰਸਥਾ ਦੇ ਨਾਮ ਕਰ ਦਿੱਤੀ ਹੈ।
ਕੁਲਦੀਪ ਭੁੱਲਰ ਨੇ ਸਕੂਲੀ ਬੱਚਿਆਂ ਦੀ ਮਦਦ, ਗੁਰਦੁਆਰਾ ਸਾਹਿਬ ਦੀ ਸੇਵਾ ਅਤੇ ਅੰਮ੍ਰਿਤਸਰ ਵਿਖੇ ਲੋੜਵੰਦਾਂ ਦੀ ਸੇਵਾ ਕਰ ਰਹੀ ਪਿੰਗਲਵਾੜਾ ਸੰਸਥਾ ਲਈ ਕਰੋੜਾਂ ਰੁਪਏ ਦੀ ਕੀਮਤ ਦਾ ਸੋਨਾ ਅਤੇ ਬਾਂਡ ਦਾਨ ਕੀਤੇ ਹਨ। ਉਨ੍ਹਾਂ ਨੇ ਆਪਣੀ ਵਸੀਅਤ ਵੀ ਪਿੰਗਲਵਾੜਾ ਸੰਸਥਾ ਦੇ ਨਾਮ ਕਰ ਦਿੱਤੀ ਹੈ, ਤਾਂ ਜੋ ਉਨ੍ਹਾਂ ਤੋਂ ਬਾਅਦ ਵੀ ਇਹ ਦੌਲਤ ਲੋੜਵੰਦਾਂ ਦੀ ਸੇਵਾ ਵਿੱਚ ਕੰਮ ਆ ਸਕੇ।
ਆਪਣੇ ਪਿੰਡ ਦੇ ਸਕੂਲ ਅਤੇ ਗੁਰਦੁਆਰਾ ਸਾਹਿਬ ਲਈ ਵੀ ਸਰਪੰਚ ਕੁਲਦੀਪ ਭੁੱਲਰ ਵੱਲੋਂ 10-10 ਲੱਖ ਰੁਪਏ ਦੀ FD ਕਰਵਾਈ ਗਈ ਹੈ। ਇਸ ਦਾ ਮਕਸਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਧਾਰਮਿਕ ਤੇ ਸਮਾਜਿਕ ਕਾਰਜਾਂ ਲਈ ਆਰਥਿਕ ਸਹਾਇਤਾ ਲਗਾਤਾਰ ਮਿਲਦੀ ਰਹੇ।
ਖਾਸ ਗੱਲ ਇਹ ਹੈ ਕਿ ਕੁਲਦੀਪ ਭੁੱਲਰ ਦੇ ਇਸ ਫੈਸਲੇ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਵੀ ਪੂਰਾ ਸਾਥ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਿਤਾ ‘ਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਸਿਰਫ਼ ਆਪਣੇ ਪਰਿਵਾਰ ਤੱਕ ਸੀਮਤ ਨਹੀਂ ਰੱਖੀ, ਸਗੋਂ ਸਮਾਜ ਅਤੇ ਲੋੜਵੰਦਾਂ ਦੀ ਸੇਵਾ ਨੂੰ ਵੀ ਆਪਣਾ ਫਰਜ਼ ਸਮਝਿਆ।
ਇਹ ਵੀ ਪੜ੍ਹੋ : ‘ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦਾ ਹੋ ਜਾਵੇ ਮੁਕਾਬਲਾ, ਫਿਰ..’ ਅਰਵਿੰਦ ਕੇਜਰੀਵਾਲ ਨੇ BJP ਨੂੰ ਕੀਤਾ ਓਪਨ ਚੈਲੰਜ
ਕੁਲਦੀਪ ਭੁੱਲਰ ਦੀ ਇਹ ਪਹਿਲ ਸਿਰਫ਼ ਦਾਨ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੋਚ ਹੈ। ਕਰੋੜਾਂ ਦੀ ਦੌਲਤ ਪਿੱਛੇ ਛੱਡ ਜਾਣ ਦੀ ਬਜਾਏ, ਇਨਸਾਨੀਅਤ ਦੀ ਮਿਸਾਲ ਛੱਡ ਕੇ ਜਾਣ ਦੀ ਇਹ ਤਾਂਘ ਅੱਜ ਪੂਰੇ ਸਮਾਜ ਲਈ ਇੱਕ ਵੱਡਾ ਸੁਨੇਹਾ ਬਣ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








