ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿਚ ਅੱਜ 5 ਮੰਜ਼ਿਲਾ ਇਮਾਰਤ ਡਿੱਗ ਗਈ। ਇਸ ਵਿਚ ਪੀਜੀ ਚੱਲਦਾ ਹੈ। ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਾਦਸੇ ਸਮੇਂ ਵਿਦਿਆਰਥੀ ਕਮਰਿਆਂ ਵਿਚ ਸਨ। 5 ਦਾ ਰੈਸਕਿਊ ਕੀਤਾ ਗਿਆ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਮਲਬੇ ਵਿਚ ਕਿੰਨੇ ਬੱਚੇ ਫਸੇ ਹਨ।
ਘਟਨਾ ਅੱਜ ਦੁਪਹਿਰ ਲਗਭਗ 1.30 ਵਜੇ ਦੀ ਹੈ। ਸਥਾਨਕ ਲੋਕ ਹਥੌੜੇ ਨਾਲ ਮਲਬਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਲਬੇ ਵਿਚ ਕੁਝ ਗੱਡੀਆਂ ਵੀ ਦਬ ਗਈਆਂ ਹਨ। ਰਿਪੋਰਟ ਮੁਤਾਬਕ ਮਲਬੇ ਦੇ ਨੇੜੇ ਇਕ ਹੋਰ ਬਿਲਡਿੰਗ ਡਿਗਣ ਦੀ ਹਾਲਤ ਵਿਚ ਹੈ ਪਰ ਲੋਕਾਂ ਨੂੰ ਉਥੋਂ ਕੱਢ ਲਿਆ ਗਿਆ ਹੈ।
ਇਹ ਵੀ ਪੜ੍ਹੋ : ‘ਪੰਜਾਬ ਸਰਕਾਰ ਤੋਂ ਬਿਨ੍ਹਾਂ ਪੁੱਛੇ ਕੀਤੀ ਗਈ ਚੀਫ਼ ਜਸਟਿਸ ਦੀ ਨਿਯੁਕਤੀ, CM ਮਾਨ ਨੇ ਸੱਦੀ ਐਮਰਜੈਂਸੀ ਬੈਠਕ’ : ਮੰਤਰੀ ਹਰਪਾਲ ਚੀਮਾ
ਦੱਸ ਦੇਈਏ ਕਿ ਸਤਿਆ ਨਿਕੇਤਨ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਕੋਲ ਵਸਿਆ ਮੁੱਖ ਵਿਦਿਆਰਥੀ ਇਲਾਕਾ ਹੈ। ਇਥੇ ਵੱਡੀ ਗਿਣਤੀ ਵਿਚ ਵਿਦਿਆਰਥੀ ਪੀਜੀ ਹੋਸਟਲ ਵਿਚ ਰਹਿੰਦੇ ਹਨ। ਇਲਾਕੇ ਵਿਚ ਕਈ ਵਿਦਿਆਰਥੀ ਰਿਹਾਇਸ਼ ਹਨ ਤੇ ਆਸ-ਪਾਸ ਵੇਂਕਟੇਸ਼ਵਰ ਕਾਲਜ, ਆਰੀਆ ਭੱਟ ਕਾਲਜ, ਮੋਤੀ ਲਾਲ ਨਹਿਰੂ ਕਾਲਜ ਵੀ ਹਨ। ਇਸੇ ਕਰਕੇ ਇਥੇ ਸਾਰਾ ਦਿਨ ਵਿਦਿਆਰਥੀਆਂ ਦੀ ਆਵਾਜਾਈ ਰਹਿੰਦੀ ਹੈ। ਹਾਲਾਂਕਿ ਸਤਿਆ ਨਿਕੇਤਨ ਵਿਚ ਕੁੱਲ ਕਿੰਨੇ ਵਿਦਿਆਰਥੀ ਰਹਿੰਦੇ ਹਨ, ਇਸ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








