ਏਸ਼ੀਅਨਸ ਚੈਂਪੀਅਨਸ ਟਰਾਫੀ ਪੰਜਾਬ 2026 ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧੜ ਤੋਂ ਹੋਵੇਗੀ। ਫਾਈਨਲ ਮੁਕਾਬਲਾ 5 ਨਵੰਬਰ ਨੂੰ ਮੋਹਾਲੀ ਵਿਚ ਖੇਡਿਆ ਜਾਵੇਗਾ। ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ, ਜਾਪਾਨ, ਮਲੇਸ਼ੀਆ, ਚੀਨ ਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਮਾਨ ਤੇ ਬੰਗਲਾਦੇਸ਼ ਨੂੰ ਰਿਜ਼ਰਵ ਟੀਮਾਂ ਵਜੋਂ ਰੱਖਿਆ ਗਿਆ ਹੈ। ਸੀਐੱਮ ਮਾਨ ਨੇ ਏਸ਼ੀਅਨਸ ਚੈਂਪੀਅਨਸ ਟਰਾਫੀ ਦਾ ਸ਼ੈਡਿਊਲ ਜਾਰੀ ਕੀਤਾ।
ਇਸ ਦੌਰਾਨ ਟੂਰਨਾਮੈਂਟ ਦਾ ਲੋਗੋ ਵੀ ਜਾਰੀ ਕੀਤਾ ਗਿਆ। ਹਾਕੀ ਇੰਡੀਆ ਦੇ ਖਿਡਾਰੀ ਵੀ ਮੌਜੂਦ ਰਹੇ। ਸਰਕਾਰ ਨੇ 25 ਕਰੋੜ 40 ਲੱਖ ਦਾ ਬਜਟ ਰੱਖਿਆ ਹੈ। ਪੂਰੇ ਟੂਰਨਾਮੈਂਟ ਵਿਚ ਦਰਸ਼ਕਾਂ ਦੀ ਐਂਟਰੀ ਫ੍ਰੀ ਹੋਵੇਗੀ। ਸਰਕਾਰ ਵੱਲੋਂ ਸਾਰੀ ਇੰਤਜ਼ਾਮ ਕੀਤੇ ਜਾਣਗੇ। ਹਾਕੀ ਇੰਡੀਆ ਲੀਗ ਵਿਚ ਹੁਣ ਪੰਜਾਬ ਦੇ ਪੁਰਸ਼ ਤੇ ਲੜਕੀਆਂ ਦੀਆਂ ਟੀਮਾਂ ਹੋਣਗੀਆਂ।
ਸ਼ੈਡਿਊਲ ਜਾਰੀ ਕਰਦਿਆਂ CM ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦੀ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ । ਹਾਕੀ ਪੰਜਾਬ ਦੀ ਜਿੰਦ-ਜਾਨ ਹੈ।ਦੇਸ਼ ਦੀ ਹਾਕੀ ਟੀਮ ‘ਚ 8-9 ਖਿਡਾਰੀ ਪੰਜਾਬ ਤੋਂ ਹਨ। ਪੰਜਾਬ ਨੂੰ ਹਾਕੀ ਲਈ ਬਹੁਤ ਵੱਡਾ ਈਵੈਂਟ ਮਿਲ ਰਿਹਾ ਹੈ। ਅਸੀਂ ਖਿਡਾਰੀਆਂ ਨੂੰ ਨੈਸ਼ਨਲ ਲੈਵਲ ਦੀਆਂ ਸੁਵਿਧਾਵਾਂ ਦਿਆਂਗੇ।
ਟੂਰਨਾਮੈਂਟ ਵਿਚ ਆਉਣ ਵਾਲੇ ਖਿਡਾਰੀਆਂ ਨੂੰ ਪੰਜਾਬ ਦੀ ਸਪੋਰਟਸ ਇੰਡੀਆਸ ਨਾਲ ਵੀ ਰੂ-ਬ-ਰੂ ਕਰਵਾਇਆ ਜਾਵੇਗਾ। ਉੁਨ੍ਹਾਂ ਨੂੰ ਹਾਕੀ ਦੇ ਮੈਦਾਨਾਂ ਤੋਂ ਲੈ ਕੇ ਸਪੋਰਟਸ ਇੰਡਸਟਰੀ ਤਕ ਲਿਜਾਇਆ ਜਾਵੇਗਾ। ਨਾਲ ਹੀ ਉਨ੍ਹਾਂ ਰਵਾਇਤੀ ਪਕਵਾਨਾਂ ਦਾ ਸੁਆਦ ਵੀ ਚਖਾਇਆ ਜਾਵੇਗਾ। ਖਿਡਾਰੀਆਂ ਨੂੰ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਖੁਆਉਣ ਦੇ ਨਾਲ ਅੰਮ੍ਰਿਤਸਰ, ਵਾਹਗਾ ਬਾਰਡਰ ਤੇ ਜਲਿਆਵਾਲਾ ਬਾਗ ਵੀ ਲਿਜਾਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਤਰਨ ਤਾਰਨ ‘ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਥਾਣਾ ਮੁਖੀ ਗ੍ਰਿਫਤਾਰ, 2 SHO ਸਣੇ 4 ਖਿਲਾਫ ਮੁਕੱਦਮਾ ਦਰਜ
ਇਸ ਟੂਰਨਾਮੈਂਟ ਵਿਚ ਬੱਚਿਆਂ ‘ਤੇ ਵੀ ਖਾਸ ਧਿਆਨ ਰਹੇਗਾ। ਹਰਮ ਮੈਚ ਦੌਰਾਨ ਸੰਸਕ੍ਰਿਤਕ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਪੁਰਾਣੇ ਤੇ ਦਿੱਗਜ਼ ਹਾਕੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਹੁਣ ਜੂਨੀਅਰ ਤੇ ਸੀਨੀਅਰ ਹਾਕੀ ਲੀਗ ਆਯੋਜਿਤ ਕਰਨ ਦੀ ਦਿਸ਼ਾ ਵਿਚ ਵੀ ਕੰਮ ਕਰ ਰਹੀ ਹੈ। ਇਸ ਤੋਂ ਇਾਵਾ ਹਾਕੀ ਇੰਡੀਆ ਲੀਗ ਵਿਚ ਮਹਿਲਾ ਤੇ ਪੁਰਸ਼ ਦੋਵੇਂ ਵਰਗਾਂ ਦੀਆਂ ਪੰਜਾਬ ਦੀਆਂ ਟੀਮਾਂ ਸ਼ਾਮਲ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








