ਭਾਰਤ ਨੇ ਏਸ਼ੀਅਨ ਗੇਮਸ ਵਿਚ ਅੱਜ 3 ਮੈਡਲ ਜਿੱਤੇ। ਸਕੂਐਸ਼ ਵਿਚ ਅਭੈ ਸਿੰਘ ਤੇ ਅਨਾਹਤ ਸਿੰਘ ਨੂੰ ਆਪਣੇ-ਆਪਣੇ ਫਾਈਨਲ ਵਿਚ ਹਾਰ ਦੇ ਬਾਅਦ ਚਾਂਦੀ ਦਾ ਤਮਗਾ ਮਿਲਿਆ। ਅਭੈ ਨੂੰ ਮਲੇਸ਼ੀਆ ਦੇ ਐੱਨਜੀ ਏਇਨ ਯੋਵ ਨੇ 3-0 ਤੇ ਅਨਾਹਤ ਨੂੰ ਸਿਵਾਸੰਗਰੀ ਸੁਬ੍ਰਾਮਣੀਅਮ ਨੇ 3-0 ਨਾਲ ਹਰਾਇਆ।
ਇਹ ਵੀ ਪੜ੍ਹੋ : ਬੈਂਕਾਂ ‘ਚ ਅੱਜ ਆਮ ਵਾਂਗ ਹੋਵੇਗਾ ਕੰਮ: ਸਰਕਾਰੀ ਬੈਂਕ ਕੱਲ੍ਹ ਤੋਂ 3 ਦਿਨ ਰਹਿਣਗੇ ਬੰਦ, ਹੜਤਾਲ ਕਾਰਨ ਅੱਜ ਦੀ ਛੁੱਟੀ ਰੱਦ
ਅਥਲੈਟਿਕਸ ਵਿਚ ਹਰਿਤਾ ਭਦਰਾ ਨੇ ਮਹਿਲਾ 200 ਮੀਟਰ ਵਿਚ 23.20 ਸੈਕੰਡ ਦੇ ਨਾਲ ਕਾਂਸੇ ਦਾ ਤਮਗਾ ਜਿੱਤਿਆ। ਦੂਜੇ ਪਾਸੇ ਬਾਕਸਿੰਗ ਵਿਚ ਅੰਕੁਸ਼ ਪੰਘਾਲ ਤੇ ਪ੍ਰਵੀਨ ਹੁੱਡਾ ਨੇ ਕੁਆਰਟਰ ਫਾਈਨਲ ਜਿੱਤ ਕੇ 2 ਹੋਰ ਮੈਡਲ ਪੱਕੇ ਕੀਤੇ। ਅੰਕੁਸ਼ ਨੇ ਮੈਨਸ 80 ਕਿਲੋਗ੍ਰਾਮ ਵਿਚ ਤਜਾਕਿਸਤਾਨ ਦੇ ਨੇਕਰੂਜ਼ ਸਲੀਮੋਵ ਤੇ ਪਰਵੀਨ ਨੇ ਮਹਿਲਾ 65 ਕਿਲੋਗ੍ਰਾਮ ਵਿਚ ਉਜ਼ਬੇਕਿਸਤਾਨ ਦੀ ਨਵਬਹੋਰ ਖਾਮਿਦੋਵਾ ਨੂੰ 5-0 ਨਾਲ ਹਰਾਇਆ। ਭਾਰਤ ਦੇ ਕੁੱਲ 33 ਮੈਡਲ ਹੋ ਗਏ ਹਨ। ਇਨ੍ਹਾਂ ਵਿਚ 4 ਗੋਲਡ, 14 ਸਿਲਵਰ ਤੇ 15 ਕਾਂਸੇ ਦੇ ਤਮਗੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








