ਫਿਟਕਰੀ ਚਿਹਰੇ ਦੇ ਦਾਗ-ਧੱਬੇ ਹਲਕੇ ਕਰਨ ਦਾ ਇੱਕ ਸਸਤਾ, ਕੁਦਰਤੀ ਅਤੇ ਅਸਰਦਾਰ ਤਰੀਕਾ ਹੈ। ਜੇ ਇਸਨੂੰ ਸਹੀ ਤਰੀਕੇ ਨਾਲ ਅਤੇ ਨਿਯਮਿਤ ਤੌਰ ‘ਤੇ ਵਰਤਿਆ ਜਾਵੇ, ਤਾਂ ਕੁਝ ਹੀ ਹਫ਼ਤਿਆਂ ਵਿੱਚ ਚਮੜੀ ਸਾਫ਼ ਅਤੇ ਨਿਖਰੀ ਹੋਣ ਲੱਗਦੀ ਹੈ। ਮਹਿੰਗੇ ਬਿਊਟੀ ਪ੍ਰੋਡਕਟ ਵਰਤਣ ਤੋਂ ਪਹਿਲਾਂ ਇਹ ਘਰੇਲੂ ਨੁਸਖ਼ਾ ਜ਼ਰੂਰ ਅਜ਼ਮਾਓ। ਚਿਹਰੇ ਦੀ ਖੂਬਸੂਰਤੀ ਤਦ ਹੀ ਨਿਖਰਦੀ ਹੈ ਜਦੋਂ ਚਮੜੀ ਸਾਫ਼, ਦਾਗ-ਧੱਬਿਆਂ ਤੋਂ ਰਹਿਤ ਅਤੇ ਚਮਕਦਾਰ ਹੋਵੇ। ਪਰ ਪ੍ਰਦੂਸ਼ਣ, ਧੁੱਪ, ਹਾਰਮੋਨਲ ਤਬਦੀਲੀਆਂ ਅਤੇ ਗਲਤ ਸਕਿਨਕੇਅਰ ਆਦਤਾਂ ਕਾਰਨ ਚਿਹਰੇ ‘ਤੇ ਦਾਗ-ਧੱਬੇ ਅਤੇ ਪਿਗਮੈਂਟੇਸ਼ਨ ਦੀ ਸਮੱਸਿਆ ਆਮ ਹੋ ਗਈ ਹੈ। ਮਹਿੰਗੀਆਂ ਕ੍ਰੀਮਾਂ ਅਤੇ ਟਰੀਟਮੈਂਟ ‘ਤੇ ਖਰਚ ਕਰਨ ਤੋਂ ਪਹਿਲਾਂ, ਕਿਉਂ ਨਾ ਇੱਕ ਪੁਰਾਣਾ ਅਤੇ ਅਸਰਦਾਰ ਘਰੇਲੂ ਨੁਸਖ਼ਾ ਅਜ਼ਮਾਇਆ ਜਾਵੇ। ਇਹ ਸਧਾਰਣ-ਜਿਹੀ ਸਫੈਦ ਕ੍ਰਿਸਟਲ ਵਰਗੀ ਲੱਗਣ ਵਾਲੀ ਚੀਜ਼ ਨਾ ਸਿਰਫ਼ ਚਮੜੀ ਨੂੰ ਸਾਫ਼ ਕਰਦੀ ਹੈ, ਸਗੋਂ ਦਾਗ-ਧੱਬਿਆਂ ਨੂੰ ਵੀ ਹੌਲੀ-ਹੌਲੀ ਹਲਕਾ ਕਰ ਦਿੰਦੀ ਹੈ।
ਚਿਹਰੇ ਦੀ ਸਫਾਈ
ਫਿਟਕਰੀ ਦਾ ਇਸਤੇਮਾਲ ਚਿਹਰੇ ਦੀ ਸਫਾਈ ਵਿਚ ਕੀਤਾ ਜਾ ਸਕਦਾ ਹੈ। ਫਿਟਕਰੀ ਵਿਚ ਐਸਟ੍ਰਿੰਜੈਂਟ ਗੁਣ ਹੁੰਦੇ ਹਨ। ਇਹ ਚਮੜੀ ਦੀ ਗਹਿਰਾਈ ਨਾਲ ਸਫ਼ਾਈ ਕਰਦੀ ਹੈ, ਮਰੀ ਹੋਈਆਂ ਕੋਸ਼ਿਕਾਂ ਨੂੰ ਹਟਾਉਂਦੀ ਹੈ, ਸਕਿਨ ਦੇ ਪੋਰਾਂ ਨੂੰ ਸਿਕੋੜਦੀ ਹੈ ਅਤੇ ਚਮੜੀ ਨੂੰ ਟੋਨ ਕਰਦੀ ਹੈ। ਇਸਦੇ ਇਸਤੇਮਾਲ ਨਾਲ ਚਮੜੀ ‘ਤੇ ਜੰਮੀ ਗੰਦਗੀ, ਤੇਲ ਅਤੇ ਬੈਕਟੀਰੀਆ ਘਟਦੇ ਹਨ, ਜਿਸ ਨਾਲ ਨਵੇਂ ਦਾਗ-ਧੱਬੇ ਬਣਨ ਦੀ ਸੰਭਾਵਨਾ ਵੀ ਘਟ ਜਾਂਦੀ ਹੈ।
ਦਾਗ-ਧੱਬਿਆਂ ਲਈ
ਫਿਟਕਰੀ ਦੇ ਇਸਤੇਮਾਲ ਨਾਲ ਚਮੜੀ ਵਿਚ ਚਮਕ ਵੀ ਆ ਸਕਦੀ ਹੈ। ਦਾਗ-ਧੱਬੇ ਤੇ ਮੁਹਾਸਿਆਂ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਘੱਟ ਹੋ ਸਕਦੀ ਹੈ। ਇਸ ਲਈ ਹਲਕਾ ਕੋਸਾ ਪਾਣੀ ਲਓ ਤੇ ਉਸ ਵਿਚ ਇਕ ਚੱਮਚ ਪਿਸੀ ਹੋਈ ਫਿਟਕਰੀ ਮਿਲਾ ਦਿਓ। ਜਦੋਂ ਇਹ ਪਾਣੀ ਚੰਗੀ ਤਰ੍ਹਾਂ ਘੁਲ ਜਾਵੇ ਤਾਂ ਇਸ ਨਾਲ ਆਪਣਾ ਚਿਹਰਾ ਸਾਫ ਕਰੋ। ਕੁਝ ਦਿਨ ਰੈਗੂਲਰ ਇਸਤੇਮਾਲ ਕਰਨ ਨਾਲ ਸਕਿਨ ਖਿੜ ਜਾਵੇਗੀ। ਇਸ ਦੇ ਨਾਲ ਹੀ ਚਿਹਰੇ ‘ਤੇ ਅਣਚਾਹੇ ਵਾਲ ਵੀ ਘੱਟ ਹੋ ਸਕਦੇ ਹਨ। ਇਸ ਲਈ ਨਹਾਉਂਦੇ ਸਮੇਂ ਪਾਣੀ ਵਿਚ ਇਕ ਛੋਟਾ ਚੱਮਚ ਪਿਸੀ ਫਿਟਕਰੀ ਤੇ ਗੁਲਾਬ ਜਲ ਮਿਲਾ ਕੇ ਇਸ ਨੂੰ ਲਗਾਉਣ ਨਾਲ ਸਮੱਸਿਆ ਦੂਰ ਹੋ ਸਕਦੀ ਹੈ।
ਇਹ ਵੀ ਪੜ੍ਹੋ : CM ਮਾਨ ਦੀ 7 ਮੈਂਬਰੀ ਤਾਲਮੇਲ ਕਮੇਟੀ ਨਾਲ ਮੀਟਿੰਗ ਖਤਮ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਤਾਏ ਇਤਰਾਜ਼ਾਂ ‘ਤੇ ਹੋਈ ਚਰਚਾ
ਹਮੇਸ਼ਾ ਘੱਟ ਮਾਤਰਾ ਤੇ ਪਤਲੇ ਘੋਲ ਵਜੋਂ ਫਿਟਕਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਫਿਟਕਰੀ ਸਕਿਨ ‘ਤੇ ਖਿਚਾਅ ਤੇ ਖੁਸ਼ਕੀ ਪੈਦਾ ਕਰ ਸਕਦੀ ਹੈ। ਇਸ ਲਈ ਇਕ ਗਿਲਾਸ ਸਾਫ ਜਾਂ ਹਲਕੇ ਕੋਸੇ ਪਾਣੀ ਵਿਚ ਥੋੜ੍ਹੀ ਮਾਤਰਾ ਵਿਚ ਫਿਟਕਰੀ ਪਾਊਡਰ ਪਾਓ। ਇਸ ਨੂੰ ਚੰਗੀ ਤਰ੍ਹਾਂ ਖੋਲ ਲਓ। ਰੂੰ ਦੀ ਮਦਦ ਨਾਲ ਚਿਹਰੇ ‘ਤੇ ਹਲਕੇ ਹੱਥਾਂ ਨਾਲ ਗਾਏ। ਅੱਖਾਂ ਤੇ ਬੁਲ੍ਹਾਂ ਦੇ ਆਸ-ਪਾਸ ਨਾ ਲਗਾਓ। ਕੁਝ ਮਿੰਟ ਬਾਅਦ ਸਾਫ ਪਾਣੀ ਨਾਲ ਚਿਹਰਾ ਧੋ ਲਓ। ਇਸ ਦੇ ਬਾਅਦ ਹਲਕਾ ਮੁਆਇਸਚਰਾਈਜਰ ਲਗਾ ਲਓ। ਪਹਿਲੀ ਵਾਰ ਇਸਤੇਮਾਲ ਕਰਨ ਨਾਲ ਹੱਥ ਜਾਂ ਕੰਨ ਦੇ ਪਿੱਛੇ ਥੋੜ੍ਹੀ ਮਾਤਰਾ ਵਿਚ ਲਗਾ ਕੇ ਪੇਸਟ ਟੈਸਟ ਕਰੋ। ਜਲਨ ਜਾਂ ਖਾਰਿਸ਼ ਹੋਵੇ ਤਾਂ ਚਿਹਰੇ ‘ਤੇ ਇਸਤੇਮਾਲ ਨਾ ਕਰੋ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








