LPU ਮਾਮਲੇ ‘ਤੇ CM ਭਗਵੰਤ ਮਾਨ ਸਖ਼ਤ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ ਤੇ ਇਸ ਦੇ ਨਾਲ ਹੀ DGP ਪੰਜਾਬ ਗੌਰਵ ਯਾਦਵ ਨੂੰ ਵੀ ਜ਼ਮੀਨੀ ਪੱਧਰ ‘ਤੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ ਗਏ ਹਨ।
LPU ਵਿਵਾਦ ਵਿਚਾਲੇ ADGP ਦਾ ਵੱਡਾ ਬਿਆਨ ਵੀ ਆਇਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ‘ਚ ਸ਼ਾਂਤੀ ਵਿਵਸਥਾ ਬਰਕਰਾਰ ਹੈ। ਮਾਪੇ ਹੌਂਸਲਾ ਰੱਖਣ ਇੱਥੇ ਸਾਰੇ ਬੱਚੇ ਸੁਰੱਖਿਅਤ ਹਨ। ਬੱਚਿਆਂ ਦੀ ਸੁਰੱਖਿਆ ਲਈ 2000 ਤੋਂ ਵੱਧ ਗਿਣਤੀ ‘ਚ ਪੁਲਿਸ ਫੋਰਸ ਮੌਜੂਦ ਹਨ ਤੇ ਯੂਨੀਵਰਸਿਟੀ ਦੇ ਬੱਚੇ ਪੁਲਿਸ ਦਾ ਸਾਥ ਦੇ ਰਹੇ ਤੇ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਹੰ.ਗਾ/ਮੇ ਵਿਚਾਲੇ 10 ਦਿਨਾਂ ਲਈ ਬੰਦ ਕੀਤੀ ਗਈ LPU, ਮਿਡ ਟਰਮ ਦੀਆਂ ਪ੍ਰੀਖਿਆਵਾਂ ਵੀ ਕੀਤੀਆਂ ਰੱਦ
ਕੁੜੀਆਂ ਦੇ ਹੋਸਟਲ ‘ਚ ਸ਼ਰਾਰਤੀ ਅਨਸਰਾਂ ਵਾਲੀ ਅਫ਼ਵਾਹ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਹੋਸਟਲ ‘ਚ ਗੜਬੜੀ ਦੀਆਂ ਗੱਲਾਂ ਅਫਵਾਹਾਂ ਹਨ। ਪੁਲਿਸ ਵੱਲੋਂ ਸਾਰੇ ਹੋਸਟਲਾਂ ਦੀ ਚੈਕਿੰਗ ਕੀਤੀ ਗਈ ਹੈ ਤੇ ਹੋਸਟਲਾਂ ਅੰਦਰ ਸਥਿਤੀ ਨਾਰਮਲ ਹੈ। ਸਾਰੇ ਹੋਸਟਲ ਤੇ ਬੱਚੇ ਸੁਰੱਖਿਅਤ ਹਨ ਤੇ ਟਰੈਫਿਕ ਵੀ ਹੁਣ ਆਮ ਵਾਂਗ ਖੁੱਲ੍ਹ ਚੁੱਕਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








