ਅਦਾਕਾਰਾ ਨੁਸਰਤ ਭਰੂਚਾ ਦੇ ਬਾਲੀ ਵਿਚ ਹੋਏ ਹਾਦਸੇ ਦੇ ਬਾਅਦ ਰੀੜ੍ਹ ਦੀ ਹੱਡੀ ਵਿਚ ਫਰੈਕਚਰ ਹੋ ਗਿਆ ਹੈ। ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਬਾਲੀ ਤੋਂ ਮੁੰਬਈ ਲਿਆਂਦਾ ਗਿਆ। ਨੁਸਰਤ ਪਹਿਲਾਂ ਬਾਲੀ ਦੇ ਹਸਪਤਾਲ ਵਿਚ ਭਰਤੀ ਸੀ।
ਸ਼ੁੱਕਰਵਾਰ ਨੂੰ ਨੁਸਰਤ ਦੀ ਟੀਮ ਦੀ ਪਬਲੀਸਿਸਟ ਸਚਿੰਤਾ ਤ੍ਰਿਵੇਦੀ ਨੇ ਦੱਸਿਆ ਕਿ ਡਾਕਟਰ ਅੱਗੇ ਦੀ ਜਾਂਚ ਦੇ ਬਾਅਦ ਉਨ੍ਹਾਂ ਦੀ ਰੀੜ੍ਹ ਦੀ ਸਰਜਰੀ ਕਰਨਗੇ। ਟੀਮ ਮੁਤਾਬਕ ਸੱਟ ਦੇ ਸਰਜਰੀ ਦੀ ਵਜ੍ਹਾ ਤੋਂ ਨੁਸਰਤ ਨੂੰ ਆਰਾਮ ਕਰਨ ਤੇ ਠੀਕ ਹੋਣ ਵਿਚ ਸਮਾਂ ਲੱਗੇਗਾ। ਇਸ ਦਾ ਅਸਰ ਆਉਣ ਵਾਲੇ ਹਫਤਿਆਂ ਵਿਚ ਉਨ੍ਹਾਂ ਦੀ ਕੰਮ ਨਾਲ ਜੁੜੀਆਂ ਜ਼ਿੰਮੇਵਾਰੀਆਂ ‘ਤੇ ਵੀ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਸਪੈਂਸ ਹੋਇਆ ਖਤਮ! ਪ੍ਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ, ਵੱਖ-ਵੱਖ ਲੀਡਰਾਂ ਨੇ ਦਿੱਤੀ ਵਧਾਈ
ਟੀਮ ਨੇ ਸਾਰਿਆਂ ਨੂੰ ਉਨ੍ਹਾਂ ਦੀ ਪ੍ਰਾਈਵੇਸੀ ਦਾ ਸਨਮਾਨ ਕਰਨ ਤੇ ਉਨ੍ਹਾਂ ਨੂੰ ਇਲਾਜ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਹਾਦਸੇ ਤੋਂ ਲਗਭਗ ਇਕ ਹਫਤੇ ਪਹਿਲਾਂ ਨੁਸਰਤ ਨੇ ਸੋਸ਼ਲ ਮੀਡੀਆ ‘ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








