ਤੁਸੀਂ ਸ਼ਾਇਦ ਮਠਿਆਈਆਂ ਦੀ ਕ੍ਰੇਵਿੰਗ ਬਾਰੇ ਸੁਣਿਆ ਹੋਵੇਗਾ ਅਤੇ ਬਹੁਤ ਸਾਰੇ ਲੋਕ ਇਸ ਸਮੱਸਿਆ ਨਾਲ ਜੂਝਦੇ ਹਨ, ਪਰ ਕੁਝ ਲੋਕਾਂ ਨੂੰ ਨਮਕੀਨ ਅਤੇ ਸਾਲਟੀ ਚੀਜ਼ਾਂ ਖਾਣ ਦੀ ਵੀ ਕ੍ਰੇਵਿੰਗ ਹੁੰਦੀ ਹੈ। ਇਹ ਅਜੀਬ ਲੱਗ ਸਕਦਾ ਹੈ, ਪਰ ਬਹੁਤ ਜ਼ਿਆਦਾ ਨਮਕੀਨ ਖਾਣਾ ਇੱਕ ਗੈਰ-ਸਿਹਤਮੰਦ ਖੁਰਾਕ ਵੱਲ ਵੀ ਧੱਕ ਸਕਦਾ ਹੈ। ਨਿਊਟ੍ਰਸ਼ਨਿਸਟ ਸ਼ਵੇਤਾ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਮਰੀਜ਼ ਨੇ ਲਗਾਤਾਰ ਨਮਕੀਨ ਸਨੈਕਸ ਦੀ ਖਾਣ ਦੀ ਲੋੜ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ ਸੀ। ਇਸ ਮੁੱਦੇ ਨੂੰ ਹੱਲ ਕਰਨ ਲਈ, ਸ਼ਵੇਤਾ ਨੇ ਇੱਕ ਸਿੰਪਲ ਰੁਟੀਨ ਫਾਲੋ ਕਰਨ ਦੀ ਸਲਾਹ ਦਿੱਤੀ ਜੋ ਕਿਸੇ ਦੇ ਵੀ ਕੰਮ ਆ ਸਕਦਾ ਹੈ।
ਜੇਕਰ ਕਿਸੇ ਦਾ ਵੀ ਨਮਕੀਨ ਤੇ ਸਾਲਟੀ ਸਨੈਕਸ ਵਾਰ-ਵਾਰ ਖਾਣ ਨੂੰ ਦਿਲ ਕਰਦਾ ਹੈ ਤਾਂ ਉਹ ਇਸ ਰੁਟੀਨ ਨੂੰ ਫਾਲੋ ਕਰ ਸਕਦਾ ਹੈ।
ਪੋਸ਼ਣ ਵਿਗਿਆਨੀ ਨੇ ਦਿੱਤੀ ਮਰੀਜ਼ ਨੂੰ ਸਲਾਹ
ਪੋਸ਼ਣ ਵਿਗਿਆਨੀ ਸ਼ਵੇਤਾ ਸ਼ਾਹ ਨੇ ਮਰੀਜ਼ ਨੂੰ ਨਮਕੀਨ ਸਨੈਕਸ ਦੀ ਕ੍ਰੇਵਿੰਗ ਨਾਲ ਨਜਿੱਠਣ ਲਈ ਦੋ ਤੋਂ ਤਿੰਨ ਮਦਦਗਾਰ ਸੁਝਾਅ ਦਿੱਤੇ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਕਿਸੇ ਚਿਪਸ, ਨਮਕੀਨ ਜਾਂ ਦੂਜੇ ਸਾਲਟੀ ਸਨੈਕਸ ਖਾਣ ਦੀ ਕ੍ਰੇਵਿੰਗ ਹੋ ਰਹੀ ਹੋਵੇ ਤਾਂ ਫੌਰਨ ਪੈਕੇਟ ਫਾਰਨ ਦੀ ਬਜਾਏ ਰੁਕੋ ਤੇ ਖੁਦ ਨੂੰ ਚੈੱਕ ਕਰੋ ਕੀ ਉਹ ਸੱਚਮੁੱਚ ਭੁੱਖ ਹੈ ਜਾਂ ਫਿਰ ਸਿਰਫ ਹਾਈਡ੍ਰੇਸ਼ਨ ਦੀ ਲੋੜ ਹੈ। ਸਾਲਟੀ ਸਨੈਕਸ ਦੀ ਕ੍ਰੇਵਿੰਗ ਹੋਣ ‘ਤੇ ਖੁਦ ਨੂੰ ਚੰਗੀ ਤਰ੍ਹਾਂ ਤੋੰ ਹਾਈਡ੍ਰੇਟ ਕਰਨ ਅਤੇ ਲੋੜੀਂਦੀ ਮਾਤਰਾ ਵਿਚ ਪਾਣੀ ਪੀਣ ਦੀ ਸਲਾਹ ਨਿਊਟ੍ਰਿਸਨਿਸਟ ਨੇ ਦਿੱਤੀ ਹੈ।

ਪਾਣੀ ਪੀਂਦੇ ਰਹੋ
ਜਦੋਂ ਵੀ ਤੁਸੀਂ ਨਮਕੀਨ ਸਨੈਕਸ ਦੀ ਇੱਛਾ ਹੋਵੇ, ਤਾਂ ਸਭ ਤੋਂ ਪਹਿਲਾਂ ਪਾਣੀ ਪੀਣਾ ਹੈ। ਆਪਣੇ ਆਪ ਨੂੰ ਚੰਗੀ ਤਰ੍ਹਾਂ ਹਾਈਡਰੇਟਿਡ ਰੱਖੋ। ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਭੁੱਖੇ ਹਾਂ, ਪਰ ਸਾਡੇ ਸਰੀਰ ਨੂੰ ਸਿਰਫ਼ ਪਾਣੀ ਦੀ ਲੋੜ ਹੈ। ਇਸ ਲਈ, ਹਾਈਡਰੇਟਿਡ ਰਹਿਣ ਲਈ ਦਿਨ ਭਰ ਬਹੁਤ ਸਾਰਾ ਪਾਣੀ ਪੀਣਾ ਜ਼ਰੂਰੀ ਹੈ।
ਸਟਾਰ ਅਨੀਸ ਵਾਟਰ ਪੀਓ
ਇੱਕ ਜੱਗ ਪਾਣੀ ਵਿੱਚ ਇੱਕ ਚੱਕਰਫੂਲ ਯਾਨੀ ਸਟਾਰ ਅਨੀਸ ਪਾ ਦਿਓ ਤੇ ਪੂਰੇ ਦਿਨ ਇਸੇ ਮਸਾਲੇ ਨੂੰ ਇਨਫਿਊਜ਼ਡ ਕੀਤੇ ਹੋਏ ਪਾਣੀ ਨੂੰ ਹੀ ਪੀਓ। ਚੱਕਰ ਫੂਲ ਵਿਚ ਹਾਈ ਪੋਟਾਸ਼ੀਅਮ ਹੁੰਦਾ ਹੈ, ਜੋ ਸਰੀਰ ਦੇ ਇਲੈਕਟ੍ਰੋਲਾਈਟ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਹਾਲਾਂਕਿ ਇਸ ਵਿੱਚ ਸੋਡੀਅਮ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਵਿੱਚ ਐਨੇਥੋਲ ਕੰਪਾਊਂਡ ਹੁੰਦਾ ਹੈ, ਜੋ ਇਸ ਦੀ ਖਾਸ ਮਹਿਕ ਤੇ ਸੁਆਦ ਲਈ ਜ਼ਿੰਮੇਵਾਰ ਹੈ। ਜਦੋਂ ਇਸ ਨੂੰ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਵੱਕਰੇ ਤੌਰ ‘ਤੇ ਲੂਣ ਪਾਉਣ ਦੀ ਲੋੜ ਨਹੀਂ ਰਹਿੰਦੀ ਤੇ ਇਹ ਡੇਲੀ ਸੋਡੀਅਮ ਇਨਟੇਕ ਨੂੰ ਪੂਰਾ ਕਰਦਾ ਹੈ ਤਾਂ ਜਦੋਂ ਬਾਡੀ ਨੂੰ ਵਾਰ-ਵਾਰ ਸਾਲਟੀ ਸਨੈਕਸ ਦੀ ਕ੍ਰੇਵਿੰਗ ਹੁੰਦੀ ਹੈ ਤਾਂ ਇਹ ਚਕਰਫੂਲ ਵਾਲਾ ਪਾਣੀ ਬਿਨਾਂ ਸੋਡੀਅਮ ਇਨਟੇਕ ਨੂੰ ਪੂਰਾ ਕਰ ਦਿੰਦਾ ਹੈ।
ਇਹ ਵੀ ਪੜ੍ਹੋ : ਮੁੱਲਾਂਪੁਰ ਦਾਖਾ ’ਚ ਕਾਰ ‘ਤੇ ਫਾਇਰਿੰਗ, ਗੱਡੀ ਚਲਾ ਰਹੇ ਨੌਜਵਾਨ ਦੀ ਮੌਤ, ਨਿਸ਼ਾਨਾ ਸੀ ਨਾਲ ਜਾ ਰਿਹਾ ਦੋਸਤ
ਜ਼ੁਬਾਨ ‘ਤੇ ਰੱਖੋ ਨਮਕ
ਨਮਕੀਨ ਸਨੈਕਸ ਦੀ ਲਾਲਸਾ ਨੂੰ ਦੂਰ ਕਰਨ ਵਿੱਚ ਮਦਦ ਕਰਨ ਵਾਲਾ ਇੱਕ ਹੋਰ ਉਪਾਅ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਜੀਭ ‘ਤੇ ਨਮਕ ਰੱਖਣਾ ਹੈ। ਇਸ ਨਾਲ ਡਾਇਰੈਕਟ ਨਮਕ ਸਰੀਰ ਵਿਚ ਘੁਲਦਾ ਹੈ ਤੇ ਸਰੀਰ ਦੇ ਸੋਡੀਅਮ ਦੀ ਕਮੀ ਨੂੰ ਪੂਰਾ ਕਰਦਾ ਹੈ। ਪੋਸ਼ਣ ਵਿਗਿਆਨੀ ਨੇ ਦੱਸਿਆ ਕਿ ਉਸ ਨੇ ਮਰੀਜ਼ ਨੂੰ ਸਲਾਹ ਦਿੱਤੀ ਕਿ ਉਹ ਕਿਸੇ ਵੀ ਕਿਸਮ ਦਾ ਨਮਕ, ਭਾਵੇਂ ਉਹ ਪਿੰਕ ਸਾਲਡ ਹੋਵੇ ਜਾਂ ਟੇਬਲ ਸਾਲਡ, ਜੀਭ ‘ਤੇ ਇੱਕ ਚੁਟਕੀ ਭਰ ਕੇ ਰੱਖੇ। ਇਸ ਨਾਲ ਤੁਰੰਤ ਰਾਹਤ ਮਿਲੀ, ਅਤੇ ਸਨੈਕਸ ਦੀ ਲਾਲਸਾ ਬੰਦ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








