ਮੈਡ ਸੰਧੂ ਕਤਲ ਮਗਰੋਂ ਕੁੱਲ੍ਹੜ ਪੀਜ਼ਾ ਵਾਲਾ ਸਹਿਜ ਅਰੋੜਾ ਦਾ ਬਿਆਨ ਆਇਆ ਹੈ। ਉਸ ਨੇ ਕਿਹਾ ਕਿ ਪੰਜਾਬ ‘ਚ ਕਤਲ ਦੀਆਂ ਵਾਰਦਾਤਾਂ ਹੁਣ ਆਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਮਝ ਨਹੀਂ ਆਉਂਦਾ ਪੰਜਾਬ ਨੂੰ ਕਿਸ ਦੀ ਨਜ਼ਰ ਲੱਗ ਗਈ ਹੈ। ਹਰ ਦੂਜੇ-ਤੀਜੇ ਦਿਨ ਕਿਸੇ ਨਾ ਕਿਸੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ।
ਸਹਿਜ ਅਰੋੜਾ ਨੇ ਕਿਹਾ ਕਿ ਮੈਡ ਸੰਧੂ ਦੇ ਕਤਲ ਦੀ ਖਬਰ ਸੁਣ ਕੇ ਡੂੰਘਾ ਝਟਕਾ ਲੱਗਾ ਹੈ। ਆਮ ਜਨਤਾ ਦੇ ਵਿਚ ਦਿਨ-ਦਿਹਾੜੇ ਗੋਲੀੱਂ ਚੱਲਣਾ ਹੁਣ ਪੰਜਾਬ ਵਿਚ ਬਿਲਕੁਲ ਆਮ ਜਿਹੀ ਗੱਲ ਹੋ ਗਈ ਹੈ। ਕੁਝ ਲੋਕ ਉਸਦੇ ਮਰਨ ਤੋਂ ਬਾਅਦ ਵੀ ਉਸਨੂੰ ਗੰਦ ਦੱਸ ਰਹੇ ਹਨ। ਜੇ ਉਸਦੇ ‘ਚ ਅਜਿਹੀਆਂ Feelings ਸੀ ਤਾਂ ਉਸਦਾ ਕੀ ਕਸੂਰ ? ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਹਿੰਦੇ “ਚੰਗਾ ਹੋਇਆ ਗੰਦ ਸਾਫ਼ ਹੋਇਆ”। ਉਨ੍ਹਾਂ ਕਿਹਾ ਕਿ ਉਹ ਵੀ ਇਕ ਇਨਸਾਨ ਸੀ, ਜਿਸ ਨੂੰ ਭਗਵਾਨ ਨੇ ਅਜਿਹਾ ਬਣਾਇਆ ਸੀ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੇ ਭੁਪੇਸ਼ ਬਘੇਲ ਨਾਲ ਕੀਤੀ ਮੁਲਾਕਾਤ, ਕਿਹਾ- “ਮੈਂ ਨਾ ਤਾਂ ਨਿਰਾਸ਼ ਹਾਂ ਤੇ ਨਾ ਹੀ ਹਤਾਸ਼ ਹਾਂ”
ਮੈਡ ਸੰਧੂ ਨੇ ਅੱਜ ਤੱਕ ਕਦੇ ਵੀ ਗਲਤ ਕੰਟੈਂਟ ਪੋਸਟ ਨਹੀਂ ਕੀਤਾ ਸੀ। ਅੱਜ ਉਸਦੇ ਨਾਲ ਹੋਇਆ ਕੱਲ੍ਹ ਕਿਸੇ ਨਾਲ ਵੀ ਇਹ ਹੋ ਸਕਦਾ। ਉਸ ਦੀਆਂ ਆਪਣੀਆਂ ਭਾਵਨਾਵਾਂ ਸਨ ਤੇ ਉਹ ਇਕ ਬੇਹਤਰੀਨ ਮੇਕਅੱਪ ਆਰਟਿਸ ਵਜੋਂ ਆਪਣਾ ਕੰਮ ਕਰ ਰਿਹਾ ਸੀ। ਜੋ ਲੋਕ ਖੁਦ ਆਪਣੇ ਅੰਦਰ ਝਾਕ ਕੇ ਨਹੀਂ ਦੇਖਦੇ ਉਹ ਦੂਜਿਆਂ ਨੂੰ ਇੰਨੀ ਆਸਾਨੀ ਨਾਲ ਗੰਦਗੀ ਕਹਿ ਦਿੰਦੇ ਹਨ। ਕਿਸੇ ਦੀ ਮੌਤ ‘ਤੇ ਜਸ਼ਨ ਮਨਾਉਣ ਬੇਹੱਦ ਸ਼ਰਮਨਾਕ ਹੈ। ਸਹਿਜ ਨੇ ਦੱਸਿਆ ਕਿ ਵਿਗੜੇ ਮਾਹੌਲ ਨੇ ਵੀ ਉਨ੍ਹਾਂ ਨੂੰ ਪੰਜਾਬ ਛੱਡਣ ‘ਤੇ ਮਜਬੂਰ ਕੀਤਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








