ਪੰਜਾਬ ਦੇ ਅੰਮ੍ਰਿਤਸਰ ਵਿਚ ਵੱਡੀ ਵਾਰਦਾਤ ਵਾਪਰੀ ਹੈ। ਅੰਮ੍ਰਿਤਸਰ ਵਿਚ ASI ‘ਤੇ ਜਾਨਲੇਵਾ ਹਮਲਾ ਹੋਇਆ ਹੈ। ਡਿਊਟੀ ਕਰਕੇ ਘਰ ਪਰਤ ਰਹੇ ਏਐੱਸਆਈ ਸੁਖਚੈਨ ਸਿੰਘ ‘ਤੇ ਫਾਇਰਿੰਗ ਹੋਈ ਹੈ। ਬਾਈਕ ਸਵਾਰ ਹਮਲਾਵਰਾਂ ਵੱਲੋਂ ਉਨ੍ਹਾਂ ਨੂੰ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋਏ ਹਨ। ਗੋਲੀ ASI ਸੁਖਚੈਨ ਸਿੰਘ ਦੀ ਬਾਂਹ ਦੇ ਆਰ-ਪਾਰ ਹੋਈ ਹੈ। ਘਟਨਾ ਮਗਰੋਂ ਪੁਲਿਸ ਪ੍ਰਸ਼ਾਸਨ ਵਿਚ ਹੜਕੰਪ ਮਚਿਆ ਹੈ।
ਅੰਮ੍ਰਿਤਸਰ ਦੇ ਚਾਟੀਵਿੰਡ ਥਾਣੇ ਵਿਚ ਤਾਇਨਾਤ ASI ਸੁਖਚੈਨ ਸਿੰਘ ‘ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਪਿੱਛਿਓਂ ਆ ਕੇ ਗੋਲੀ ਚਲਾਈ। ਗੋਲੀ ਬਾਂਹ ਦੇ ਆਰ-ਪਾਰ ਹੋਈ ਤੇ ਉਹ ਗੰਭੀਰ ਜ਼ਖਮੀ ਹੋ ਗਏ। ਘਟਨਾ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ASI ਸੁਖਚੈਨ ਸਿੰਘ ਨੇ ਦੱਸਿਆ ਕਿ ਮੈਂ ਡਿਊਟੀ ਖਤਮ ਕਰਕੇ ਬਾਈਕ ‘ਤੇ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਇਸ ਦੌਰਾਨ ਇਕ ਬਾਈਕ ‘ਤੇ ਸਵਾਰ 3 ਨੌਜਵਾਨ ਆਏ ਤੇ ਉਨ੍ਹਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀ ਚਲਾ ਦਿੱਤੀ। ਹਮਲਾਵਰਾਂ ਨੇ ਆਪਣੇ ਚਿਹਰੇ ਵੀ ਢਕੇ ਹੋਏ ਸਨ। ਗੋਲੀ ਮੇਰੀ ਬਾਂਹ ਦੇ ਆਰ-ਪਾਰ ਹੋ ਗਈ ਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੌਕੇ ਤੋਂ ਫਰਾਰ ਹੋ ਗਏ। ਹਮਲੇ ਦੇ ਕਾਰਨਾਂ ਬਾਰੇ ਸੁਖਚੈਨ ਸਿੰਘ ਨੇ ਦੱਸਿਆ ਕਿ ਮੇਰੀ ਨਿੱਜੀ ਤੌਰ ‘ਤੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਪਰ ਨਾਲ ਹੀ ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹਮਲਾ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਭਰਾ ਦਾ ਕਤਲ ਹੋਇਆ ਸੀ ਤੇ ਇਸ ਦਾ ਕੇਸ ਅਦਾਲਤ ਵਿਚ ਵਿਚਾਰਅਧੀਨ ਹੈ। ਕੇਸ ਵਿਚ ਗਵਾਹੀਆਂ ਪੂਰੀਆਂ ਹੋਣ ਮਗਰੋਂ ਕੇਸ ਅੰਤਿਮ ਪੜਾਅ ਵੱਲ ਜਾ ਰਿਹਾ ਹੈ। ਇਸੇ ਰੰਜਿਸ਼ ਕਰਕੇ ਵਿਰੋਧੀ ਧਿਰ ਦੇ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੋ ਸਕਦਾ ਹੈ।
ਇਹ ਵੀ ਪੜ੍ਹੋ : “Bigg Boss ‘ਚ 29 ਤਰੀਕ ਨੂੰ Mad Sandhu ਦੀ ਹੋਣੀ ਸੀ ਐਂਟਰੀ, ਦੋਸਤ ਨੇ ਕੀਤਾ ਖੁਲਾਸਾ
ਦੱਸ ਦੇਈਏ ਕਿ ASI ਸੁਖਚੈਨ ਸਿੰਘ ਅੰਮ੍ਰਿਤਸਰ ਜੀਆਰਪੀ ਵਿਚ ਤਾਇਨਾਤ ਹਨ। ਡਿਊਟੀ ਤੋਂ ਘਰ ਪਰਤਦੇ ਸਮੇਂ ਜਿਵੇ ਹੀ ਉਨ੍ਹਾਂ ਦੀ ਬਾਈਕ ਜਗਦੇਵ ਕਲਾਂ ਪਿੰਡ ਨੇੜੇ ਪਹੁੰਚੀ ਤਾਂ ਦੋਸ਼ੀਆਂ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








