ਕ੍ਰਿਕਟਰ ਵਿਰਾਟ ਕੋਹਲੀ ਨੇ ਫਲਾਹਾਰੀ ਮਹਾਰਾਜ ਦਿਨੇਸ਼ ਸ਼ਰਮਾ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਦੀ ਟੀਮ ਨੇ ਬਿਆਨ ਵਿਚ ਕਿਹਾ ਕਿ ਵਿਰਾਟ ਨੂੰ ਲੈ ਕੇ ਜੋ ਦਾਅਵੇ ਕੀਤੇ ਗਏ ਹਨ, ਉਹ ਗਲਤ ਤੇ ਬੇਬੁਨਿਆਦ ਹਨ। ਉਹ ਪ੍ਰੇਮਾਨੰਦ ਮਹਾਰਾਜ ਨਾਲ ਡੂੰਘੀ ਆਸਥਾ ਤੇ ਸ਼ਰਧਾ ਕਾਰਨ ਮਿਲਦੇ ਹਨ। ਅਸੀਂ ਇਨ੍ਹਾਂ ਦਾਅਵਿਆਂ ਦਾ ਸਖ਼ਤ ਖੰਡਨ ਕਰਦੇ ਹਾਂ ਤੇ ਮੀਡੀਆ ਅਜਿਹੇ ਬਿਆਨਾਂ ਨੂੰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰਨ । ਇਕ ਦਿਨ ਪਹਿਲਾਂ ਸ਼੍ਰੀਕ੍ਰਿਸ਼ਨ ਜਨਮ ਭੂਮੀ ਸੰਘਰਸ਼ ਨਿਆਸ ਦੇ ਪ੍ਰਧਾਨ ਦਿਨੇਸ਼ ਫਲਾਹਾਰੀ ਮਹਾਰਾਜ ਨੇ ਇਕ ਪੱਤਰ ਲਿਖ ਕੇ ਦੋਸ਼ ਲਗਾਇਆ ਕਿ ਆਸ਼ਰਮ ਦੇ ਇਕ ਬਿਲਡਰ ਧੜੇ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਨੂੰ ਕਥਿਤ ਤੌਰ ‘ਤੇ 5 ਕਰੋੜ ਰੁਪਏ ਦੇ ਕੇ ਪ੍ਰੇਮਾਨੰਦ ਮਹਾਰਾਜ ਦੇ ਦਰਬਾਰ ਵਿਚ ਬੁਲਾਇਆ ਸੀ।
ਵਿਰਾਟ ਕੋਹਲੀ ਦੇ ਸਟੇਟਮੈਂਟ ਦੇ ਬਾਅਦ ਫਲਾਹਾਰੀ ਬਾਬਾ ਨੇ ਇਕ ਵੀਡੀਓ ਜਾਰੀ ਕੀਤਾ। ਉਨ੍ਹਾਂ ਕਿਹਾ ਕਿ 5 ਕਰੋੜ ਦੇ ਲੈਣ-ਦੇਣ ਦੇਸਬੂਤ ਹਨ। ਕੋਹਲੀ ਨੂੰ ਆਪਣੇ ਅਕਾਊਂਟਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਸਾਰਾ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਪੈਸਿਆਂ ਦਾ ਲੈਣ-ਦੇਣ ਹੋਇਆ ਸੀ ਜਾਂ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਬਾਅਦ ਵਿਚ ਕੋਹਲੀ ਨੇ ਸੰਤ ਪ੍ਰੇਮਾਨੰਦ ਦੇ ਆਸ਼ਰਮ ਵਿਚ ਪੈਸਾ ਲਗਾਇਆ।
ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ ਰਫ਼ਤਾਰ ਸਕੂਲ ਬੱਸ ਦੇ ਹੇਠਾਂ ਆਈ ਸਾਈਕਲ ਸਵਾਰ ਵਿਦਿਆਰਥਣ, ਹਾਲਤ ਨਾਜ਼ੁਕ
ਦੱਸ ਦੇਈਏ ਕਿ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਸੰਤ ਪ੍ਰੇਮਾਨੰਦ ਮਹਾਰਾਜ ਦੇ ਭਗਤ ਹਨ ਤੇ ਕਈ ਵਾਰ ਵ੍ਰਿੰਦਾਵਣ ਉਨ੍ਹਾਂ ਦੇ ਦਰਸ਼ਨ ਲਈ ਜਾ ਚੁੱਕੇ ਹਨ। ਪਿਛਲੀ ਵਾਰ ਦੋਵੇਂ ਗੁਰੂ ਪੂਰਨਿਮਾ ਤੋਂ ਪਹਿਲਾਂ 22 ਜੁਲਾਈ ਨੂੰ ਨਵੇਂ ਆਸ਼ਰਮ ਯਮੁਨਾ ਵਿਹਾਰ ਕੁੰਜ ਪਹੁੰਚੇ ਸਨ।







