ਇਤਿਹਾਸਕ “ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਪੰਜਾਬ 2026” ਅੱਜ ਪੰਜਾਬ ਦੇ ਹਾਕੀ ਹੱਬ ਜਲੰਧਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਜਲੰਧਰ ਵਿੱਚ ਇੰਨੀ ਵੱਡੀ ਪੁਰਸ਼ ਹਾਕੀ ਚੈਂਪੀਅਨਸ਼ਿਪ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਸ਼ਾਮ 5:30 ਵਜੇ ਤੋਂ 6:30 ਵਜੇ ਇਸ ਟੂਰਨਾਮੈਂਟ ਦਾ ਉਦਘਾਟਨ ਕਰਨਗੇ, ਜੋ ਕਿ ਬਰਲਟਨ ਪਾਰਕ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ, ਮਲੇਸ਼ੀਆ, ਜਾਪਾਨ, ਕੋਰੀਆ, ਚੀਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੀਆਂ ਹਨ।
CM ਭਗਵੰਤ ਮਾਨ ਨੇ ਪੋਸਟ ਸਾਂਝੀ ਕਰਕੇ ਲਿਖਿਆ- ਪੰਜਾਬ ਦੀ ਧਰਤੀ ‘ਤੇ ਅੱਜ ਤੋਂ ਹਾਕੀ ਦੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2026’ ਦੀ ਸ਼ਾਨਦਾਰ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਇਸ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਸਾਰੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇਨਕਲਾਬ ਜ਼ਿੰਦਾਬਾਦ!
ਸੋਮਵਾਰ ਨੂੰ, ਮੁਕਾਬਲੇ ਦੀ ਸ਼ੁਰੂਆਤ ਤੋਂ ਠੀਕ ਇੱਕ ਦਿਨ ਪਹਿਲਾਂ, ਸਾਰੀਆਂ ਛੇ ਭਾਗੀਦਾਰ ਏਸ਼ੀਆਈ ਟੀਮਾਂ ਦੇ ਕਪਤਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਸਾਰੇ ਕਪਤਾਨਾਂ ਨੇ ਆਪਣਾ ਸਭ ਤੋਂ ਵਧੀਆ ਦੇਣ ਦੀ ਸਹੁੰ ਖਾਧੀ। ਟੂਰਨਾਮੈਂਟ ਦੇ ਪਹਿਲੇ ਦਿਨ ਤਿੰਨ ਮੈਚ ਹੋਣਗੇ ਪਹਿਲਾ ਮੈਚ ਮਲੇਸ਼ੀਆ ਅਤੇ ਚੀਨ ਵਿਚਕਾਰ ਦੁਪਹਿਰ 1:00 ਵਜੇ ਸ਼ੁਰੂ ਹੋਵਗਾ। ਦੂਜਾ ਮੈਚ ਜਪਾਨ ਅਤੇ ਕੋਰੀਆ ਵਿਚਕਾਰ ਦੁਪਹਿਰ 3:15 ਵਜੇ ਖੇਡਿਆ ਜਾਵੇਗਾ। ਤੀਜਾ ਮੈਚ ਸ਼ਾਮ 7:00 ਵਜੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਹੋਵੇਗਾ।
ਇਹ ਵੀ ਪੜ੍ਹੋ : ਪਰਵਿੰਦਰ ਝੋਟੇ ਲਈ ਲੱਗੇ ਧਰਨੇ ਵਾਲੀ ਥਾਂ ਤੋਂ ਖੋਲ੍ਹਿਆ ਗਿਆ ਰਾਹ, ਵਪਾਰੀਆਂ ਦੀ ਮੰਗ ‘ਤੇ ਆਵਾਜਾਈ ਕੀਤੀ ਗਈ ਬਹਾਲ
ਟੂਰਨਾਮੈਂਟ ਦੇ ਸਾਰੇ ਗਰੁੱਪ (ਪੂਲ) ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਹੋਣਗੇ। ਫਿਰ ਵਰਗੀਕਰਨ ਅਤੇ ਸੈਮੀਫਾਈਨਲ ਮੈਚ 4 ਨਵੰਬਰ ਨੂੰ ਮੋਹਾਲੀ ਵਿੱਚ ਸ਼ੁਰੂ ਹੋਣਗੇ। ਟੂਰਨਾਮੈਂਟ ਦਾ ਬਹੁਤ-ਉਡੀਕਿਆ ਕਾਂਸੀ ਤਗਮਾ ਮੈਚ ਅਤੇ ਫਾਈਨਲ (ਸੋਨੇ ਦਾ ਤਗਮਾ) 5 ਨਵੰਬਰ, 2026 ਨੂੰ ਮੋਹਾਲੀ ਵਿੱਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








