ਅੱਜ ਚੰਡੀਗੜ੍ਹ ਪੀਜੀਆਈ ਵਿਚ ਪਰਵਿੰਦਰ ਸਿੰਘ ਝੋਟੇ ਦਾ ਪੋਸਟਮਾਰਟਮ ਕੀਤਾ ਜਾਵੇਗਾ। ਇਸ ਮੌਕੇ PGI ਦੇ ਬਾਹਰ ਨਿਹੰਗ ਰਾਜਾ ਰਾਜ ਪਹੁੰਚੇ। ਉਨ੍ਹਾਂ ਕਿਹਾ ਕਿ ਜਿੰਨੇ ਦਿਨ ਝੋਟੇ ਦੀ ਦੇਹ ਮਾਨਸਾ ਹਸਪਤਾਲ ਰਹੀ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਉੱਥੇ ਪਹਿਰਾ ਦਿੱਤਾ। ਅੱਜ ਪੋਸਟਮਾਰਟਮ ਲਈ PGI ਝੋਟੇ ਦੀ ਦੇਹ ਲਿਆਂਦੀ ਗਈ ਹੈ। ਝੋਟੇ ਦੀ ਦੇਹ ਦੀ ਰਾਖੀ ਲਈ ਅਸੀਂ PGI ਦੇ ਬਾਹਰ ਵੀ ਪਹਿਰੇਦਾਰ ਬਣ ਕੇ ਖੜ੍ਹੇ ਹਾਂ।
ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਇੱਕ ਕੌਮੀ ਸ਼ਹੀਦ ਹੈ। ਰਹਿੰਦੀ ਦੁਨੀਆ ਤੱਕ ਝੋਟੇ ਦੇ ਸ਼ਹਾਦਤ ਨੂੰ ਯਾਦ ਰੱਖਿਆ ਜਾਵੇਗਾ। ਝੋਟੇ ਦੇ ਪਰਿਵਾਰ ਅੱਗੇ ਸਾਡਾ ਸਿਰ ਝੁੱਕਦਾ ਹੈ ਜਿਹਨਾਂ ਨੇ ਅਜਿਹਾ ਯੋਧਾ ਸੂਰਮਾ ਜੰਮਿਆ। ਝੋਟੇ ਦਾ ਪਰਿਵਾਰ ਬਹੁਤ ਦੁੱਖਾਂ ‘ਚ ਹੈ ਸਾਰਿਆਂ ਨੂੰ ਉਨ੍ਹਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ ‘ਚ ਗੋਦਾਮ ‘ਚ ਹੋਇਆ ਧ/ਮਾ/ਕਾ, ਮਾਲਕ ਦੀ ਮੌ/ਤ, ਟੈਂਕਰ ‘ਚ ਗੈਸ ਕੱਟਰ ਨਾਲ ਕੰਮ ਕਰਦੇ ਸਮੇਂ ਹੋਇਆ ਹਾ/ਦਸਾ
ਨਿਹੰਗ ਰਾਜਾ ਰਾਜ ਨੇ ਕਿਹਾ ਕਿ ਜੇ ਕਿਸੇ ਦਾ ਬੱਚਾ ਦੁਨੀਆ ਤੋਂ ਚਲਾ ਜਾਵੇ ਤਾਂ ਪਰਿਵਾਰ ਦੇ ਬੋਲ ਵੀ ਨਹੀਂ ਨਿਕਲਦੇ ਪਰ ਪਰਵਿੰਦਰ ਝੋਟੇ ਦਾ ਪਰਿਵਾਰ 24 ਦਿਨਾਂ ਤੱਕ ਚੜ੍ਹਦੀ ਕਲਾ ‘ਚ ਲੜਦੇ ਰਹੇ। ਝੋਟਾ ਜਿਉਂਦਾ ਵੀ ਲੜਦਾ ਰਿਹਾ ਤੇ ਮਰਨ ਮਗਰੋਂ ਵੀ ਪੰਜਾਬ ਦੇ ਨੌਜਵਾਨਾਂ ਲਈ ਲੜਿਆ। ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਨਸ਼ੇ ਨੂੰ ਛੱਡ ਕੇ ਝੋਟੇ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ”
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








