ਪਰਵਿੰਦਰ ਝੋਟਾ ਦਾ PGI ‘ਚ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ। ਕਾਗਜ਼ੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਸ਼ੁਰੂ ਹੋਇਆ ਹੈ। PGI ਦੇ ਬਾਹਰ ਵਾਧੂ ਪੁਲਿਸ ਫੋਰਸ ਵੀ ਲਗਾਈ ਗਈ ਹੈ ਤੇ ਪਰਵਿੰਦਰ ਝੋਟਾ ਦਾ ਅੰਤਿਮ ਸਸਕਾਰ ਅੱਜ ਹੀ ਹੋ ਸਕਦਾ ਹੈ।
ਪਰਵਿੰਦਰ ਝੋਟੇ ਦੇ ਸਸਕਾਰ ਨੂੰ ਲੈ ਕੇ ਬਾਪੂ ਭੀਮ ਸਿੰਘ ਬੋਲੇ ਕਿ ਪਰਵਿੰਦਰ ਝੋਟਾ ਮੇਰਾ ਇਕਲੌਤਾ ਪੁੱਤ ਸੀ, ਮੈਂ ਉਸਨੂੰ 25 ਦਿਨਾਂ ਤੱਕ ਰੱਖਿਆ। ਹੁਣ ਮੈਂ ਅਜ਼ਾਦ ਆ,ਆਪਣੇ ਪੁੱਤ ਦਾ ਸਸਕਾਰ ਕਰਾਂਗਾ। ਮੈਂ ਹੁਣ ਬਿਲਕੁਲ ਵੀ ਅੰਨ ਨਹੀਂ ਖਾਵਾਂਗਾ। ਅਸੀਂ ਇਹ ਪੈਸੇ ਤੇ ਨੌਕਰੀ ਕੀ ਕਰਨੀ ਹੈ। ਜਿਊਂਦੇ ਜੀਅ ਕਿਸੇ ਨੇ ਝੋਟੇ ਨੂੰ ਪੁੱਛਿਆ ਨਹੀਂ ਤੇ ਹੁਣ ਸਾਨੂੰ ਸਿਕਓਰਿਟੀ ਦੇ ਦਿੱਤੀ
ਇਹ ਵੀ ਪੜ੍ਹੋ : ਅੱਜ PGI ‘ਚ ਪਰਵਿੰਦਰ ਝੋਟੇ ਦਾ ਹੋਵੇਗਾ ਪੋਸਟਮਾਰਟਮ, ਪਰਿਵਾਰ ਨੇ ਸਸਕਾਰ ਤੋਂ ਪਹਿਲਾਂ SSP ਹਟਾਉਣ ਦੀ ਰੱਖੀ ਮੰਗ
ਇਸ ਦੇ ਨਾਲ ਹੀ ਮਾਨਸਾ ਮੋਰਚੇ ‘ਚ ਡਟੀ ਪਰਵਿੰਦਰ ਝੋਟਾ ਦੀ ਮਾਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਬੰਦ ਹੋਣਾ ਚਾਹੀਦਾ ਹੈ। ਪੰਜਾਬ ਦੀ ਨੌਜਵਾਨੀ ਨੂੰ ਅਪੀਲ ਹੈ ਕਿ ਸਾਡਾ ਪਰਵਿੰਦਰ ਤਾਂ ਚਲਾ ਗਿਆ ਪਰ ਹੁਣ ਕੋਈ ਹੋਰ ਪਰਵਿੰਦਰ ਨਾ ਜਾਵੇ। ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਚਾਹੀਦਾ ਕਿ ਉਹ ਪਰਵਿੰਦਰ ਦੀ ਸੋਚ ‘ਤੇ ਚੱਲਣ। ਸਾਡੀ ਪੈਸੇ ਤੇ ਨੌਕਰੀ ਦੀ ਕੋਈ ਮੰਗ ਨਹੀਂ ਸੀ। ਜਿੰਨਾ ਦਾ ਕਰੋੜਾਂ ਰੁਪਏ ਦਾ ਨੌਜਵਾਨ ਪੁੱਤ ਮਰ ਗਿਆ ਉਹ ਇਨ੍ਹਾਂ ਪੈਸਿਆਂ ਤੇ ਚੀਜ਼ਾਂ ਦਾ ਕੀ ਕਰੇਗਾ ?
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








