ਜਗਰਾਓਂ ਦੇ ਕਸਬਾ ਗੁਰੂਸਰ ਸੁਧਾਰ ਤੋਂ ਇੱਕ ਅਜਿਹੀ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਆਪਣੇ ਪੁੱਤ ਨੂੰ ਜੂਏ ਅਤੇ ਗਲਤ ਸੰਗਤ ਤੋਂ ਬਚਾਉਣ ਲਈ ਘਰ ਲਿਜਾਣ ਗਏ ਇੱਕ ਪਿਤਾ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਪਿਤਾ ਵੱਲੋਂ ਪੁੱਤ ਨੂੰ ਜੂਆ ਖੇਡਣ ਤੋਂ ਰੋਕਣਾ ਕੁਝ ਲੋਕਾਂ ਨੂੰ ਇੰਨਾ ਨਾਗਵਾਰਾ ਗੁਜ਼ਰਿਆ ਕਿ ਉਨ੍ਹਾਂ ਨੇ ਪਿਤਾ ਨੂੰ ਘੇਰ ਕੇ ਬੇਸਬਾਲ ਬੈਟ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਗੁਰੂਸਰ ਸੁਧਾਰ ਵਾਸੀ ਰਘੁ ਕਾਮਥ (45) ਨੂੰ ਪਤਾ ਲੱਗਾ ਕਿ ਉਸ ਦਾ ਪੁੱਤ ਜੈ ਰਾਜਸਥਾਨ ਮਾਰਬਲ ਇਲਾਕੇ ਵਿੱਚ ਕੁਝ ਲੋਕਾਂ ਨਾਲ ਜੂਆ ਖੇਡ ਰਿਹਾ ਹੈ। ਪਿਤਾ ਆਪਣੇ ਪੁੱਤ ਨੂੰ ਸਮਝਾ ਕੇ ਘਰ ਲਿਜਾਣ ਲਈ ਉੱਥੇ ਪਹੁੰਚਿਆ, ਪਰ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਗੱਲ ਨੂੰ ਲੈ ਕੇ ਵਿਵਾਦ ਵੱਧ ਗਿਆ ਅਤੇ ਹਮਲਾਵਰਾਂ ਨੇ ਰਘੁ ਕਾਮਥ ਨੂੰ ਘੇਰ ਲਿਆ।
ਪਰਿਵਾਰਕ ਦੋਸ਼ਾਂ ਮੁਤਾਬਕ ਕਰੀਬ 15 ਤੋਂ 20 ਲੋਕਾਂ ਨੇ ਉਸ ’ਤੇ ਬੇਸਬਾਲ ਬੈਟ ਨਾਲ ਕਈ ਵਾਰ ਕੀਤੇ। ਹਮਲਾ ਇੰਨਾ ਗੰਭੀਰ ਸੀ ਕਿ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪਹਿਲਾਂ ਉਸ ਨੂੰ ਸੁਧਾਰ ਸਰਕਾਰੀ ਹਸਪਤਾਲ, ਫਿਰ ਲੁਧਿਆਣਾ ਦੇ ਸਰਕਾਰੀ ਹਸਪਤਾਲ ਅਤੇ ਬਾਅਦ ਅਰੋੜਾ ਨਿਊਰੋ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮਾਨਸਾ ਦੇ ਦਲਜੀਤ ਸਿੰਘ ਦੀ ਮੌ/ਤ ਦਾ ਮਾਮਲਾ: ਪੋਸਟਮਾਰਟਮ ਰਿਪੋਰਟ ‘ਚ ਦਲਜੀਤ ਦੀ ਨ/ਸ਼ੇ ਨਾਲ ਮੌ/ਤ ਹੋਣ ਦੀ ਹੋਈ ਪੁਸ਼ਟੀ
ਪਰਿਵਾਰ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਇਹ ਘਟਨਾ ਦੀਵਾਲੀ ਦੀ ਰਾਤ ਵਾਪਰੀ ਸੀ। ਜਦੋਂ ਵੱਡਾ ਪੁੱਤ ਜੈ ਦੇਰ ਰਾਤ ਤੱਕ ਘਰ ਨਹੀਂ ਪਰਤਿਆ ਤਾਂ ਪਿਤਾ ਰਘੁ ਆਪਣੇ ਛੋਟੇ ਪੁੱਤਰਾਂ ਨਿਤੀਸ਼ ਅਤੇ ਹਨੂਮਨ ਨੂੰ ਨਾਲ ਲੈ ਕੇ ਉਸ ਦੀ ਭਾਲ ਵਿੱਚ ਨਿਕਲਿਆ ਸੀ। ਪਰ ਪੁੱਤ ਨੂੰ ਘਰ ਲਿਜਾਣ ਦੀ ਇਹ ਕੋਸ਼ਿਸ਼ ਉਸ ਲਈ ਆਖ਼ਰੀ ਸਾਬਤ ਹੋਈ। ਉੱਧਰ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਐਸ ਐੱਚ ਓ ਸੁਧਾਰ ਰਾਜ ਵਰਿੰਦਰਪਾਲ ਸਿੰਘ ਨੇ ਡੇਲੀ-ਪੋਸਟ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਘਟਨਾ ਦੇ ਮੁੱਖ ਮੁਲਜ਼ਮ ਖੇਮਾ ਰਾਮ ਨੂੰ ਗ੍ਰਿਫਤਾਰ ਕਰ ਲਿਆ।ਜਦਕਿ 3 ਮੁਲਜ਼ਮ ਜਿਨ੍ਹਾਂ ‘ਚ ਲਾਲ ਬਾਬੂ, ਵਰਿੰਦਰ ਸਾਹਨੀ, ਅਯੋਦ ਸਾਹਨੀ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਥਾਣਾ ਇੰਚਾਰਜ ਰਾਜਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਬੀ ਐਨ ਐਸ ਦੀ ਧਾਰਾਵਾਂ 103(1),3(5) ਤਹਿਤ ਮੁਲਜ਼ਮ ਖੇਮਾ ਰਾਮ, ਲਾਲ ਬਾਬੂ, ਵਰਿੰਦਰ ਸਾਹਨੀ, ਅਯੋਦ ਸਾਹਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








