ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੇ ਹੱਥ ਛੱਡ ਕੇ ਖੇਤ ਵਿੱਚ ਟਰੈਕਟਰ ਦੌੜਾ ਰਹੇ ਹਨ। ਵੱਡੇ ਪਹੀਆਂ ਵਾਲੇ ਹਰੇ ਟਰੈਕਟਰ ਦੇ ਉੱਪਰ ਬੈਠੇ ਚੌਹਾਨ ਦਾ ਮੰਗਲਵਾਰ ਨੂੰ ਇੱਕ ਵੱਖਰਾ ਅੰਦਾਜ਼ ਨਜ਼ਰ ਆਇਆ। ਚੌਹਾਨ ਦੇ ਹੱਥ ਤੇਜ਼ ਰਫ਼ਤਾਰ ਟਰੈਕਟਰ ਤੋਂ ਬਹੁਤ ਦੂਰ ਸਨ, ਫਿਰ ਵੀ ਟਰੈਕਟਰ ਆਪਣੇ ਆਪ ਮੁੜ ਰਿਹਾ ਸੀ ਤੇ ਆਪਣਾ ਰਸਤਾ ਵੀ ਖੁਦ ਹੀ ਤੈਅ ਕਰ ਰਿਹਾ ਸੀ। ਇੱਕ ਤਰ੍ਹਾਂ ਤੋਂ ਇਹ ਬਿਨਾਂ ਡਰਾਈਵਰ ਦੇ ਵੀ ਚਲਾਏ ਜਾ ਸਕਣ ਵਾਲਾ ਟਰੈਕਟਰ ਸੀ। ਸ਼ਿਵਰਾਜ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਕ ਅਕਾਊਂਟ ਤੋਂ ਸ਼ੇਅਰ ਕਰਦੇ ਹੋਏ ਆਧੁਨਿਕ ਖੇਤੀ ਨੂੰ ਲੈ ਕੇ ਇੱਕ ਲਾਈਨ ਵੀ ਲਿਖੀ।
ਉਨ੍ਹਾਂ ਐਕਸ ‘ਤੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਖੇਤੀ ਦੀ ਬਦਲਦੀ ਤਸਵੀਰ। ਹੁਣ ਟਰੈਕਟਰ ਬਿਨਾਂ ਡਰਾਈਵਰ ਦੇ ਵੀ ਖੇਤ ਜੋਤ ਸਕਦਾ ਹੈ। ਇਹੀ ਹੈ ਸਮਾਰਟ ਫਾਰਮਿੰਗ ਵੱਲ ਵਧਦਾ ਕਦਮ।

ਦਰਅਸਲ, ਸ਼ਿਵਰਾਜ ਸਿੰਘ ਚੌਹਾਨ ਨੇ ਖੇਤ ਬਚਾਓ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਬਦਰਪੁਰ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨਾਂ ਨਾਲ ਸੁਹਿਰਦ ਗੱਲਬਾਤ ਕੀਤੀ, ਉਨ੍ਹਾਂ ਦੇ ਤਜ਼ਰਬੇ ਸੁਣੇ, ਸੁਝਾਅ ਮੰਗੇ, ਅਤੇ ਖੇਤੀ ਨੂੰ ਹੋਰ ਕੁਸ਼ਲ ਅਤੇ ਲਾਭਦਾਇਕ ਬਣਾਉਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।
ਸ਼ਿਵਰਾਜ ਦੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਸਵਾਲ ਉਠ ਰਿਹਾ ਹੈ ਕਿ ਕੀ ਭਾਰਤ ਵਿਚ ਡਰਾਈਵਰ ਲੈੱਸ ਟਰੈਕਟਰ ਮੁਹੱਈਆ ਹਨ ਤਾਂ ਇਸ ਦਾ ਜਵਾਬ ਹੈ ਹਾਂ। ਭਾਰਤ ਵਿਚ ਬਿਨਾਂ ਡਰਾਈਵਰ ਦੇ ਚਲਾਏ ਜਾ ਸਕਣ ਵਾਲੇ ਅਤਿ-ਆਧੁਨਿਕ ਟਰੈਕਟਰ ਮਿਲਣ ਲੱਗੇ ਹਨ। ਇਸ ਨੂੰ ਰਾਈਵਰਲੈੱਸ ਟਰੈਕਟਰ ਜਾਂ ਆਟੋਨੋਮਸ ਟਰੈਕਟਰ ਕਹਿੰਦੇ ਹਨ। ਇਸ ਵਿਚ ਕਿਸੇ ਨੂੰ ਵੀ ਸਟੀਅਰਿੰਗ ਫੜਨ ਦੀ ਲੋੜ ਨਹੀਂ ਪੈਂਦੀ।
ਇਹ ਟਰੈਕਟਰ ਖੇਤ ਦੀਆਂ ਸੀਮਾਵਾਂ ਅਤੇ ਸੈਟੇਲਾਈਟ ਸਿਗਨਲਾਂ ਦੀ ਵਰਤੋਂ ਕਰਕੇ ਆਪਣਾ ਰਸਤਾ ਤੈਅ ਕਰਦੇ ਹਨ। ਇਸ ਦੇ ਲਈ ਟਰੈਕਟਰ ਦਾ ਇਸਤੇਮਾਲ ਕਰਨ ਵਾਲੇ ਨੂੰ ਇੱਕ ਵਾਰ ਖੇਤ ਦਾ ਨਕਸ਼ਾ ਤੇ ਟਰੈਕਟਰ ਵਿਚ ਲੱਗੇ ਉਪਕਰਨ ਦੀ ਲੰਬਾਈ-ਚੌੜਾਈ ਨੂੰ ਸੈੱਟ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਦੇ ਬੁਕ ਰਿਲੀਜ਼ ਸਮਾਰੋਹ ‘ਚ ਜਾਣ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ ਆਇਆ ਸਾਹਮਣੇ
ਜੇਕਰ ਕੋਈ ਵਿਅਕਤੀ ਜਾਂ ਵੱਡਾ ਪੱਥਰ ਟਰੈਕਟਰ ਦੇ ਸਾਹਮਣੇ ਆਉਂਦਾ ਹੈ, ਤਾਂ ਇਹ ਤੁਰੰਤ ਇਸ ਨੂੰ ਪਛਾਣ ਕੇ ਰੁਕ ਜਾਂਦਾ ਹੈ। ਫਿਰ ਇਹ ਰਸਤਾ ਬਦਲ ਲੈਂਦਾ ਹੈ ਅਤੇ ਕੰਮ ਦੁਬਾਰਾ ਸ਼ੁਰੂ ਕਰ ਦਿੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟਰੈਕਟਰ ਕਦੇ ਵੀ ਖੇਤ ਦੇ ਬਾਰਡਰ ਤੋਂ ਤੋਂ ਬਾਹਰ ਨਹੀਂ ਜਾਂਦਾ।
ਦੱਸ ਦੇਈਏ ਕਿ ਜੇਕਰ ਤੁਹਾਡੇ ਕੋਲ ਇੱਕ ਪੁਰਾਣਾ ਟਰੈਕਟਰ ਹੈ ਅਤੇ ਤੁਸੀਂ ਇਸਨੂੰ ਨਵਾਂ ਖਰੀਦੇ ਬਿਨਾਂ ਅਪਗ੍ਰੇਡ ਕਰਨਾ ਚਾਹੁੰਦੇ ਹੋ, ਤਾਂ ਬਾਜ਼ਾਰ ਵਿੱਚ ਆਟੋ-ਸਟੀਅਰਿੰਗ ਕਿੱਟਾਂ ਵੀ ਉਪਲਬਧ ਹਨ। ਇਹ ਕਿੱਟ ਕਿਸੇ ਵੀ ਪੁਰਾਣੇ ਟਰੈਕਟਰ ‘ਤੇ ਲਗਾਈ ਜਾ ਸਕਦੀ ਹੈ ਤਾਂ ਜੋ ਇਸਨੂੰ ਡਰਾਈਵਰ ਲੈੱਸ ਬਣਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








