ਕਈ ਵਾਰ ਰਾਤ ਵਿਚ ਸੌਂਦੇ ਸਮੇਂ ਅਚਾਨਕ ਹੱਥ-ਪੈਰ ਸੁੰਨ ਹੋ ਜਾਂਦੇ ਹਨ। ਕੁਝ ਲੋਕਾਂ ਨੂੰ ਅਜਿਹਾ ਲੱਗਦਾ ਹੈ ਕਿ ਜਿਵੇਂ ਹੱਥ-ਪੈਰ ਵਿਚ ਕੀੜਿਆਂ ਰੇਂਗ ਰਹੀਆਂ ਹੋਣ ਜਾਂ ਕਿਸੇ ਹਿੱਸੇ ਵਿਚ ਸੰਵੇਦਨਾ ਖਤਮ ਹੋ ਗਈ ਹੋਵੇ। ਅਕਸਰ ਲੋਕ ਇਸ ਨੂੰ ਸੌਣ ਦੇ ਗਲਤ ਤਰੀਕੇ ਜਾਂ ਸਰੀਰ ‘ਤ ਦਬਾਅ ਪੈਣ ਦੀ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਸੌਂਦੇ ਸਮੇਂ ਹੱਥ-ਪੈਰ ਸੁੰਨ ਦੇ ਪਿੱਛੇ ਕਈ ਵਜ੍ਹਾ ਹੋ ਸਕਦੀ ਹੈ।
ਕਦੇ-ਕਦੇ ਅਜਿਹਾ ਹੋਣਾ ਸਾਧਾਰਨ ਹੋ ਸਕਦਾ ਹੈ ਪਰ ਜੇਕਰ ਇਹ ਸਮੱਸਿਆ ਵਾਰ-ਵਾਰ ਹੁੰਦੀ ਹੈ ਜਾਂ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਸਾਵਧਾਨ ਹੋਣ ਦੀ ਲੋੜ ਹੈ। ਆਓ ਜਾਣਦੇ ਹਾਂ ਸੌਂਦੇ ਸਮੇਂ ਹੱਥ-ਪੈਰ ਸੁੰਨ ਹੋਣ ਦੇ ਕਾਰਨ, ਲੱਛਣ ਤੇ ਇਸ ਤੋਂ ਬਚਾਅ ਦੇ ਉਪਾਅ।
ਸੌਂਦੇ ਸਮੇਂ ਹੱਥ-ਪੈਰ ਸੁੰਨ ਹੋਣ ਦੀ ਸਮੱਸਿਆ ਨੂੰ ਮੈਡੀਕਲ ਭਾਸ਼ਾ ਵਿਚ Paresthesia ਕਿਹਾ ਜਾਂਦਾ ਹੈ। ਇਸ ਵਿਚ ਸਰੀਰ ਦੇ ਕਿਸੇ ਹਿੱਸੇ ਵਿਚ ਝਣਝਣਾਹਟ, ਚੁੰਭਣ, ਜਲਨ ਜਾਂ ਸੰਵੇਦਨਾ ਘੱਟ ਹੋਣ ਵਰਗੀ ਪ੍ਰੇਸ਼ਾਨੀ ਮਹਿਸੂਸ ਹੁੰਦੀ ਹੈ। ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ।
ਸੌਣ ਦਾ ਗਲਤ ਤਰੀਕਾ
ਕਈ ਵਾਰ ਸੋਂਦੇ ਸਮੇਂ ਹੱਥ ਦੇ ਹੇਠਾਂ ਸਿਰ ਰੱਖ ਕੇ ਸੌਣ ਜਾਂ ਲੰਬੇ ਸਮੇਂ ਤੱਕ ਇਕ ਹੀ ਕਰਵਟ ਰਹਿਣ ਨਾਲ ਨਸਾਂ ‘ਤੇ ਦਬਾਅ ਪੈਂਦਾ ਹੈ। ਇਸ ਨਾਲ ਹੱਥ ਜਾਂ ਪੈਰ ਵਿਚ ਕੁਝ ਸਮੇਂ ਲਈ ਸੁੰਨਪਣ ਤੇ ਝਣਝਣਾਹਟ ਹੋ ਸਕਦੀ ਹੈ। ਕਰਵਟ ਬਦਲਣ ਤੇ ਦਬਾਅ ਹਟਾਉਣ ਦੇ ਬਾਅਦ ਆਮ ਤੌਰ ‘ਤੇ ਰਾਹਤ ਮਿਲ ਜਾਂਦੀ ਹੈ।
ਵਿਟਾਮਿਨ B12 ਦੀ ਕਮੀ
ਸਰੀਰ ਵਿਚ ਵਿਟਾਮਿਨ B12 ਦੀ ਕਮੀ ਹੋਣ ਨਾਲ ਨਸਾਂ ਦੀ ਸਿਹਤ ‘ਤੇ ਅਸਰ ਪੈ ਸਕਦਾ ਹੈ। ਇਸ ਦੀ ਵਜ੍ਹਾ ਤੋਂ ਹੱਥ-ਪੈਰ ਵਿਚ ਝਣਝਣਾਹਟ, ਸੁੰਨਪਣ, ਕਮਜ਼ੋਰੀ ਤੇ ਚੱਲਣ ਵਿਚ ਸੰਤੁਲਨ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਵਿਟਾਮਿਨ B12 ਦੀ ਕਮੀ ਲੰਬੇ ਸਮੇਂ ਤੱਕ ਬਣੀ ਰਹਿਣ ‘ਤੇ ਨਸਾਂ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ।
ਡਾਇਬਟੀਜ਼ ਵੀ ਹੋ ਸਕਦੀ ਹੈ ਵਜ੍ਹਾ
ਸ਼ੂਗਰ ਦੇ ਮਰੀਜ਼ਾਂ ਵਿਚ ਲੰਬੇ ਸਮੇਂ ਤੱਕ ਬਲੱਡ ਸ਼ੂਗਰ ਵਧਿਆ ਰਹਿਣ ਨਾਲ ਨਸਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਨੂੰ ਡਾਇਬਟਿਕ ਨਿਊਰੋਪੈਥੀ ਕਹਿੰਦੇ ਹਨ।
ਇਸ ਦੇ ਮੁੱਖ ਲੱਛਣ ਹਨ
ਹੱਥ-ਪੈਰ ਵਿਚ ਝਣਝਣਾਹਟ ਹੋਣਾ
ਪੈਰਾਂ ਵਿਚ ਜਲਨ ਮਹਿਸੂਸ ਹੋਣਾ
ਰਾਤ ਵਿਚ ਸੁੰਨਪਣ ਵਧ ਜਾਣਾ। ਪੈਰਾਂ ਵਿਚ ਦਰਦ ਜਾਂ ਸੰਵੇਦਨ ਘੱਟ ਹੋਣਾ।
ਗਰਦਨ ਤੇ ਰੀੜ੍ਹ ਦੀ ਹੱਡੀ ਨਾਲ ਜੁੜੀ ਸਮੱਸਿਆ
ਗਰਦਨ ਦੀਆਂ ਨਸਾਂ ‘ਤੇ ਦਬਾਅ ਪੈਣ ਨਾਲ ਹੱਥਾਂ ਵਿਚ ਸੁੰਨ੍ਹਪਣ ਤੇ ਝਣਝਣਾਹਟ ਹੋ ਸਕਦੀ ਹੈ। ਦੂਜੇ ਪਾਸੇ ਕਮਰ ਦੀਆਂ ਨਸਾਂ ‘ਤੇ ਦਬਾਅ ਪੈਣ ਨਾਲ ਪੈਰਾਂ ਵਿਚ ਅਜਿਹੀ ਸਮਸਿਆ ਮਹਿਸੂਸ ਹੋ ਸਕਦੀ ਹੈ। ਜੇਕਰ ਸੁੰਨਪਣ ਦੇ ਨਾਲ ਗਰਦਨ, ਕੰਧੇ ਜਾਂ ਕਮਰੇ ਵਿਚ ਦਰਦ ਵੀ ਰਹਿੰਦਾ ਹੈ ਤੇ ਇਸ ਦੀ ਜਾਂਚ ਕਰਾਉਣਾ ਜ਼ਰੂਰੀ ਹੈ।
ਬਲੱਡ ਸਰਕੂਲੇਸ਼ਨ ਵਿਚ ਪ੍ਰੇਸ਼ਾਨੀ
ਸਰੀਰ ਦੇ ਕਿਸੇ ਹਿੱਸੇ ਵਿਚ ਖੂਨ ਪ੍ਰਵਾਹ ਪ੍ਰਭਾਵਿਤ ਹੋਣ ‘ਤੇ ਵੀ ਸੁੰਨਪਣ ਜਾਂ ਠੰਡਾਪਣ ਮਹਿਸੂਸ ਹੋ ਸਕਦਾ ਹੈ। ਹਾਲਾਂਕਿ ਵਾਰ-ਵਾਰ ਹੱਥ-ਪੈਰ ਸੁੰਨ ਹੋਣ ਦੀ ਵਜ੍ਹਾ ਸਿਰਫ ਬਲੱਡ ਸਰਕੂਲੇਸ਼ਨ ਦੀ ਕਮੀ ਨਹੀਂ ਹੁੰਦੀ। ਇਸ ਦੇ ਪਿੱਛੇ ਨਸਾਂ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








