ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਯਾਤਰਾ ‘ਤੇ ਤੰਜ ਕੱਸਿਆ। ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਚੰਨੀ ਦੀ ਸਾਈਕਲ ਯਾਤਰਾ ਵਿਚ ਭੀੜ ਇਕੱਠੀ ਕਰਨ ਲਈ ਬਿਹਾਰ ਤੋਂ ਲੋਕ ਬੁਲਾਏ ਹਨ। ਭੀੜ ‘ਚ ਬਿਹਾਰ ਵਾਲੇ ਫਿਰ ਰਹੇ ਹਨ। ਕਾਂਗਰਸੀ ਬਿਹਾਰ ਵਾਲਿਆਂ ਨੂੰ 500 ਰੁਪਏ ਦਿਹਾੜੀ ‘ਚ ਲੈ ਕੇ ਆਏ ਹਨ। ਉਨ੍ਹਾਂ ਨੇ ਕਾਂਗਰਸ ਦੀ ਤੁਲਨਾ ਬਜ਼ੁਰਗ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਹਾਲ 90 ਸਾਲ ਦੇ ਬਜ਼ੁਰਗ ਵਰਗਾ ਹੈ, ਜਿਸਨੂੰ ਡਾਕਟਰ ਜਵਾਬ ਦੇ ਦਿੰਦੇ ਹਨ।
ਦੂਜੇ ਪਾਸੇ ਕਾਂਗਰਸ ਸਾਂਸਦ ਚਰਨਜੀਤ ਸਿੰਘ ਚੰਨੀ ਟਰੈਕਟਰ ਚਲਾ ਕੇ ਬਠਿੰਡਾ ਦੇ ਰਾਮਪੁਰਾ ਫੂਲ ਚੋਣ ਖੇਤਰ ਵਿਚ ‘ਜਵਾਨੀ ਸੰਭਾਲ’ ਸਾਈਕਲ ਰੈਲੀ ਵਿਚ ਪਹੁੰਚੇ। ਚੰਨੀ ਨੇ ਕਿਹਾ ਕਿ ਲੋਕ ਸੜਕਾਂ ‘ਤੇ ਉਤਰ ਕੇ ਆਪਣੀ ਪ੍ਰੇਸ਼ਾਨੀ ਦੱਸ ਰਹੇ ਹਨ। ਉਨ੍ਹਾਂ ਮੁਤਾਬਕ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਦੇ ਬਚੇ ਨਸ਼ੇ ਦੀ ਲਤ ਦਾ ਸ਼ਿਕਾਰ ਹੋਏ ਹਨ ਤੇ ਉਨ੍ਹਾਂ ਨੂੰ ਗੈਂਗਸਟਰਾਂ ਤੋਂ ਵੀ ਧਮਕੀਆਂ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ‘ਤੇ ਭੜਕੀ ਪ੍ਰਨੀਤ ਕੌਰ, ਕਿਹਾ-‘ਚੰਨੀ ਆਪਣੇ ED ਕੇਸਾਂ ਦੀ ਕਰਨ ਚਿੰਤਾ, ਸਾਡੀ ਛੱਡ ਦੇਣ’
https://dailypost.in/?p=1187294
ਚੰਨੀ ਨੇ ਕਿਹਾ ਕਿ ਸੱਤਾ ਵਿਚ ਆਉਣ ‘ਤੇ ਉਹ ਵੀ 1000 ਤੋਂ 1500 ਰੁਪਏ ਦੇਣਗੇ ਪਰ ਮੌਜੂਦਾ ਰਕਮ ਤੋਂ ਜ਼ਿਆਦਾ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਪੰਜਾਬ ਆਉਣ ‘ਤੇ ਚੰਨੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਦਾ ਭਾਜਪਾ ਨਾਲ ਕੋਈ ਲੈਣਾ-ਦੇਣਾ ਨਹੀਂ ਹੋਵੇਗਾ ਕਿਉਂਕਿ ਉਹ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਆਉਣ ਜਾਂ ਕੋਈ ਹੋਰ ਪ੍ਰਧਾਨ ਕਮਾਨ ਸੰਭਾਲੇ, ਇਸ ਨਾਲ ਫਰਕ ਨਹੀਂ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








