FSSAI ਨੇ Bisleri ਖਿਲਾਫ਼ ਮੁਕੱਦਮਾ ਚਲਾਉਣ ਨੂੰ ਮਨਜ਼ੂਰੀ ਦਿੱਤੀ ਹੈ। ਕੰਪਨੀ ਦਾ ਪੈਕੇਜਡ ਡ੍ਰਿੰਕਿੰਗ ਵਾਟਰ ਸੈਂਪਲ ਅਸੁਰੱਖਿਅਤ ਨਿਕਲਿਆ। ਫੂਡ ਰੈਗੂਲੇਟਰ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਸੈਂਪਲ ਬਿਸਲੇਰੀ ਇੰਟਰਨੈਸ਼ਨਲ ਕੈਂਪਸ ਤੋਂ ਜਾਂਚ ਲਈ ਲਿਆਂਦਾ ਗਿਆ ਸੀ। FSSAI ਮੁਤਾਬਕ ਸੈਂਪਲ ਵਿਚ ਤੈਅ ਸੀਮਾ ਤੋਂ ਵੱਧ ਬ੍ਰੋਮੇਟ ਮਿਲਿਆ। ਇਸ ਦੇ ਬਾਅਦ ਇਸ ਨੂੰ FSS ਐਕਟ 2006 ਤਹਿਤ ਅਸੁਰਖਿਅਤ ਐਲਾਨਿਆ ਗਿਆ।
ਕੰਪਨੀ ਦੀ ਅਪੀਲ ਦੇ ਬਾਅਦ ਸੈਂਪਲ ਰੈਫਰਲ ਫੂਡ ਲੈਬਾਰਟਰੀ ਭੇਜਿਆ ਗਿਆ। ਇਥੇ ਵੀ ਪਾਲੀਨਿਊਕਲੀਅਰ ਏਰੋਮੈਟਿਕ ਹਾਈਡ੍ਰੋਕਾਰਬਨਸ ਮਿਲਣ ਕਾਰਨ ਇਸ ਨੂੰ ਅਸੁਰੱਖਿਅਤ ਦੱਸਿਆ ਗਿਆ। ਰੈਗੂਲੇਟਰੀ ਮੁਤਾਬਕ ਸੈਂਪਲ ‘ਪੈਕੇਜਡ ਡ੍ਰਿੰਕਿੰਗ ਵਾਟਰ’ ਕੈਟਾਗਰੀ ਦਾ ਸੀ। ਇਸ ਸਾਲ FSSAI ਨੇ ਫੂਡ ਬਿਜ਼ਨੈੱਸ ਆਪ੍ਰੇਟਰਸ ਤੇ ਈ-ਕਾਮਰਨ ਕੰਪਨੀਆਂ ਖਿਲਾਫ ਕਾਰਵਾਈ ਵਧਾਈ ਹੈ।
ਇਹ ਵੀ ਪੜ੍ਹੋ : PPSC ਭਰਤੀ ਮਾਮਲੇ ‘ਚ ਹਾਈਕੋਰਟ ‘ਚ ਅੱਜ ਹੋਵੇਗੀ ਸੁਣਵਾਈ, ਕੋਰਟ ਨੇ ਸੀਲਬੰਦ ਲਿਫਾਫੇ ‘ਚ ਮੰਗਿਆ ਸਾਰਾ ਰਿਕਾਰਡ
FSSAI ਮੁਤਾਬਕ ਕੰਪਨੀ ਦੇ ਪਰਿਸਰ ਵਿਚ ਪੈਕੇਜਡ ਡ੍ਰਿੰਕਿੰਗ ਵਾਟਰ ਦਾ ਇਕ ਸੈਂਪਲ ਲਿਆ ਗਿਆ ਸੀ। ਪਹਿਲੀ ਵਾਰ ਜਾਂਚ ਵਿਚ ਇਸ ਪਾਣੀ ਵਿਚ ਬ੍ਰੋਮੇਟ ਦੀ ਮਾਤਰਾ ਤੈਅ ਸੀਮਾ ਤੋਂ ਵਧ ਪਾਈ ਗਈ। ਇਸ ਦੇ ਬਾਅਦ ਜਾਂਚ ਵਿਚ ਇਸ ਸੈਂਪਲ ਨੂੰ ਪੀਣ ਲਈ ਅਸੁਰੱਖਿਅਤ ਦੱਸਿਆ ਗਿਆ। ਕੰਪਨੀ ਨੇ ਇਸ ਜਾਂਚ ਰਿਪੋਰਟ ‘ਤੇ ਸਵਾਲ ਚੁੱਕਦੇ ਹੋਏ ਦੁਬਾਰਾ ਜਾਂਚ ਦੀ ਮੰਗ ਕੀਤੀ। ਇਸ ਦੇ ਬਾਅਦ ਪਾਣੀ ਦੇ ਸੈਂਪਲ ਨੂੰ ਦੂਜੀ ਲੈਬ ਵਿਚ ਭੇਜਿਆ ਗਿਆ। ਉਥੇ ਵੀ ਜਾਂਚ ਵਿਚ ਗੜਬੜੀ ਸਾਹਮਣੇ ਆਈ। ਦੂਜੀ ਲੈਬ ਦੀ ਰਿਪੋਰਟ ਵਿਚ ਪਾਣੀ ਵਿਚ PAHs ਨਾਂ ਦੇ ਕੈਮੀਕਲ ਪਾਏ ਗਏ। ਇਸ ਦੇ ਬਾਅਦ ਦੂਜੀ ਜਾਂਚ ਵਿਚ ਵੀ ਸੈਂਪਲ ਨੂੰ ਅਸੁਰੱਖਿਅਤ ਦੱਸਿਆ ਗਿਆ। ਦੋਵੇਂ ਜਾਂਚ ਰਿਪੋਰਟਾਂ ਸਾਹਮਣੇ ਆਉਣ ਦੇ ਬਾਅਦ FSSAI ਨੇ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਦੀ ਮਨਜ਼ੂਰੀ ਦੇ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








