ਮੁੰਬਈ ਵਿਚ ਬੀਤੀ ਰਾਤ ਦਿਲਜੀਤ ਦੁਸਾਂਝ ਦਾ ਕੰਸਰਟ ਹੋਇਆ। ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਕਲਾਕਾਰ ਵੀ ਇਸ ਖਾਸ ਸ਼ਾਮ ਦਾ ਹਿੱਸਾ ਬਣਨ ਪਹੁੰਚੇ। ਕੰਸਰਟ ਤੋਂ ਸਾਹਮਣੇ ਆਈਆਂ ਤਸਵੀਰਾਂ ਤੇ ਵੀਡੀਓ ਵਿਚ ਅਦਾਕਾਰਾ ਕ੍ਰਿਸ਼ਮਾ ਕਪੂਰ ਆਪਣੇ ਦੋਸਤਾਂ ਨਾਲ ਖੁੱਲ੍ਹ ਕੇ ਮਸਤੀ ਕਰਦੀ ਹੋਈ ਦਿਖੀ।
ਕੈਜ਼ੂਅਲ ਬਲੈਕ ਆਊਟਫਿਟ ਤੇ ਖੁੱਲ੍ਹੇ ਵਾਲਾਂ ਵਿਚ ਨਜ਼ਰ ਆਈ ਕ੍ਰਿਸ਼ਮਾ ਬੇਹੱਦ ਖੁਸ਼ ਦਿਖਾਈ ਦਿੱਤੀ ਤੇ ਦਿਲਜੀਤ ਦੇ ਸੁਪਰਹਿੱਟ ਗੀਤਾਂ ‘ਤੇ ਝੂਮਦੀ ਰਹੀ। ਉਹ ਹਜ਼ਾਰਾਂ ਦਰਸ਼ਕਾਂ ਦੀ ਭੀੜ ਵਿਚ ਇਸ ਸ਼ਾਮ ਨੂੰ ਇੰਜੁਆਏ ਕਰਦੀ ਦਿਖੀ। ਨਾਲ ਹੀ ਐਕਟ੍ਰੈਸ ਤੇ ਸੋਸ਼ਲ ਮੀਡੀਆ ਸਟਾਰ ਅਵਨੀਤ ਕੌਰ ਵੀ ਕੰਸਰਟ ਵਿਚ ਪੂਰੇ ਜੋਸ਼ ਦੇ ਨਾਲ ਨਜ਼ਰ ਆਈ। ਰੈੱਡ ਕੁੜਤੇ ਵਿਚ ਅਵਨੀਤ ਨੇ ਦਿਲਜੀਤ ਦੀਆਂ ਬੀਟਸ ‘ਤੇ ਜੰਮ ਕੇ ਡਾਂਸ ਕੀਤਾ। ਦੋਸਤਾਂ ਦੇ ਵਿਚ ਥਿਰਕਦੀ ਹੋਈ ਅਵਨੀਤ ਦਾ ਇਹ ਬੇਫਿਕਰ ਤੇ ਮਸਤੀ ਭਰਿਆ ਅੰਦਾਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਪ੍ਰਸ਼ੰਸਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਪਟਿਆਲਾ ਨਗਰ ਨਿਗਮ ਸਣੇ 3 ਥਾਵਾਂ ‘ਤੇ ਅੱਜ ਪੈ ਰਹੀਆਂ ਵੋਟਾਂ, ਕੋਰਟ ਦੇ ਹੁਕਮਾਂ ਮਗਰੋਂ 52 ਵਾਰਡਾਂ ‘ਚ ਮੁੜ ਹੋ ਰਿਹਾ ਮਤਦਾਨ
ਕੰਸਰਟ ਦਾ ਸਭ ਤੋਂ ਖਾਸ ਤੇ ਦਿਲ ਨੂੰ ਛੂਹ ਲੈਣ ਵਾਲਾ ਪਲ ਉਦੋਂ ਦੇਖਣ ਨੂੰ ਮਿਲਿਆ ਜਦੋਂ ਦਿਲਜੀਤ ਦੁਸਾਂਝ ਨੇ ਸਟੇਜ ‘ਤੇ ਐਕਟ੍ਰੈਸ ਸਾਨਿਆ ਮਲਹੋਤਰਾ ਨੂੰ ਬੁਲਾਇਆ। ਸਾਨਿਆ ਦੇ ਚਿਹਰੇ ਦੀ ਖੁਸ਼ੀ ਤੇ ਦਿਲਜੀਤ ਦੀ ਇਸ ਸਾਦਗੀ ਨੇ ਉਥੇ ਮੌਜੂਦ ਹਰ ਸ਼ਖਸ ਦਾ ਦਿਲ ਜਿੱਤ ਲਿਆ। ਕਿਸੇ ਵੀ ਤਰ੍ਹਾਂ ਦੇ ਵਿਵਾਦ ਜਾਂ ਧਮਕੀ ਦਾ ਅਸਰ ਇਸ ਕੰਸਰਟ ਦੀ ਰੌਣਕ ‘ਤੇ ਨਹੀਂ ਪਿਆ। ਮੁੰਬਈ ਦੀ ਇਹ ਰਾਤ ਦਿਲਜੀਤ ਦੁਸਾਂਝ ਲਈ ਵੀ ਬਹੁਤ ਯਾਦਗਾਰ ਰਹੀ। ਜੋ ਸਟਾਰਸ ਦੀ ਮੌਜੂਦਗੀ ਤੇ ਫੈਨਸ ਦੇ ਜ਼ਬਰਦਸਤ ਜੋਸ਼ ਨਾਲ ਮਿਊਜ਼ੀਕਲ ਨਾਈਟ ਬਣ ਗਈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








