ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਕਾਂਗਰਸ ਨੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ। ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਪ੍ਰਧਾਨ ਵੱਲੋਂ ਜਾਰੀ ਲਿਸਟ ਵਿਚ 35 ਵਾਰਡਾਂ ‘ਚੋਂ 30 ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਨੇ ਆਮ, ਐੱਸਸੀ ਮਹਿਲਾ ਰਾਖਵੀਆਂ ਵਾਰਡਾਂ ਦੇ ਹਿਸਾਬ ਨਾਲ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਚੰਡੀਗੜ੍ਹ ਨਿਗਮ ਦਾ 23 ਦਸੰਬਰ ਨੂੰ ਮਤਦਾਨ ਹੋਵੇਗਾ ਤੇ ਨਤੀਜੇ 26 ਦਸੰਬਰ ਨੂੰ ਆਉਣਗੇ। ਕਾਂਗਰਸ ਵੱਲੋਂ ਜਾਰੀ 30 ਉਮੀਦਵਾਰਾਂ ਦੀ ਲਿਸਟ ਵਿਚ 21 ਉਮੀਦਵਾਰ ਜਨਰਲ ਕੈਟਾਗਰੀ ਦੇ ਹਨ, 4 ਉਮੀਦਵਾਰ ਰਿਜ਼ਰਵ ਕੈਟਾਗਰੀ ਦੇ ਹਨ ਜਦੋਂ ਕਿ 6 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿਚੋਂ ਵੀ 5 ਜਨਰਲ ਕੈਟਾਗਰੀ ਤੇ ਇਕ ਰਿਜ਼ਰਵ ਕੈਟਾਗਰੀ ਦੀ ਮਹਿਲਾ ਉਮੀਦਵਾਰ ਹੈ। ਕਾਂਗਰਸ ਨੇ ਆਪਣੇ 2 ਮੌਜੂਦਾ ਕੌਂਸਲਰਾਂ ਨੂੰ ਉਮੀਦਵਾਰ ਬਣਾਇਆ ਹੈ। ਦੂਜੇ ਪਾਸੇ 3 ਅਜਿਹੇ ਉਮੀਦਵਾਰ ਹਨ ਜੋ ਪਿਛਲੀ ਵਾਰ ਆਮ ਆਦਮੀ ਪਾਰਟੀ ਤੋਂ ਕੌਂਸਲਰ ਬਣੇ ਸਨ।
ਇਹ ਵੀ ਪੜ੍ਹੋ : ਪਟਿਆਲਾ ਨਗਰ ਨਿਗਮ ਸਣੇ 3 ਥਾਵਾਂ ‘ਤੇ ਅੱਜ ਪੈ ਰਹੀਆਂ ਵੋਟਾਂ, ਕੋਰਟ ਦੇ ਹੁਕਮਾਂ ਮਗਰੋਂ 52 ਵਾਰਡਾਂ ‘ਚ ਮੁੜ ਹੋ ਰਿਹਾ ਮਤਦਾਨ
ਇਸ ਤੋਂ ਪਹਿਲਾਂ ਭਾਜਪਾ ਨੇ ਆਪਣੀ ਪਹਿਲੀ ਸੂਚੀ ਜਾਰੀ ਕਰਕੇ 23 ਉਮੀਦਵਾਰਾਂ ਦੇ ਨਾਂ ਐਲਾਨੇ ਸਨ। ਆਮ ਆਦਮੀ ਪਾਰਟੀ ਨੇ 2 ਸੂਚੀਆਂ ਜਾਰੀ ਕੀਤੀਆਂ ਹਨ ਜਿਨ੍ਹਾਂ ਵਿਚ 17 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ। ਨਗਰ ਨਿਗਮ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਉਮੀਦਵਾਰਾਂ ਦੇ ਨਾਂ ਐਲਾਨੇ ਜਾਣ ਦੀ ਤਿਆਰੀ ਚੱਲ ਰਹੀ ਹੈ। ਅਕਾਲੀ ਦਲ ਤੇ ਭਾਜਪਾ ਵਿਚ ਸੀਟਾਂ ਨੂੰ ਲੈ ਕੇ ਮੰਥਨ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ








