Pakistan anti-graft body approves: ਲਾਹੌਰ: ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਖਿਲਾਫ਼ ਜਵਾਬਦੇਹੀ ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਦੋ ਹੋਰ ਮਾਮਲੇ ਦਾਇਰ ਕਰਨ ਦੀ ਮਨਜ਼ੂਰੀ ਦਿੱਤੀ ਹੈ । ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਮਹਾਨਿਰਦੇਸ਼ਕ ਸ਼ਹਿਜ਼ਾਦ ਸਲੀਮ ਦੀ ਪ੍ਰਧਾਨਗੀ ਵਿੱਚ ਸ਼ੁੱਕਰਵਾਰ ਨੂੰ ਇਹ ਖੇਤਰੀ ਬੋਰਡ ਦੀ ਬੈਠਕ ਬੁਲਾਈ ਗਈ ਸੀ । ਜਿਸ ਵਿੱਚ ਬੋਰਡ ਨੇ ਮਨੀ ਲਾਂਡਰਿੰਗ ਅਤੇ ਆਮਦਨ ਦੇ ਸਰੋਤਾਂ ਤੋਂ ਵਧੇਰੇ ਜਾਇਦਾਦ ਇਕੱਠੀ ਕਰਨ ਦੇ ਮਾਮਲਿਆਂ ਵਿੱਚ 69 ਸਾਲਾਂ ਨਵਾਜ਼, ਉਨ੍ਹਾਂ ਦੇ ਛੋਟੇ ਭਰਾ ਸ਼ਹਿਬਾਜ਼ ਸ਼ਰੀਫ, ਧੀ ਮਰੀਅਮ ਨਵਾਜ਼ ਅਤੇ 13 ਹੋਰਾਂ ਖਿਲਾਫ ਭ੍ਰਿਸ਼ਟਾਚਾਰ ਦੇ ਹੋਰ ਮਾਮਲਿਆਂ ‘ਤੇ ਚਰਚਾ ਕੀਤੀ ।
ਇਸ ਤਰ੍ਹਾਂ ਬੋਰਡ ਨੇ 24 ਕਨਾਲ ਜ਼ਮੀਨ ਮਾਮਲੇ ਵਿੱਚ ਨਵਾਜ਼ ਸ਼ਰੀਫ, ਜਿਓ ਮੀਡੀਆ ਸਮੂਹ ਦੇ ਸੰਸਥਾਪਕ ਮੀਰ ਸ਼ਕੀਲੁਰ ਰਹਿਮਾਨ ਅਤੇ ਦੋ ਹੋਰਾਂ ਖਿਲਾਫ਼ ਇੱਕ ਹੋਰ ਮਾਮਲਾ ਦਾਇਰ ਕਰਨ ਦੀ ਵੀ ਮਨਜ਼ੂਰੀ ਦਿੱਤੀ ਹੈ । ਐੱਨ.ਏ.ਬੀ.-ਲਾਹੌਰ ਨੇ ਜਵਾਬਦੇਹੀ ਅਦਾਲਤ ਵਿੱਚ ਦਾਇਰ ਕਰਨ ਤੋਂ ਪਹਿਲਾਂ ਦੋਵੇਂ ਮਾਮਲੇ ਅੰਤਿਮ ਮਨਜ਼ੂਰੀ ਲਈ ਆਪਣੇ ਮੁੱਖ ਜੱਜ (ਰਿਟਾਇਰਡ) ਜਾਵੇਦ ਇਕਬਾਲ ਨੂੰ ਭੇਜ ਦਿੱਤੇ ਹਨ ।
ਇਕ ਅਧਿਕਾਰੀ ਅਨੁਸਾਰ ਐੱਨ.ਏ.ਬੀ. ਮੁਖੀ ਦੀ ਤੋਂ ਬਾਅਦ ਸ਼ਰੀਫ ਪਰਿਵਾਰ ਦੇ ਮੈਂਬਰਾਂ ਖਿਲਾਫ਼ ਦੋਵੇਂ ਮਾਮਲੇ ਅਗਲੇ ਹਫਤੇ ਲਾਹੌਰ ਦੀ ਜਵਾਬਾਦੇਹੀ ਅਦਾਲਤ ਵਿੱਚ ਦਾਇਰ ਕੀਤੇ ਜਾਣਗੇ । ਸ਼ਰੀਫ ਪਰਿਵਾਰ ‘ਤੇ 7 ਅਰਬ ਪਾਕਿਸਤਾਨੀ ਰੁਪਏ ਦੀ ਹੇਰਾਫੇਰੀ ਦਾ ਦੋਸ਼ ਹੈ । ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਨਵਾਜ਼, ਸ਼ਹਿਬਾਜ਼ ਅਤੇ ਮਰੀਅਮ ਨੂੰ ਮੁੱਖ ਸ਼ੱਕੀ ਘੋਸ਼ਿਤ ਕੀਤਾ ਗਿਆ ਹੈ ।
ਦੱਸ ਦੇਈਏ ਕਿ ਐੱਨ.ਏ.ਬੀ. ਸ਼ੱਕੀਆਂ ਖਿਲਾਫ਼ ਇਸਤਗਾਸਾ ਪੱਖ ਦੇ 100 ਗਵਾਹਾਂ ਨੂੰ ਪੇਸ਼ ਕਰੇਗਾ । ਭ੍ਰਿਸ਼ਟਾਚਾਰ ਦੇ ਇੱਕ ਹੋਰ ਮਾਮਲੇ ਵਿੱਚ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ‘ਤੇ 1986 ਵਿੱਚ ਨਿਯਮਾਂ ਦਾ ਉਲੰਘਣ ਤੇ ਸ਼ਕੀਲੁਰ ਰਹਿਮਾਨ ਨੂੰ ਲਾਹੌਰ ਕਨਾਲ ਕੋਲ ਜ਼ਮੀਨ ਅਲਾਟ ਕਰਨ ਵਿੱਚ ਆਪਣੇ ਅਧਿਕਾਰ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ । ਸ਼ਰੀਫ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ । ਰਹਿਮਾਨ 12 ਮਾਰਚ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਤੋਂ ਹੀ ਨਿਆਂਇਕ ਹਿਰਾਸਤ ਵਿੱਚ ਹਨ । ਹੁਣ ਉਹ ਮੈਡੀਕਲ ਆਧਾਰ ‘ਤੇ ਹਸਪਤਾਲ ਵਿੱਚ ਹਨ ।