Developed 22000 government : ਕੋਵਿਡ-19 ਮਹਾਂਮਾਰੀ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ ਆਈਗੌਟ ਪੋਰਟਲ ‘ਤੇ ਵੱਖ-ਵੱਖ ਭੂਮਿਕਾ ਸਬੰਧੀ ਸਿਖਲਾਈ ਦੀ ਸਮੱਗਰੀ ਤਿਆਰ ਕੀਤੀ ਹੈ ਜਿਸ ਨਾਲ ਕੋਰੋਨਾ ਵਾਰੀਅਰਜ਼ ਦੀ ਫੌਜ ਤਿਆਰ ਕਰਨ ਵਿੱਚ ਰਾਹ ਪੱਧਰਾ ਹੋਵੇਗਾ। ਪੰਜਾਬ ਸਰਕਾਰ ਇਸ ਮਹਾਂਮਾਰੀ ਵਿਰੁਧ ਲੜਾਈ ਦੇ ਅਗਲੇ ਪੜਾਅ ਲਈ ਅੱਗੇ ਵਧਦਿਆਂ ਸੂਬੇ ਭਰ ਦੇ ਕਰੀਬ 22000 ਕਰਮਚਾਰੀਆਂ ਨੂੰ ਆਨਲਾਈਨ ਸਿਖਲਾਈ ਜ਼ਰੀਏ ਕੋਰੋਨਾ ਵਾਰੀਅਰਜ਼ ਵਜੋਂ ਤਿਆਰ ਕੀਤਾ ਹੈ। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦੱਸਿਆ ਕਿ ਕੋਰਸ ਦੇ ਵੇਰਵੇ ਅਤੇ ਆਨਲਾਈਨ ਸਿਖਲਾਈ ਸਮੱਗਰੀ ਤਕ ਪਹੁੰਚ ਕਰਨ ਸਬੰਧੀ ਢੁੱਕਵੀਆਂ ਹਦਾਇਤਾਂ ਰਾਜ ਦੇ ਸਮੂਹ ਵਿਭਾਗਾਂ ਦੇ ਮੁਖੀਆਂ, ਡਿਪਟੀ ਕਮਿਸ਼ਨਰਾਂ ਅਤੇ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਐਮ.ਡੀਜ਼ ਭੇਜੀਆਂ ਗਈਆਂ ਹਨ। ਸੂਬਾ ਸਰਕਾਰ ਦੇ ਸਾਰੇ ਕਰਮਚਾਰੀਆਂ ਨੂੰ ਕੇਂਦਰੀ ਪਰਸੋਨਲ ਮੰਤਰਾਲੇ ਦੀ ਪਹਿਲਕਦਮੀ https://igot.gov.in/igot/ ਉੱਤੇ ਸਿਖਲਾਈ ਲੈਣ ਅਤੇ ਆਈ.ਐਚ.ਆਰ.ਐਮ.ਐਸ. ‘ਤੇ ਸਿਖਲਾਈ ਮੁਕੰਮਲ ਕਰਨ ਸਬੰਧੀ ਦਸਤਾਵੇਜ਼/ਸਰਟੀਫਿਕੇਟ ਪੋਰਟਲ ‘ਤੇ ਅਪਲੋਡ ਕਰਨ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।
ਇਹ ਪਹਿਲਕਦਮੀ ਸੂਬਾ ਸਰਕਾਰਾਂ ਨੂੰ ਕਰਮਚਾਰੀਆਂ ਵੱਲੋਂ ਪੂਰੀ ਕੀਤੀ ਸਿਖਲਾਈ ਦੀ ਕੋਰਸ-ਵਾਰ ਜਾਣਕਾਰੀ ਪ੍ਰਾਪਤ ਕਰਨ ਵਿਚ ਸਹਾਇਤਾ ਕਰੇਗੀ ਤਾਂ ਜੋ ਲੋੜ ਪੈਣ ‘ਤੇ ਅਜਿਹੇ ਸਿਖਲਾਈ ਪ੍ਰਾਪਤ ਵਾਰੀਅਰਜ਼ ਨੂੰ ਸਰਕਾਰ ਵੱਲੋਂ ਕੋਵਿਡ-19 ਸਬੰਧੀ ਕੰਟੇਨਮੈਂਟ ਜ਼ੋਨ ਵਿਚ ਤਾਇਨਾਤ ਕੀਤਾ ਜਾ ਸਕੇ। ਇਹ ਕੋਰਸ ਵੱਖ-ਵੱਖ ਵਿਭਾਗਾਂ ਲਈ ਢੁੱਕਵੇਂ ਹਨ ਜੋ ਕੋਵਿਡ ਵਿਰੁੱਧ ਲੜਾਈ ਦੇ ਖਾਸ ਪਹਿਲੂਆਂ ਦਾ ਧਿਆਨ ਰੱਖ ਕੇ ਤਿਆਰ ਕੀਤੇ ਗਏ ਹਨ। ਕੋਰਸ ਦੀ ਸਮੱਗਰੀ ਅਭਿਆਸ ਲਈ ਵੀਡੀਓ, ਪੀ.ਡੀ.ਐਫ. ਅਤੇ ਪ੍ਰਸ਼ਨ ਸੈੱਟਾਂ ਦਾ ਮਿਸ਼ਰਨ ਹੈ। ਆਨਲਾਈਨ ਸਿਖਲਾਈ ਹਾਸਲ ਤੋਂ ਬਾਅਦ ਕਰਮਚਾਰੀਆਂ ਨੂੰ ਇਸੇ ਪੋਰਟਲ ਉਤੇ ਆਪਣੀ ਆਈ.ਡੀ. ਦੀ ਪ੍ਰੋਫਾਈਲ ਉਤੇ 48 ਘੰਟਿਆਂ ਦੇ ਅੰਦਰ ਆਨਲਾਈਨ ਸਰਟੀਫਿਕੇਟ ਵੀ ਮਿਲ ਜਾਂਦਾ ਹੈ। ਸੂਬਾ ਸਰਕਾਰ ਵਲੋਂ ਕੋਰੋਨਾ ਵਿਰੁੱਧ ਲੜਾਈ ਲਈ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੀ ਮਿਹਨਤ ਦਾ ਹੀ ਨਤੀਜਾ ਹੈ ਕਿ 18 ਮਈ ਨੂੰ ਕਰਫਿਊ ਖੁੱਲ੍ਹਣ ਦੇ ਬਾਵਜੂਦ ਕੋਰੋਨਾ ਕੇਸਾਂ ਦੀ ਗਿਣਤੀ ਘਟੀ ਹੈ ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਅਸੀਂ ਇਸ ਪ੍ਰਤੀ ਪੂਰੀ ਤਰ੍ਹਾਂ ਸਾਵਧਾਨ ਰਹੀਏ।