mother burns her son: ਮਤਰੇਈਆਂ ਮਾਵਾਂ ਵੱਲੋਂ ਆਪਣੇ ਬੱਚਿਆਂ ਉੱਤੇ ਜੁਲਮ ਕਰਨੇ ਤਾਂ ਬਹੁਤ ਸੁਣਿਆ ਸੀ ਪਰ ਇੱਕ ਸਕੀ ਮਾਂ ਵੱਲੋਂ ਆਪਣੇ ਪੰਜ ਸਾਲ ਦੇ ਪੁੱਤਰ ਦੇ ਹੱਥਾਂ ਅਤੇ ਲੱਤਾਂ ਉੱਤੇ ਤੇਜ਼ਾਬ ਸੁੱਟ ਕੇ ਸਾੜਨ ਦਾ ਕਾਦੀਆਂ ਤੋਂ ਮਾਮਲਾ ਸਾਹਮਣੇ ਆਇਆ। ਉੱਥੇ ਹੀ ਬੱਚੇ ਦੇ ਇਲਾਜ ਦੀ ਜ਼ਿੰਮੇਵਾਰੀ ਕਾਦੀਆਂ ਤੋਂ ਖ਼ਾਲਸਾ ਏਡ ਫਾਊਂਡੇਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨੇ ਲਈ ਉਨ੍ਹਾਂ ਦੱਸਿਆ ਕਿ ਸਾਨੂੰ ਅੱਜ ਇੱਕ ਪ੍ਰੈੱਸ ਰਿਪੋਰਟਰ ਵੱਲੋਂ ਜਾਣਕਾਰੀ ਮਿਲੀ ਕਿ ਇਕ ਕਲਯੁਗੀ ਮਾਂ ਜਿਸ ਨੇ ਕਿ ਆਪਣੇ ਪੰਜ ਸਾਲ ਬੱਚੇ ਨੂੰ ਤੇਜ਼ਾਬ ਪਾ ਕੇ ਉਸ ਦੇ ਹੱਥਾਂ ਤੇ ਲਤਾਂ ਨੂੰ ਸਾੜ ਦਿੱਤਾ ਹੈ ਅੱਜ ਅਸੀਂ ਉਸ ਬੱਚੇ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਬਟਾਲਾ ਗਏ ਅਤੇ ਉਸ ਦਾ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਅਤੇ ਇਸ ਦੇ ਪੂਰੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਕਿ ਅਜਿਹੇ ਘਿਨਾਉਣੇ ਜੁਰਮ ਕਰਨ ਵਾਲੀਆਂ ਮਾਵਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਬੱਚੇ ਨੂੰ ਨਾਲ ਲੈ ਕੇ ਆਈ ਉਸ ਦੀ ਮਾਸੀ ਨੇ ਦੱਸਿਆ ਕਿ ਉਸਦੀ ਭੈਣ ਉਸਦੇ ਦਿਓਰ ਨਾਲ ਵਿਆਹੀ ਹੋਈ ਸੀ ਜਿਸ ਤੇ ਕਿ ਤਿੰਨ ਬੱਚੇ ਸਨ ਕੁਝ ਦੇਰ ਪਹਿਲਾਂ ਮੇਰੇ ਦਿਓਰ ਦੀ ਮੌਤ ਹੋ ਗਈ ਸੀ। ਉਸਨੇ ਨੇ ਦੱਸਿਆ ਉਸਦੀ ਭੈਣ ਦੇ ਬਾਹਰ ਕਿਸੇ ਹੋਰ ਬੰਦੇ ਨਾਲ ਗਲਤ ਸਬੰਧ ਸਨ ਕੁਝ ਦੇਰ ਪਹਿਲਾਂ ਉਹ ਉਸ ਬੰਦੇ ਨਾਲ ਚਲੀ ਗਈ ਅਤੇ ਆਪਣੀਆਂ ਦੋਨਾਂ ਬੇਟੀਆਂ ਨੂੰ ਸਾਡੇ ਕੋਲ ਛੱਡ ਗਈ ਸੀ ਅਤੇ ਬੇਟੇ ਨੂੰ ਨਾਲ ਲੈ ਗਈ। ਉਸਨੇ ਦੱਸਿਆ ਕਿ ਉਸਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਉਹ ਆਪਣੇ ਬੇਟੇ ਨਾਲ ਬਹੁਤ ਹੀ ਗਲਤ ਵਤੀਰਾ ਕਰ ਰਹੀ ਹੈ ਤਾਂ ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਬੇਟੇ ਦੇ ਹੱਥ ਅਤੇ ਲੱਤਾਂ ਸੜੀਆਂ ਹੋਈਆਂ ਸਨ ਅਤੇ ਉਸ ਦੀ ਇੱਕ ਬਾਂਹ ਵੀ ਟੁੱਟੀ ਹੋਈ ਸੀ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਔਰਤ ਨੇ ਆਪਣੇ ਪੰਜ ਸਾਲਾ ਪੁੱਤਰ ਨੂੰ ਤੇਜ਼ਾਬ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਸੀ।