asrani buys house partner:ਬਾਲੀਵੁੱਡ ਦੇ ਸਕਰੀਨ ਰਾਈਟਰ ਅਤੇ ਐਡੀਟਰ ਅਪੂਰਵ ਅਸਰਾਨੀ ਨੇ ਆਪਣੇ ਪਾਰਟਨਰ ਨਾਲ ਮਿਲ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਖਰੀਦ ਲਿਆ ਹੈ। ਅਪੂਰਵ ਅਤੇ ਸਿਧਾਂਤ ਇੱਕ ਸਮਲੈਗਿੰਕ ਕਪਲ ਹਨ ਤੇ ਕਈ ਸਾਲਾਂ ਤੋਂ ਇਕੱਠੇ ਹਨ।ਇਹ ਦੋਨੋਂ ਪਿਛਲੇ 13 ਸਾਲਾਂ ਤੋਂ ਕਿਰਾਏ ਦੇ ਮਕਾਨ ਵਿੱਚ ਆਪਣੇ ਰਿਸ਼ਤੇ ਦੀ ਅਸਲੀਅਤ ਨੂੰ ਲੁਕੋ ਕੇ ਰਹਿ ਰਹੇ ਸਨ। ਹੁਣ ਇਸ LGBTQ ਜੋੜੀ ਨੇ ਟਵਿਟਰ ਦੇ ਜ਼ਰੀਏ ਆਪਣੇ ਨਵੇਂ ਘਰ ਨੂੰ ਖਰੀਦਣ ਦੇ ਬਾਰੇ ਵਿੱਚ ਦੱਸਿਆ ਹੈ।
ਅਪੂਰਵ ਅਸਰਾਨੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ 13 ਸਾਲ ਤੱਕ ਅਸੀਂ ਨਾਟਕ ਕੀਤਾ ਕਿ ਅਸੀਂ ਕਜ਼ਨ ਹਾਂ ਤਾਂ ਕਿ ਅਸੀਂ ਕਿਰਾਏ ਦੇ ਮਕਾਨ ਵਿੱਚ ਇਕੱਠੇ ਰਹਿ ਸਕੀਏ। ਸਾਨੂੰ ਕਿਹਾ ਗਿਆ ਸੀ ਕਿ ਪਰਦੇ ਲਗਾ ਕੇ ਰੱਖਿਓ। ਜਿਸ ਨਾਲ ਗੁਆਂਢੀਆਂ ਨੂੰ ਪਤਾ ਨਾ ਚੱਲੇ ਕਿ ਤੁਸੀਂ ਕੀ ਹੋ। ਹਾਲ ਹੀ ਵਿੱਚ ਅਸੀਂ ਆਪਣਾ ਘਰ ਖਰੀਦ ਲਿਆ ਹੈ। ਹੁਣ ਅਸੀਂ ਆਪ ਗੁਆਂਢੀਆਂ ਨੂੰ ਦੱਸਿਆ ਕਿ ਅਸੀਂ ਪਾਰਟਨਰਸ ਹਾਂ। ਇਹ ਸਮਾਂ ਹੈ LGBTQ ਪਰਿਵਾਰਾਂ ਨੂੰ ਵੀ ਸਮਾਨ ਤਰੀਕੇ ਨਾਲ ਅਪਣਾਇਆ ਜਾਏ।
ਜਾਣਕਾਰੀ ਮੁਤਾਬਿਕ ਨੂੰ ਦੱਸੇ ਕਿ ਅਪੂਰਵ ਅਸਰਾਨੀ ਨੂੰ ਫਿਲਮ ਅਲੀਗੜ ਲਿਖਣ ਦੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੱਤਿਆ, ਸ਼ਾਹਿਦ ਅਤੇ ਜ਼ੋਇਆ ਅਖ਼ਤਰ ਦੀ ਵੈੱਬ ਸੀਰੀਜ ਨੂੰ ਅੈਡਿਟ ਕੀਤਾ ਸੀ।ਅਪੂਰਵ ਅਤੇ ਸਿਧਾਂਤ ਨੂੰ ਬਾਲੀਵੁੱਡ ਦੇ ਸਿਤਾਰਿਆਂ ਦਾ ਬਹੁਤ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਕੁਣਾਲ ਕਪੂਰ, ਗੌਰਵ ਕਪੂਰ, ਸੌਫੀ ਚੌਧਰੀ, ਦਿਵਿਆ ਦੱਤਾ, ਨਿਖਿਲ ਅਡਵਾਨੀ ਸਹਿਤ ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।