pakistan owner murder maid: ਛੋਟੀ ਜਿਹੀ ਗੱਲ ਕਦੋਂ ਮੌਤ ਦਾ ਕਾਰਨ ਬਣ ਜਾਵੇ ਕੁਝ ਪਤਾ ਹੀ ਨਹੀਂ ਲਗਦਾ , ਅਜਿਹਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ਤੋਂ ਜਿੱਥੇ ਇੱਕ ਕੰਮ ਕਰਨ ਵਾਲੀ 8 ਬੱਚੀ ‘ਤੇ ਇੱਕ ਮਾਲਕਣ ਨੇ ਇੰਨੀ ਬੇਰਹਿਮੀ ਨਾਲ ਤਸ਼ੱਦਦ ਢਾਈ ਕਿ ਉਸਨੇ ਦਮ ਤੋੜ ਦਿੱਤਾ ਅਤੇ ਇਸ ਸਭ ਪਿੱਛੇ ਕਾਰਨ ਸੀ ਕਿ ਤੋਤੇ ਦਾ ਪਿੰਜਰਾ ਸਾਫ਼ ਕਰ ਬੱਚੀ ਤੋਂ ਪਿੰਜਰੇ ਦਾ ਦਰਵਾਜਾ ਖੁਲਾ ਰਹਿ ਗਿਆ ਅਤੇ ਤੋਤਾ ਪਿੰਜਰੇ ‘ਚੋਂ ਉੱਡ ਗਿਆ। ਸੋਸ਼ਲ ਮੀਡਿਆ ‘ਤੇ ਇਹ ਮਾਮਲਾ ਦੇਖਦਿਆਂ ਹੀ ਦੇਖੀਆਂ ਵਾਇਰਲ ਹੋ ਗਿਆ ਅਤੇ ਲੋਕ ਨਿਆਂ ਦੀ ਮੰਗ ਕਰਨ ਲੱਗੇ।
ਸਥਾਨਕ ਮੀਡਿਆ ਵਲੋਂ ਮਿਲੀ ਜਾਣਕਾਰੀ ਅਨੁਸਾਰ ਬੱਚੀ ਦਾ ਨਾਮ ਜਹਿਰਾ ਸੀ ਅਤੇ ਰਾਵਲਪਿੰਡੀ ‘ਚ ਇਕ ਪਰਿਵਾਰ ਦੇ ਘਰ ਕੰਮ ਕਰਦੀ ਸੀ। ਸਾਫ-ਸਫ਼ਾਈ ਸਮੇਂ ਇੱਕ ਛੋਟੀ ਜਿਹੀ ਗਲਤੀ ਨੇ ਉਸਦੀ ਜਾਨ ਲੈ ਲਈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਬੱਚੀ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਣ ਦੀ ਖਬਰ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜੀ। ਹਸਪਤਾਲ ਪਹੁੰਚਣ ਡਾਕਟਰਾਂ ਨੇ ਦੱਸਿਆ ਕਿ ਬੱਚੀ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਦੋਸ਼ੀ ਪਰਿਵਾਰ ਨੂੰ 6 ਜੂਨ ਤਕ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਗਿਆ।
ਪੁੱਛਗਿੱਛ ‘ਚ ਪਤਾ ਲੱਗਿਆ ਤੋਤਾ ਉੱਡਣ ‘ਤੇ ਮਾਲਕਣ ਨੇ ਉਸ ਨਾਲ ਇਹ ਹਸ਼ਰ ਕੀਤਾ ਸੀ। ਬੱਚੀ ਦੀ ਹਾਲਤ ਦੀ ਗੱਲ ਕਰੀਏ ਤਾਂ ਉਸਦੇ ਚਿਹਰੇ, ਹੱਥਾਂ ਅਤੇ ਪਸਲੀਆਂ ਦੇ ਹੇਠਾਂ ਅਤੇ ਪੈਰਾਂ ‘ਚ ਸੱਟਾਂ ਦੇ ਨਿਸ਼ਾਨ ਤਸ਼ੱਦਦ ਦੀ ਕਹਾਣੀ ਆਪ ਹੀ ਬਿਆਨ ਕਰ ਰਹੇ ਸਨ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਨਮੂਨੇ ਫਾਰੇਂਸਿਕ ਟੀਮ ਨੂੰ ਭੇਜ ਦਿੱਤੇ ਗਏ ਹਨ ਅਤੇ ਜਲਦ ਰਿਪੋਰਟ ਆ ਜਾਵੇਗੀ। ਬੱਚੀ ਦੇ ਰਿਸ਼ਤੇਦਾਰਾਂ ਮੁਤਾਬਕ 4 ਮਹੀਨੇ ਪਹਿਲਾਂ ਹੀ ਉਸਨੇ ਕੰਮ ਸ਼ੁਰੂ ਕੀਤਾ ਸੀ ਅਤੇ ਪਰਿਵਾਰ ਨੇ ਬੱਚੀ ਨੂੰ ਕੰਮ ‘ਤੇ ਰੱਖਣ ਤੋਂ ਪਹਿਲਾਂ ਵਾਅਦਾ ਵੀ ਕੀਤਾ ਸੀ ਕਿ ਉਹ ਉਸਨੂੰ ਪੜ੍ਹਾਉਣਗੇ।