Bethany Karulak pregnancy photo shoot: ਗਰਭਵਤੀ ਹੋਣਾ ਆਪਣੇ ਆਪ ‘ਚ ਹੀ ਇੱਕ ਅਨੋਖੀ ਭਾਵਨਾ ਹੈ ਜਿਸ ਨੂੰ ਲੈਕੇ ਹਰ ਕੁੜੀ ਇੱਕ ਅਨੋਖੀ ਖੁਸ਼ੀ ਮਹਿਸੂਸ ਕਰਦੀ ਹੈ , ਅਜਿਹੇ ‘ਚ ਬੱਚੇ ਦੇ ਇਸ ਦੁਨੀਆਂ ‘ਚ ਆਉਣ ਤੋਂ ਪਹਿਲਾਂ ਦੇ ਕੁੱਝ ਪਲਾਂ ਨੂੰ ਕੈਮਰੇ ‘ਚ ਕੈਦ ਕਰਨ ਦਾ ਤਾਂ ਜਿਵੇਂ ਟ੍ਰੇਂਡ ਚੱਲ ਰਿਹਾ ਹੈ। ਇਹ ਅਨੋਖਾ ਸ਼ੂਟ ਅੱਜ ਕੱਲ ਹੀਰੋਇਨਾਂ ਅਤੇ ਮਸ਼ਹੂਰ ਸਲੇਬ੍ਰਿਟੀਜ਼ ਵੀ ਕਰਵਾਉਂਦੀਆਂ ਹਨ। ਅਜਿਹੇ ‘ਚ ਗਰਭਵਤੀ ਔਰਤ ਦਾ ਫੋਟੋਸ਼ੂਟ ਸੋਸ਼ਲ ਮੀਡਿਆ ‘ਤੇ ਅੱਜ ਕਲ ਬਹੁਤ ਟ੍ਰੇਂਡ ਕਰ ਰਿਹਾ ਹੈ। ਬੈਥਨੀ ਕਰੂਲਕ-ਬੇਕਰ (Bethany Karulak-Baker) ਨੇ ਆਪਣੇ ਫੋਟੋ ਸ਼ੂਟ ਨੂੰ ਵੱਖਰਾ ਬਣਾਉਣ ਲਈ ਮਧੂਮੱਖੀਆਂ ਦਾ ਸਹਾਰਾ ਲਿਆ। ਉਸਨੇ ਆਪਣੇ ਢਿੱਡ ਨੂੰ ਮਧੂਮੱਖੀਆਂ ਨਾਲ ਢੱਕਿਆ। ਆਪਣੇ ਫੇਸਬੁੱਕ ‘ਤੇ ਇਹ ਤਸਵੀਰਾਂ ਪੋਸਟ ਕੀਤੀਆਂ। ਸੈਂਕੜੇ ਮਧੂ ਮੱਖੀਆਂ ਨਾਲ ਢੱਕਿਆ ਢਿੱਡ ਅਤੇ ਚਿਹਰੇ ‘ਤੇ ਸ਼ਾਂਤ ਮੁਸਕਾਨ ਦੇ ਨਾਲ ਨਾਲ ਗਰਭ ਅਵਸਥਾ ਦੀ ਚਮਕ ਸਾਫ ਦਿੱਖ ਰਹੀ ਸੀ।
https://www.facebook.com/photo/?fbid=1134186983631208&set=a.121033028279947
ਜ਼ਿਕਰਯੋਗ ਹੈ ਕਿ ਕਰੂਲਕ-ਬੇਕਰ, ਆਉਟਲਾ ਅਪੀਅਰੀਜ ਦੇ ਮਾਲਕ ਅਤੇ ਸੰਸਥਾਪਕ ਦਾ ਪਹਿਲਾਂ ਤੋਂ ਹੀ ਮਧੂ ਮੱਖੀਆਂ ਨਾਲ ਵਿਸ਼ੇਸ਼ ਸੰਬੰਧ ਹੈ। ਇਸ ਖਾਸ ਤਰ੍ਹਾਂ ਦੇ ਫੋਟੋਸ਼ੂਟ ਪਿੱਛੇ ਦੇ ਕਾਰਨ ਦਾ ਖੁਲਾਸਾ ਕਰਦੇ ਹੋਏ ਕਿਹਾ ” ਮੇਰੀ ਇਕੋ ਉਮੀਦ ਹੈ ਕਿ ਇਕ ਦਿਨ ਮੇਰੇ ਬੱਚੇ ਇਸ ਫੋਟੋ ਨੂੰ ਵੇਖਣਗੇ ਅਤੇ ਮੇਰੇ ਅੰਦਰਲਾ ਯੋਧੇ ਨੂੰ ਮਹਿਸੂਸ ਕਰਨਗੇ। “