Cook Driver Rhea Chakarborty : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੇ ਮਾਮਲੇ ਵਿੱਚ ਬਿਹਾਰ ਪੁਲਿਸ ਨੂੰ ਮਾਮਲਾ ਸੌਂਪਣ ਤੋ ਬਾਅਦ ਲਗਾਤਾਰ ਹੈਰਾਨੀਜਨਕ ਖ਼ੁਲਾਸੇ ਹੋ ਰਹੇ ਹਨ।ਹੁਣ ਤੱਕ ਪਟਨਾ ਪੁਲਿਸ ਦੇ ਹੱਥ ਕਈ ਅਹਿਮ ਸੁਰਾਖ਼ ਲੱਗੇ ਹਨ ।ਹਾਲ ਹੀ ਵਿੱਚ ਸੁਸ਼ਾਂਤ ਬਿਹਾਰ ਪੁਲਿਸ ਨੇ ਸੁਸ਼ਾਂਤ ਦੇ ਨੌਕਰ ,ਕੁੱਕ ,ਚਾਲਕ ਅਤੇ ,ਬਾਡੀਗਾਰਡ ਤੋਂ ਐੱਸ.ਆਈ.ਟੀ ਨੇ ਪੁੱਛ-ਗਿੱਛ ਕੀਤੀ ,ਜਿਸ ਤੋਂ ਬਾਅਦ ਕਈ ਹੈਰਾਨੀਜਨਕ ਗੱਲਾਂ ਸਾਹਮਣੇ ਆਈਆਂ ਹਨ।
![Cook Driver Rhea Chakarborty](https://dailypost.in/wp-content/uploads/2020/07/download-6-4.jpg)
ਸੂਤਰਾਂ ਮੁਤਾਬਿਕ ਪਟਨਾ ਪੁਲਿਸ ਦੀ ਐੱਸ.ਆਈ.ਟੀ ਨੇ ਇਹਨਾਂ ਸਾਰੇ ਕਰਮਚਾਰੀਆ ਦੇ ਬਿਆਨ ਰਿਕਾਰਡ ਕਰ ਲਏ ਹਨ ਅਤੇ ਵੀਡੀਓ ਰਿਕਾਰਡਿੰਗ ਵੀ ਕੀਤੀ ਹੈ।ਇਸ ਵਾਰ ਬਿਹਾਰ ਪੁਲਿਸ ਹੱਥ ਵੀ ਅਹਿਮ ਜਾਣਕਾਰੀ ਲੱਗੀ ਹੈ ਜਿਸ ਨੂੰ ਜਾਣ ਕੇ ਉਹਨਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ।
ਬਾਡੀਗਾਰਡ ਅਤੇ ਕੁੱਕ ਨੇ ਦੱਸਿਆ ਕਿ ਸਾਰਾ ਸਿਸਟਮ ਮੈਡਮ ਹੀ ਹੈਂਡਲ ਕਰਦੇ ਸੀ । ਉਹ ਸਾਰਾ ਖ਼ਿਆਲ ਰੱਖਦੀ ਸੀ ਕਿ ਸੁਸ਼ਾਂਤ ਨੇ ਕਦੋਂ ਕਿ ਕਰਨਾ ਹੈ ਅਤੇ ਕਿਸ ਨਾਲ ਗੱਲ ਕਰਨੀ ਹੈ ।ਨਾਲ ਹੀ ਉਹ ਸੁਸ਼ਾਂਤ ਦੇ ਖਾਣ-ਪੀਣ ਦਾ ਵੀ ਖ਼ਿਆਲ ਰੱਖਦੀ ਸੀ ਅਤੇ ਸਮੇਂ ਤੇ ਦਵਾਈਆ ਖਵਾਉਂਦੀ ਸੀ ।
ਰਿਪੋਰਟਸ ਮੁਤਾਬਿਕ ਬਿਹਾਰ ਪੁਲਿਸ ਨੂੰ ਮਾਮਲਾ ਸੌਂਪਣ ਤੋ ਬਾਅਦ ਰਿਆ ਚੱਕਰਵਰਤੀ ਫਰਾਰ ਹੈ ।ਸੂਤਰਾਂ ਦਾ ਕਹਿਣਾ ਹੈ ਕਿ ਉਹ ਵਕੀਲਾ ਦੇ ਮਾਧਿਅਮ ਨਾਲ ਐੱਸ.ਆਈ.ਟੀ ਨਾਲ ਗੱਲ ਕਰਨਾ ਚਾਹੁੰਦੀ ਹੈ ।ਰਿਆ ਚੱਕਰਵਰਤੀ ਦੇ ਘਰ ਵਿੱਚ ਨਾ ਮਿਲਣ ਤੇ ਪੁਲਿਸ ਨੇ ਆਲੇ-ਦੁਆਲੇ ਪੁੱਛ-ਗਿੱਛ ਕੀਤੀ ਅਤੇ ਐੱਸ.ਆਈ.ਟੀ ਨੇ ਸੁਸ਼ਾਂਤ ਦੇ ਖਾਤਿਆ ਦੀ ਜਾਂਚ ਸ਼ੁਰੂ ਕੀਤੀ ।ਹੁਣ ਤੱਕ ਪੁਲਿਸ ਦੇ ਹੱਥ ਖ਼ਾਤਿਆ ਦੀ ਜਾਣਕਾਰੀ ਨਹੀਂ ਲੱਗੀ ਪਰ ਜਲਦ ਹੀ ਲੱਗ ਜਾਵੇਗੀ ।ਜਿਸ ਤੋਂ ਬਾਅਦ ਕਾਫ਼ੀ ਚੀਜ਼ਾ ਸਪੱਸ਼ਟ ਹੋ ਜਾਣਗੀਆ।