officers wish Punjab government: ਚੰਡੀਗੜ: Get Well Soon ਸ਼ਬਦ ਅਸੀ ਅਕਸਰ ਹੀ ਕਿਸੇ ਦੀ ਤੰਦਰੁਸਤੀ ਦੀ ਕਾਮਨਾ ਲਈ ਵਰਤਿਆ ਜਾਦਾ ਹੈ। ਹੁਣ ਇਹ ਸ਼ਬਦ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਵਰਤਿਆ ਜਾ ਰਿਹਾ ਹੈ ਕਿਉਕਿ ਪੰਜਾਬ ਦੇ ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਬਿਮਾਰ ਹੈ ਅਤੇ ਇਕਾਂਤਵਾਸ ਵਿਚ ਹੈ। ਇਕਾਂਤਵਾਸ ਸ਼ਬਦ ਮੋਜੂਦਾ ਸਮੇਂ ਵਿਚ ਵਿਚ ਅਸੀ ਅਕਸਰ ਹੀ ਸੁਣ ਰਹੇ ਹਾਂ ਤੇ ਜਿਸ ਵੀ ਵਿਅਕਤੀ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਉਨ 14 ਦਿਨ ਬਾਅਦ ਤੰਦਰੁਸਤ ਹੋ ਕੇ ਮੁੜ ਕੰਮ ਤੇ ਪਰਤ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਸਾਢੇ ਤਿੰਨ ਸਾਲਾਂ ਤੋਂ ਇਕਾਂਤਵਾਸ ਵਿਚ ਚੱਲ ਰਹੀ ਹੈ।ਇਸ ਲਈ ਸਰਵ ਸਿੱਖਿਆ ਅਭਿਆਨ ਦਫਤਰੀ ਮੁਲਾਜ਼ਮਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ ਮੁੱਖ ਮੰਤਰੀ ਪੰਜਾਬ ਨੂੰ Gell Well Soon ਦੇ ਕਾਰਡ ਅਤੇ ਕਾਹੜੇ ਦੇ ਪੈਕਟ ਭੇਜ ਕੇ ਅਰਦਾਸ ਕਰਨਗੇ ਤਾਂ ਜੋ ਉਹ ਠੀਕ ਹੋ ਕੇ ਮੁਲਾਜ਼ਮਾਂ ਦੀ ਗੱਲ ਸੁਣ ਸਕਣ।ਕਿਉਕਿ ਕਾਹੜਾ ਨਾਲ ਬਿਮਾਰ ਤੇ ਕਮਜ਼ੋਰ ਸਰੀਰ ਅਕਸਰ ਹੀ ਠੀਕ ਹੋ ਜਾਦਾ ਹੈੇ ਮੁਲਾਜ਼ਮ ਸੋਚਦੇ ਹਨ ਕਿ ਉਨਾਂ ਵੱਲੋਂ ਭੇਜੇ ਕਾਹੜੇ ਦਾ ਸੇਵਨ ਕਰਕੇ ਮੁੱਖ ਮੰਤਰੀ ਅਤੇ ਮੰਤਰੀ ਠੀਕ ਹੋ ਸਕਣਗੇ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਜਥੇਬੰਦੀ ਦੇ ਆਗੂ ਵਿਕਾਸ ਕੁਮਾਰ,ਅਸ਼ੀਸ਼ ਜੁਲਾਹਾ,ਰਜਿੰਦਰ ਸਿੰਘ,ਪਰਵੀਨ ਸ਼ਰਮਾਂ,ਚਮਕੋਰ ਸਿੰਘ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ 2018 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਅਧਿਆਪਕਾਂ ਨੂੰ ਵਿਭਾਗ ਵਿਚ ਪੱਕਾ ਕਰ ਦਿੱਤਾ ਸੀ ਪ੍ਰੰਤੂ ਅਧਿਆਪਕਾਂ ਤੋਂ ਪਹਿਲਾ ਕੰਮ ਕਰ ਰਹੇ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਗਿਆ ਸੀ।ਆਗੂਆ ਨੇ ਕਿਹਾ ਕਿ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਵੱਲੋਂ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ ਪਰ ਉਸਦੇ ਬਾਵਜੂਦ ਵੀ ਸਰਕਾਰ ਸਮਾਂ ਟਪਾ ਰਹੀ ਹੈ।ਆਗੂਆ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕਈ ਵਾਰ ਐਲਾਨ ਕਰ ਚੁੱਕੇ ਹਨ ਪਰ ਮੁੱਖ ਮੰਤਰੀ ਦੇ ਐਲਾਨ ਸਿਰਫ ਅਖਬਾਰੀ ਬਿਆਨਾਂ ਤੱਕ ਹੀ ਸੀਮਿਤ ਰਹਿ ਗਏ ਹਨ।
ਆਗੂਆ ਨੇ ਕਿਹਾ ਕਿ ਉਨਾਂ ਨੂੰ ਲਗਦਾ ਹੈ ਕਿ ਪੰਜਾਬ ਸਰਕਾਰ ਬਿਮਾਰੀ ਕਰਕੇ ਆਪਣਾ ਕਿਹਾ ਹੀ ਭੁੱਲ ਰਹੀ ਹੈ ਅਤੇ ਲਗਾਤਾਰ ਮੁਲਾਜ਼ਮਾਂ ਦਾ ਸੋਸ਼ਣ ਕਰ ਰਹੀ ਹੈ। ਆਗੂਆ ਨੇ ਕਿਹਾ ਕਿ ਪਿਛਲੇ ਸਮੇਂ ਦੋਰਾਨ ਮੁਲਾਜ਼ਮ ਕਈ ਮੰਤਰੀਆ ਨੂੰ ਮਿਲ ਚੁੱਕੇ ਹਨ ਜਿਸ ਵਿਚ ਖਾਸ ਤੋਰ ਤੇ ਬੀਤੇ ਦਿਨੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਵੀ ਮੁਲਾਕਾਤ ਕੀਤੀ ਗਈ ਸੀ ਜਿਸ ਦੋਰਾਨ ਉਨਾਂ ਕਿਹਾ ਕਿ ਸਰਕਾਰ ਦੇ ਹਾਲਾਤ ਠੀਕ ਨਹੀ ਹਨ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸਰਕਾਰ ਠੀਕ ਨਹੀ ਹੈ। ਇਸ ਲਈ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ 5 ਅਗਸਤ ਨੂੰ ਪੂਰੇ ਪੰਜਾਬ ਦੇ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਮੁਲਾਜ਼ਮ ਪੰਜਾਬ ਸਰਕਾਰ ਦੀ ਤੰਦਰੁਸਤੀ ਲਈ Gell Well Soon ਦੇ ਸੁਨੇਹੇ ਦੇ ਗ੍ਰੀਟਿੰਗ ਕਾਰਡ ਅਤੇ ਕਾਹੜਾ ਦੇ ਪੈਕਟ ਭੇਜਣਗੇ ਅਤੇ ਅਰਦਾਸ ਵੀ ਕਰਨਗੇ ਕਿ ਸਰਕਾਰ ਜਲਦ ਹੀ ਤੰਦਰੁਸਤ ਹੋ ਕੇ ਮੁਲਾਜ਼ਮਾਂ ਦੇ ਮਸਲਿਆ ਦਾ ਹੱਲ ਕਰੇ।ਇਸ ਉਪਰੰਤ ਮੁਲਾਜ਼ਮਾਂ ਵੱਲੋਂ ਸਪੱਸ਼ਟ ਐਲਾਨ ਕੀਤਾ ਗਿਆ ਕਿ ਜੇਕਰ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਮੁਲਾਜ਼ਮ ਸਘੰਰਸ਼ ਨੂੰ ਹੋਰ ਵਧਾਉਣਗੇ।