Rupinder Handa’s 38 Bore : ਰੁਪਿੰਦਰ ਹਾਂਡਾ ਆਪਣੇ ਨਵੇਂ ਗੀਤ ’38 ਬੋਰ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ । ਇਸ ਗੀਤ ਦੇ ਬੋਲ ਤੇਜੀ ਸਰਾਓ ਨੇ ਲਿਖੇ ਨੇ ਜਦੋਂ ਕਿ ਮਿਊਜ਼ਿਕ ਪ੍ਰਿੰਸ ਸੱਗੂ ਵੱਲੋਂ ਦਿੱਤਾ ਗਿਆ ਹੈ ।
![Rupinder Handa's 38 Bore](https://dailypost.in/wp-content/uploads/2020/08/images-12-1.jpg)
ਇਸ ਗੀਤ ‘ਚ ਜੱਟ ਦੇ ਰੌਅਬ ਦੀ ਗੱਲ ਕੀਤੀ ਗਈ ਹੈ । ਪਰ ਜੱਟੀ ਇਸ ਰੌਅਬਦਾਰ ਜੱਟ ਨੂੰ ਇਸ ਗੀਤ ‘ਚ ਜਵਾਬ ਦਿੰਦੀ ਹੈ ਕਿ ਜੇ ਉਹ 38 ਬੋਰ ਆਪਣੀ ਡੱਬ ‘ਚ ਰੱਖਦਾ ਹੈ ਤਾਂ ਉਸ ਦੇ ਹੁਸਨਾਂ ਦੀ ਚਰਚਾ ਵੀ ਚਾਰੇ ਪਾਸੇ ਹੁੰਦੀ ਹੈ ।ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਇਸ ਗੀਤ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰੁਪਿੰਦਰ ਹਾਂਡਾ ਨੇ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ‘ਮੇਰੇ ਪਿੰਡ ਦੇ’ ,’ਡੇਂਜਰ ਆਈ’, ‘ਤਖਤਪੋਸ਼’, ‘ਕਿਊਨ ਆਫ਼ ਸਰਦਾਰ’, ‘ਖਬਰਦਾਰ’ ਸਣੇ ਕਈ ਅਜਿਹੇ ਗੀਤ ਹਨ ਜੋ ਕਾਫੀ ਮਕਬੂਲ ਹਨ । ਇੱਕ ਰਿਆਲਟੀ ਸ਼ੋਅ ਚੋਂ ਨਿਕਲੀ ਰੁਪਿੰਦਰ ਹਾਂਡਾ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ।