Young man marries another young man : ਅਮਲੋਹ : ਸ਼ਹਿਰ ਵਿੱਚ ਇਕ ਸਮਲਿੰਗੀ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਮੁੰਡੇ ਨੇ ਦੂਸਰੇ ਮੁੰਡੇ ਨੂੰ ਆਪਣਾ ਜੀਵਨ ਸਾਥੀ ਬਣਾਇਆ। ਇਨ੍ਹਾਂ ਵਿੱਚੋਂ ਇਕ ਨੌਜਵਾਨ ਲੜਕੀ ਦੇ ਭੇਸ ਵਿੱਚ ਸੀ। ਦੋਹਾਂ ਦੀਆਂ ਤਸਵੀਰਾਂ ਸੋਸ਼ਲ਼ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਅਮਲੋਹ ਦੇ ਰਹਿਣ ਵਾਲੇ ਟੋਨੀ, ਜੋਕਿ ਲੜਕੀ ਦੇ ਭੇਸ ਵਿੱਚ ਸੀ ਨੇ ਨਾਭਾ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਵਿਆਹ ਕਰਵਾਇਆ। ਦੋਵਾਂ ਵਿੱਚ ਕਾਫੀ ਸਾਲਾਂ ਤੋਂ ਪ੍ਰੇਮ ਸੰਬੰਧ ਸਨ, ਇਸੇ ਦੇ ਚੱਲਦਿਆਂ ਉਨ੍ਹਾਂ ਦੋਹਾਂ ਨੇ ਸਾਰੀ ਉਮਰ ਇਕੱਠੇ ਰਹਿਣ ਦਾ ਫੈਸਲਾ ਕੀਤਾ। ਉਹ ਦੋਵੇਂ ਵਿਆਹ ਕਰਵਾ ਕੇ ਕਾਫੀ ਖੁਸ਼ ਹਨ। ਪਤਾ ਲੱਗਾ ਹੈ ਕਿ ਇਹ ਨੌਜਵਾਨ ਧਾਰਮਿਕ ਸਮਾਗਮਾਂ ਵਿੱਚ ਢੋਲਕੀ ਵਜਾਉਣ ਦਾ ਕੰਮ ਕਰਦਾ ਹੈ ਅਤੇ ਅਕਸਰ ਲੜਕੀ ਦਾ ਭੇਸ ਧਾਰ ਕੇ ਹੀ ਰਹਿੰਦਾ ਹੈ। ਕੁਝ ਸਮਾਂ ਉਸ ਨੇ ਖੁਸਰਿਆਂ ਨਾਲ ਵੀ ਢੋਲਕੀ ਵਜਾਉਣ ਦਾ ਕੰਮ ਕੀਤਾ। ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ, ਉਹ ਕੀ ਕਰ ਰਿਹਾ ਹੈ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ।