Nepal launches controversial campaign: ਚੀਨ ਦੇ ਇਸ਼ਾਰਿਆਂ ‘ਤੇ ਕੰਮ ਕਰਨ ਵਾਲੇ ਨੇਪਾਲ ਨੇ ਹੁਣ ਇੱਕ ਹੋਰ ਵਿਵਾਦਿਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੇ ਤਹਿਤ ਉਹ ਉਤਰਾਖੰਡ ਦੇ ਦੇਹਰਾਦੂਨ, ਨੈਨੀਤਾਲ ਸਮੇਤ ਹਿਮਾਚਲ, ਯੂਪੀ, ਬਿਹਾਰ ਅਤੇ ਸਿੱਕਮ ਦੇ ਕਈ ਸ਼ਹਿਰਾਂ ਨੂੰ ਨੇਪਾਲੀ ਦੱਸ ਰਿਹਾ ਹੈ। ਨੇਪਾਲ ਦੀ ਸਰਕਾਰ ਯਾਨੀ ਕਿ ਸੱਤਾਧਾਰੀ ਪਾਰਟੀ ਨੇਪਾਲੀ ਕਮਿਊਨਿਸਟ ਪਾਰਟੀ ਨੇ ਯੂਨੀਫਾਈਡ ਨੇਪਾਲ ਨੈਸ਼ਨਲ ਫਰੰਟ ਦੇ ਸਹਿਯੋਗ ਨਾਲ ਗ੍ਰੇਟਰ ਨੇਪਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ । ਇਸ ਦੇ ਤਹਿਤ ਇਹ ਲੋਕ ਭਾਰਤ ਦੇ ਕਈ ਵੱਡੇ ਸ਼ਹਿਰਾਂ ‘ਤੇ ਆਪਣੇ ਦਾਅਵੇ ਕਰ ਰਹੇ ਹਨ।
ਦਰਅਸਲ, ਨੇਪਾਲ ਨੇ ਭਾਰਤੀ ਸ਼ਹਿਰਾਂ ਨੂੰ ਆਪਣਾ ਦੱਸਣ ਲਈ 1816 ਵਿੱਚ ਹੋਈ ਸੁਗੌਲੀ ਸੰਧੀ ਤੋਂ ਪਹਿਲਾਂ ਨੇਪਾਲ ਦੀ ਤਸਵੀਰ ਦਿਖਾਈ ਹੈ । ਇਸ ਦੇ ਜ਼ਰੀਏ ਉਹ ਆਪਣੇ ਦੇਸ਼ ਦੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਨੇਪਾਲੀ ਨੌਜਵਾਨ ਵੀ ਵੱਡੀ ਗਿਣਤੀ ਵਿੱਚ ਗ੍ਰੇਟਰ ਨੇਪਾਲ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਨ। ਇਸਦੇ ਲਈ ਗ੍ਰੇਟਰ ਨੇਪਾਲ ਦੇ ਨਾਮ ‘ਤੇ ਇੱਕ ਫੇਸਬੁੱਕ ਪੇਜ ਬਣਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 8 ਅਪ੍ਰੈਲ 2019 ਨੂੰ ਵੀ ਨੇਪਾਲ ਨੇ ਇਹ ਮੁੱਦਾ ਸੰਯੁਕਤ ਰਾਸ਼ਟਰ ਵਿੱਚ ਚੁੱਕਿਆ ਸੀ। ਪਰ ਫਿਰ ਇਹ ਮਸਲਾ ਸ਼ਾਂਤ ਹੋ ਗਿਆ। ਪਰ ਹੁਣ ਨੇਪਾਲ ਨੇ ਭਾਰਤ ਦੇ ਵਿਗੜ ਰਹੇ ਸਬੰਧਾਂ ਅਤੇ ਕਲਾਪਾਨੀ ਮੁੱਦੇ ਨੂੰ ਨਵੀਂ ਹਵਾ ਦੇਣਾ ਸ਼ੁਰੂ ਕਰ ਦਿੱਤੀ ਹੈ। ਮਾਹਰ ਕਹਿੰਦੇ ਹਨ ਕਿ ਨੇਪਾਲੀ ਸੱਤਾਧਾਰੀ ਧਿਰ ਭਾਰਤ ਅਤੇ ਨੇਪਾਲ ਵਿੱਚ ਦੂਰੀ ਵਧਾਉਣ ਲਈ ਇਹ ਪ੍ਰਚਾਰ ਕਰ ਰਹੀ ਹੈ।
ਉੱਥੇ ਹੀ ਚੀਨ ਦੇ ਇਸ਼ਾਰੇ ‘ਤੇ ਕੰਮ ਕਰਨ ਵਾਲੇ ਨੇਪਾਲ ਦੇ ਪ੍ਰਧਾਨਮੰਤਰੀ ‘ਤੇ ਚੀਨ ਤੋਂ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦਾ ਇਲਜ਼ਾਮ ਲੱਗਿਆ ਹੈ। ਇਹ ਕਿਹਾ ਜਾ ਰਿਹਾ ਹੈ ਕਿ ਚੀਨੀ ਸਰਕਾਰ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੂੰ ਕਈ ਮਿਲੀਅਨ ਡਾਲਰ ਦੀ ਰਿਸ਼ਵਤ ਦੇ ਰਹੀ ਹੈ। ਓਲੀ ਦੇ ਜਨੇਵਾ ਬੈਂਕ ਖਾਤੇ ਵਿੱਚ 41.34 ਕਰੋੜ ਰੁਪਏ ਜਮ੍ਹਾ ਹਨ। ਇਸ ਤਰ੍ਹਾਂ ਚੀਨ ਨੇਪਾਲ ਦੀ ਸਰਕਾਰ ਨੂੰ ਭਾਰਤ ਵਿਰੁੱਧ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਸਬੰਧੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸਨੇ ਨੇਪਾਲ ਵਿੱਚ ਕੇਪੀ ਸ਼ਰਮਾ ਓਲੀ ਦੇ ਜ਼ਰੀਏ ਆਪਣੀ ਪੈਠ ਬਣਾਈ ਹੈ। ਇਸ ਰਿਪੋਰਟ ਦੇ ਅਨੁਸਾਰ ਪਿਛਲੇ ਸਾਲਾਂ ਵਿੱਚ ਓਲੀ ਦੀ ਦੌਲਤ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਓਲੀ ਨੇ ਕਈ ਵਿਦੇਸ਼ੀ ਦੇਸ਼ਾਂ ਵਿੱਚ ਜਾਇਦਾਦ ਵੀ ਖਰੀਦੀ ਹੈ। ਇਸਦੇ ਬਦਲੇ ਵਿੱਚ ਓਲੀ ਨੇ ਨੇਪਾਲ ਵਿੱਚ ਆਪਣੀ ਕਾਰੋਬਾਰੀ ਯੋਜਨਾ ਨੂੰ ਲਾਗੂ ਕਰਨ ਵਿੱਚ ਚੀਨ ਦੀ ਮਦਦ ਕੀਤੀ ਹੈ। ਨੇਪਾਲ ਵਿੱਚ ਚੀਨੀ ਰਾਜਦੂਤ ਹੋ ਯਾਂਕੀ ਇਸ ਯੋਜਨਾ ਵਿੱਚ ਸਹਾਇਤਾ ਕਰ ਰਹੀ ਹੈ।