Florida doctors found coronavirus cure: ਅਮਰੀਕਾ ਦੇ ਫਲੋਰਿਡਾ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਬਿਮਾਰੀ ਦਾ ਇਲਾਜ਼ ਲੱਭ ਲਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਨਵਾਂ ਇਲਾਜ 100 ਪ੍ਰਤੀਸ਼ਤ ਸਫਲਤਾ ਦੇਣ ਵਾਲਾ ਹੈ। ਅਮਰੀਕਾ ਦੇ ਫਲੋਰਿਡਾ ਦੇ ਐਡਵੈਂਟਹੈਲਥ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਾਰ ਕਿਸਮਾਂ ਦੀਆਂ ਦਵਾਈਆਂ ਨੂੰ ਜੋੜ ਕੇ ਇੱਕ ਥੈਰੇਪੀ ਤਿਆਰ ਕੀਤੀ ਹੈ, ਜਿਸਦਾ ਨਾਮ ICAM ਹੈ। ਇਹ ਥੈਰੇਪੀ ਨੂੰ ਇਮਿਊਨ ਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਟੀਚੇ ਨਾਲ ਤਿਆਰ ਕੀਤਾ ਗਿਆ ਹੈ।
ਰਿਪੋਰਟ ਦੇ ਅਨੁਸਾਰ ਨਵੀਂ ਥੈਰੇਪੀ ਨੂੰ ਤਿਆਰ ਕਰਨ ਵਾਲੇ ਡਾਕਟਰਾਂ ਨੇ ਇਮਿਊਨ ਸਿਸਟਮ ਨੂੰ ਵਧਾਉਣ ਦੇ ਨਾਲ-ਨਾਲ ਫੇਫੜਿਆਂ ਨੂੰ ਸੋਜਸ਼ ਤੋਂ ਬਚਾਉਣ ਦਾ ਧਿਆਨ ਰੱਖਿਆ ਹੈ। ਫਿਲਹਾਲ ਨਵੀਂ ਥੈਰੇਪੀ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਡਾਕਟਰਾਂ ਨੂੰ ਸਕਾਰਾਤਮਕ ਨਤੀਜਿਆਂ ਦੀ ਉਮੀਦ ਹੈ। ਟ੍ਰਾਇਲ ਦੌਰਾਨ ਜੇਕਰ ICAM ਥੈਰੇਪੀ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਿਤ ਹੁੰਦੀ ਹੈ ਤਾਂ ਕੋਰੋਨਾ ਦੇ ਮਰੀਜ਼ਾਂ ਦਾ ਹਸਪਤਾਲ ਵਿੱਚ ਦਾਖਲ ਕੀਤੇ ਬਿਨ੍ਹਾਂ ਵੀ ICAM ਨਾਲ ਇਲਾਜ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹੁਣ ਤੱਕ ਕੋਰੋਨਾ ਦੀ ਅਜਿਹੀ ਦਵਾਈਨਹੀਂ ਮਿਲੀ ਹੈ ਜੋ ਕਿ ਬਹੁਤ ਗੰਭੀਰ ਮਰੀਜ਼ਾਂ ਦੀ ਜਾਨ ਬਚਾ ਸਕੇ।
ਉੱਥੇ ਹੀ, ਵਿਸ਼ਵ ਭਰ ਵਿੱਚ ਕਈ ਦਰਜਨ ਕੋਰੋਨਾ ਵੈਕਸੀਨ ਦਾ ਟ੍ਰਾਇਲ ਵੀ ਕੀਤਾ ਜਾ ਰਿਹਾ, ਪਰ ਬਹੁਤ ਸਾਰੇ ਮਾਹਿਰ ਇਹ ਵੀ ਕਹਿ ਚੁੱਕੇ ਹਨ ਕਿ ਕੋਰੋਨਾ ਮਹਾਂਮਾਰੀ ਨੂੰ ਸਿਰਫ ਵੈਕਸੀਨ ਰਾਹੀਂ ਖਤਮ ਕਰਨਾ ਸੌਖਾ ਨਹੀਂ ਹੈ । ਇਹ ਵੀ ਜ਼ਰੂਰੀ ਨਹੀਂ ਹੈ ਕਿ ਵੈਕਸੀਨ ਹਰੇਕ ਵਿਅਕਤੀ ਨੂੰ ਸੁਰੱਖਿਆ ਦੇ ਸਕੇ, ਇਸ ਲਈ ਮਾਹਿਰ ਹੋਰ ਵਿਕਲਪਾਂ ਦੀ ਵੀ ਭਾਲ ਕਰ ਰਹੇ ਹਨ।
ਇਸ ਸਬੰਧੀ ਐਡਵੈਂਟਹੈਲਥ ਹਸਪਤਾਲ ਦੇ ਫਾਰਮੇਸੀ ਦੇ ਡਾਇਰੈਕਟਰ ਕਾਰਲੇਟ ਨੌਰਵੁੱਡ ਵਿਲੀਅਮਜ਼ ਨੇ ਕਿਹਾ ਕਿ ਅਧਿਐਨ ਦੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਾਨੂੰ ਅਗਲੇ ਕਦਮ ਬਾਰੇ ਜਾਣਕਾਰੀ ਮਿਲੇਗੀ। ਪਰ ਉਨ੍ਹਾਂ ਕਿਹਾ ਕਿ ICAM ਮਰੀਜ਼ਾਂ ਨੂੰ ਗੰਭੀਰ ਬਿਮਾਰ ਹੋਣ ਤੋਂ ਬਚਾਉਂਦੀ ਹੈ, ਇਸ ਲਈ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਣ ਦੀ ਜ਼ਰੂਰਤ ਨਹੀਂ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਨਵੀਂ ਥੈਰੇਪੀ ਰਾਹੀਂ ਕੋਰੋਨਾ ਦੇ ਮਰੀਜ਼ਾਂ ਦੀ 96.4 ਫ਼ੀਸਦੀ ਜਾਨ ਬਚਾਈ ਜਾ ਸਕਦੀ ਹੈ। ਖੋਜਕਰਤਾ ਅਪ੍ਰੈਲ ਤੋਂ ਇਸ ਥੈਰੇਪੀ ‘ਤੇ ਕੰਮ ਕਰ ਰਹੇ ਹਨ। ਡਾਕਟਰਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ICAM ਕੋਈ ਨਵੀਂ ਦਵਾਈ ਨਹੀਂ ਹੈ, ਬਲਕਿ ਇਸ ਵਿੱਚ 4 ਦਵਾਈਆਂ ਦੀ ਵਰਤੋਂ ਕੀਤੀ ਗਈ ਹੈ।